ਟੋਕੀਓ-ਜਾਪਾਨ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਰਿਪੋਰਟ 'ਚ ਕਿਹਾ ਕਿ ਜਿਨ੍ਹਾਂ ਚਾਰ ਟਾਪੂਆਂ ਦੀ ਮਲਕੀਅਤ ਹੱਕ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਉਨ੍ਹਾਂ 'ਤੇ 'ਰੂਸ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਕਬਜ਼ਾ ਕਰ ਲਿਆ ਹੈ। ਨਵੀਂ ਰਿਪੋਰਟ 'ਚ ਜਾਪਾਨ ਨੇ ਪੁਰਾਣੇ ਕੂਟਨੀਤਕ ਰਿਪੋਰਟ ਦੇ ਮੁਕਾਬਲੇ ਜ਼ਿਆਦਾ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਯੂਕ੍ਰੇਨ 'ਤੇ ਹਮਲੇ ਤੋਂ ਬਾਅਦ ਜਾਪਾਨ ਅਤੇ ਰੂਸ ਦਰਮਿਆਨ ਸਬੰਧਾਂ 'ਚ ਹੋਰ ਤਣਾਅ ਆਇਆ ਹੈ।
ਇਹ ਵੀ ਪੜ੍ਹੋ : ਪਾਕਿ 'ਚ ਮਹਿਲਾ ਯੂਨੀਵਰਸਿਟੀ ਨੇ ਵਿਦਿਆਰਥਣਾਂ ਦੇ ਸਮਾਰਟਫੋਨ ਦੀ ਵਰਤੋਂ 'ਤੇ ਲਾਈ ਰੋਕ
ਜਾਪਾਨ ਦੇ ਵਿਦੇਸ਼ ਮੰਤਰਾਲਾ ਵੱਲੋਂ ਤਿਆਰ ਕੀਤੀ ਗਈ ਦੇਸ਼ ਦੀ ਵਿਦੇਸ਼ ਨੀਤੀ 'ਤੇ ਰਿਪੋਰਟ '2022 ਡਿਪਲੋਮੈਟਿਕ ਬਲੂਬੁੱਕ' 'ਚ ਅਜਿਹੇ ਸ਼ਬਦਾਂ ਦੀ ਵਰਤੋਂ ਦੋ ਦਹਾਕਿਆਂ 'ਚ ਪਹਿਲੀ ਵਾਰ ਕੀਤੀ ਗਈ ਹੈ। ਕੁਰਲਿਸ, ਜਿਸ ਨੂੰ ਜਾਪਾਨ ਉੱਤਰੀ ਸਰਹੱਦ ਕਹਿੰਦਾ ਹੈ, 'ਤੇ ਕੰਟਰੋਲ ਵਾਪਸ ਪਾਉਣ ਲਈ ਟੋਕੀਓ, ਮਾਸਕੋ ਨਾਲ ਸਬੰਧਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਦੀ ਰਿਪੋਰਟ 'ਚ ਉਹ ਹਮੇਸ਼ਾ ਬੇਹਦ ਸੰਜਮ ਵਾਸ਼ੇ ਸ਼ਬਦਾਂ ਦੀ ਵਰਤੋਂ ਕਰਦਾ ਰਿਹਾ ਹੈ। ਮੰਤਰਾਲਾ ਦੀ ਰਿਪੋਰਟ 'ਚ ਕਿਹਾ ਹੈ ਕਿ ਉੱਤਰੀ ਸਰਹੱਦ ਦੇ ਟਾਪੂ ਸਮੂਹਾਂ 'ਤੇ ਜਾਪਾਨ ਦੀ ਪ੍ਰਭੂਸੱਤਾ ਹੈ ਅਤੇ ਉਹ ਜਾਪਾਨ ਦਾ ਅਨਿੱਖੜਵਾ ਅੰਗ ਹੈ ਪਰ ਵਰਤਮਾਨ 'ਚ ਰੂਸ ਨੇ ਉਸ 'ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਕਬਜ਼ਾ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ : ਨੇਪਾਲ 'ਚ ਫੌਜੀ ਜਹਾਜ਼ ਹੋਇਆ ਹਾਦਸਾਗ੍ਰਸਤ, 6 ਜਵਾਨ ਹੋਏ ਜ਼ਖਮੀ
ਰੂਸ ਦੇ ਕੰਟਰੋਲ ਵਾਲੇ ਜਿਨ੍ਹਾਂ ਟਾਪੂਆਂ ਨੂੰ ਲੈ ਕੇ ਵਿਵਾਦ ਹੈ, ਉਨ੍ਹਾਂ ਨੂੰ ਸੋਵੀਅਤ ਸੰਘ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਾਪਾਨ ਤੋਂ ਖੋਹ ਲਿਆ ਸੀ ਅਤੇ ਇਸ ਕਾਰਨ ਦੋਵਾਂ ਦੇਸ਼ਾਂ ਦਰਮਿਆਨ ਯੁੱਧ ਖ਼ਤਮ ਨੂੰ ਲੈ ਕੇ ਕਦੇ ਰਸਮੀ ਸ਼ਾਂਤੀ ਸੰਧੀ ਨਹੀਂ ਹੋ ਪਾਈ। ਜਾਪਾਨ ਦੀ ਇਸ ਕੂਟਨੀਤਕ ਰਿਪੋਰਟ 'ਚ 2003 'ਚ ਅੰਤਿਮ ਵਾਰ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ ਪਰ ਉਸ ਤੋਂ ਬਾਅਦ 2021 ਦੀ ਰਿਪੋਰਟ ਤੱਕ ਬੇਹਦ ਸੰਜਮੀ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ ਅਤੇ ਜਾਪਾਨ ਨੇ ਇਸ ਨੂੰ 'ਜਾਪਾਨ ਅਤੇ ਰੂਸ ਲਈ ਬੇਹਦ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਸੀ ਅਤੇ ਕਿਹਾ ਸੀ ਕਿ ਇਨ੍ਹਾਂ 'ਤੇ ਜਾਪਾਨ ਦਾ ਪ੍ਰਭੂਸੱਤਾ ਦਾ ਅਧਿਕਾਰ ਹੈ।
ਇਹ ਵੀ ਪੜ੍ਹੋ : ਕਰਜ਼ 'ਚ ਡੁੱਬ ਰਿਹੈ ਪਾਕਿ, ਕਿਸ਼ਤੀ ਨੂੰ ਕਿਨਾਰੇ ਤੱਕ ਪਹੁੰਚਾਉਣਾ ਨਵੀਂ ਸਰਕਾਰ ਦਾ ਕੰਮ : ਸ਼ਰੀਫ਼
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਅਸੰਤੁਸ਼ਟ ਸੰਸਦ ਮੈਂਬਰਾਂ ਲਈ ਅਸਤੀਫਾ ਦੇਣਾ ਹੀ ਸਨਮਾਨਜਨਕ ਤਰੀਕਾ : ਪਾਕਿਸਤਾਨ ਸੁਪਰੀਮ ਕੋਰਟ
NEXT STORY