ਬ੍ਰਸੇਲਜ਼ (ਏਜੰਸੀ)-ਬ੍ਰਸੇਲਜ਼ ਦੇ ਸੇਂਟ-ਪਿਅਰੇ ਹਸਪਤਾਲ ਦੇ ਇਕ ਐਮਰਜੈਂਸੀ ਡਾਕਟਰ ਨੇ ਇਕ ਬੱਸ ਨੂੰ ਇਕ ਕੋਵਿਡ-19 ਮੋਬਾਈਲ ਟੈਸਟ ਸੈਂਟਰ ਵਿਚ ਤਬਦੀਲ ਕਰ ਦਿੱਤਾ ਹੈ, ਜੋ ਕੇਅਰ ਹੋਮ ਤੋਂ ਲੈ ਕੇ ਕੇਅਰ ਸਟਾਫ ਅਤੇ ਲੋਕਾਂ ਦੇ ਘਰਾਂ ਵੱਲ ਜਾਂਦੇ ਹਨ ਅਤੇ ਉਨ੍ਹਾਂ ਦੇ ਟੈਸਟ ਲਈ ਸੈਂਪਲ ਇਕੱਠੇ ਕਰਦੇ ਹਨ, ਫਿਰ ਇਸੇ ਬੱਸ ਵਿਚ ਕੰਮ ਕਰਨ ਵਾਲੀਆਂ ਨਰਸਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬੱਸ ਵਿਚ ਸੁਰੱਖਿਅਤ ਮਹਿਸੂਸ ਹੁੰਦਾ ਹੈ ਕਿਉਂਕਿ ਇਥੇ ਬਹੁਤੀ ਭੀੜ ਨਹੀਂ ਹੁੰਦੀ ਅਤੇ ਇਸ ਬੱਸ ਵਿਚ ਹਰ ਤਰ੍ਹਾਂ ਦੀ ਸਹੂਲਤ ਹੁੰਦੀ ਹੈ। ਅਸੀਂ ਕਿਸੇ ਮਰੀਜ਼ ਦੇ ਕਾਨਟੈਕਟ ਵਿਚ ਨਹੀਂ ਆਉਂਦੇ ਅਤੇ ਅਸੀਂ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਖੁਦ ਨੂੰ ਡਿਸਇਨਫੈਕਟ ਕਰਦੇ ਰਹਿੰਦੇ ਹਾਂ। ਇਸ ਦੌਰਾਨ ਮੈਨੂੰ ਨਹੀਂ ਲੱਗਦਾ ਕਿ ਇਕ ਮਰੀਜ਼ ਤੋਂ ਦੂਜੇ ਮਰੀਜ਼ ਵਿਚ ਵਾਇਰਸ ਪਹੁੰਚਣ ਦਾ ਖਤਰਾ ਹੁੰਦਾ ਹੈ।
ਡਾਕਟਰ ਸੇਂਟ ਪੇਰੀ ਨੇ ਦੱਸਿਆ ਕਿ ਮੈਂ ਹਸਪਤਾਲਾਂ ਨੂੰ ਇਸ ਤਰ੍ਹਾਂ ਦੀਆਂ ਹੋਰ ਬੱਸਾਂ ਤਿਆਰ ਕਰਵਾਉਣ ਲਈ ਕਿਹਾ ਹੈ ਤਾਂ ਜੋ ਹੋਰ ਥਾਵਾਂ 'ਤੇ ਵੀ ਲੋਕਾਂ ਦੀ ਮਦਦ ਕੀਤੀ ਜਾ ਸਕੇ। ਜੋ ਪਾਰਕਾਂ ਦੇ ਬਾਹਰ ਖੜ੍ਹੀਆਂ ਲੋਕਾਂ ਦੇ ਸੈਂਪਲ ਲੈ ਸਕਣ, ਜਿਨ੍ਹਾਂ ਵਿਚ ਮੈਡੀਕਲ ਸਟਾਫ ਹੋਵੇ ਅਤੇ ਜਿਨ੍ਹਾਂ ਦੇ ਹੋ ਸਕਣ ਰਿਹਾਇਸ਼ੀ ਲੋਕਾਂ ਦੇ ਟੈਸਟ ਕੀਤੇ ਜਾ ਸਕਣ। ਇਸ ਬੱਸ ਵਿਚ ਇਕ ਸੈਕਸ਼ਨ ਹੈ ਜਿੱਥੇ ਮਰੀਜ਼ ਆਉਂਦੇ ਹਨ ਅਤੇ ਅਸੀਂ ਇਸ ਬੱਸ ਨੂੰ ਹਰ ਮਰੀਜ਼ ਦੇ ਜਾਣ ਤੋਂ ਬਾਅਦ ਡਿਸਇਨਫੈਕਟ ਕਰਦੇ ਹਾਂ ਅਤੇ ਇਕ ਸੈਕਸ਼ਨ ਹੈ ਪਲੈਕਸੀਗਲਾਸ ਵਿੰਡੋ, ਜਿੱਥੇ ਡਾਕਟਰ ਕੰਮ ਕਰਦੇ ਹਨ।
ਮੈਨੂੰ ਲੱਗਦਾ ਹੈ ਕਿ ਸਾਨੂੰ ਟੈਸਟ ਦੇ ਕੰਮ ਵਿਚ ਹੋਰ ਤੇਜ਼ੀ ਲਿਆਉਣੀ ਪਵੇਗੀ। ਸਾਨੂੰ 8 ਦਿਨ ਹੋ ਚੁੱਕੇ ਹਨ ਟੈਸਟ ਕਰਦਿਆਂ ਨੂੰ ਤੇ ਅਸੀਂ ਹੁਣ ਤੱਕ 800 ਟੈਸਟ ਕਰ ਚੁੱਕੇ ਹਾਂ ਯਾਨੀ ਰੋਜ਼ ਦੇ ਅਸੀਂ 100 ਟੈਸਟ ਕਰਦੇ ਹਾਂ। ਤੁਹਾਨੂੰ ਦੱਸ ਦਈਏ ਕਿ ਛੋਟੇ ਜਿਹੇ ਦੇਸ਼ ਬੈਲਜੀਅਮ ਵਿਚ ਹੁਣ ਤੱਕ 41,889 ਮਾਮਲੇ ਸਾਹਮਣੇ ਆ ਚੁੱਕੇ ਹਨ। ਇਥੇ ਹੁਣ ਤੱਕ 6262 ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ 9433 ਸਿਹਤਯਾਬ ਹੋ ਚੁੱਕੇ ਹਨ।
'ਸਤੰਬਰ ਤਕ ਤਿਆਰ ਹੋ ਜਾਵੇਗੀ ਕੋਰੋਨਾ ਦੀ ਵੈਕਸੀਨ'
NEXT STORY