ਇੰਟਰਨੈਸ਼ਨਲ ਡੈਸਕ : ਅਰਜਨਟੀਨਾ 'ਚ ਸਥਿਤ ਸਰਾਂਦੀ ਨਹਿਰ ਦਾ ਪਾਣੀ ਖੂਨ ਵਰਗਾ ਲਾਲ ਹੋ ਗਿਆ ਹੈ। ਇਹ ਨਹਿਰ ਇੱਕ ਵਾਤਾਵਰਣ ਸੁਰੱਖਿਅਤ ਖੇਤਰ ਨਾਲ ਲੱਗਦੀ ਹੈ। ਅਜਿਹੇ 'ਚ ਇਸ ਦਾ ਰੰਗ ਬਦਲ ਕੇ ਲਾਲ ਹੋਣਾ ਵਾਤਾਵਰਨ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ।
ਸਥਾਨਕ ਮੀਡੀਆ ਮੁਤਾਬਕ ਸਾਰੰਦ ਨਹਿਰ ਦਾ ਪਾਣੀ ਕੱਪੜੇ ਨੂੰ ਰੰਗਣ ਲਈ ਵਰਤੇ ਜਾਣ ਵਾਲੇ ਰਸਾਇਣਾਂ ਜਾਂ ਨੇੜਲੇ ਡਿਪੂ ਤੋਂ ਆਉਣ ਵਾਲੇ ਕੈਮੀਕਲ ਵੇਸਟ ਕਾਰਨ ਲਾਲ ਹੋਇਆ ਹੋ ਸਕਦਾ ਹੈ। ਇਹ ਨਹਿਰ ਚਮੜਾ ਅਤੇ ਕੱਪੜਾ ਫੈਕਟਰੀਆਂ ਵਾਲੇ ਇਲਾਕੇ ਵਿੱਚੋਂ ਲੰਘਦੀ ਹੈ।
ਸਥਾਨਕ ਲੋਕਾਂ ਅਨੁਸਾਰ ਨਹਿਰ ਦੇ ਪਾਣੀ ਦਾ ਰੰਗ ਪਹਿਲਾਂ ਹੀ ਬਦਲ ਚੁੱਕਾ ਹੈ। ਕਈ ਵਾਰ ਪਾਣੀ ਵਿੱਚੋਂ ਬਦਬੂ ਆਉਣ ਦੀ ਸ਼ਿਕਾਇਤ ਵੀ ਹੁੰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਫੈਕਟਰੀ ਦੇ ਕਰਮਚਾਰੀ ਕੂੜਾ ਕਰਕਟ ਨਹਿਰ ਵਿੱਚ ਸੁੱਟ ਦਿੰਦੇ ਹਨ, ਜਿਸ ਦੀ ਮਾਤਰਾ ਵਧਣ ਨਾਲ ਪਾਣੀ ਦਾ ਰੰਗ ਬਦਲ ਜਾਂਦਾ ਹੈ।
ਸਰਾਂਦੀ ਨਹਿਰ ਦਾ ਪਾਣੀ ਕਦੇ ਨੀਲਾ, ਕਦੇ ਹਰਾ, ਕਦੇ ਜਾਮਨੀ ਤੇ ਕਦੇ ਗੁਲਾਬੀ ਹੋ ਜਾਂਦਾ ਹੈ। ਅਕਸਰ ਨਹਿਰ 'ਤੇ ਗਰੀਸ ਦੀ ਪਰਤ ਜਮਾਂ ਹੋਣ ਲੱਗ ਜਾਂਦੀ ਹੈ। ਅਜਿਹੇ ਵਿੱਚ ਇਹ ਘਟਨਾ ਵਾਤਾਵਰਨ ਪ੍ਰਦੂਸ਼ਣ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ।
ਨਹਿਰ ਦੇ ਬਦਲਦੇ ਰੰਗ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਦਰਿਆਈ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਕੰਪਨੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ।
ਤੁਹਾਨੂੰ ਦੱਸ ਦੇਈਏ ਕਿ ਸਾਲ 2021 ਵਿੱਚ ਵੀ ਦੱਖਣੀ ਪੈਟਾਗੋਨੀਆ ਖੇਤਰ ਵਿੱਚ ਇੱਕ ਝੀਲ ਦਾ ਪਾਣੀ ਪੂਰੀ ਤਰ੍ਹਾਂ ਗੁਲਾਬੀ ਹੋ ਗਿਆ ਸੀ। ਜਾਂਚ ਤੋਂ ਬਾਅਦ ਪਤਾ ਲੱਗਾ ਸੀ ਕਿ ਅਜਿਹਾ ਪਾਣੀ 'ਚ ਸੋਡੀਅਮ ਸਲਫੇਟ ਐਂਟੀ-ਬੈਕਟੀਰੀਅਲ ਉਤਪਾਦ ਦੇ ਕਾਰਨ ਹੋਇਆ ਹੈ।
ਅਮਰੀਕੀ ਅਦਾਲਤ ਨੇ USAID ਦੇ ਕਰਮਚਾਰੀਆਂ ਨੂੰ ਨੌਕਰੀਓਂ ਕੱਢਣ ਦੇ ਆਦੇਸ਼ 'ਤੇ ਲਗਾਈ ਅਸਥਾਈ ਰੋਕ
NEXT STORY