ਬਰੇਸ਼ੀਆ(ਦਲਵੀਰ ਕੈਂਥ) - ਪਰਦੇਸਾਂ ਵਿਚ ਪੰਜਾਬੀਆਂ ਨੇ ਜਿੱਥੇ ਆਪਣੀਆਂ ਅਣਥੱਕ ਮਿਹਨਤਾਂ ਦੇ ਸਦਕਾ ਵੱਡੇ-ਵੱਡੇ ਕਾਰੋਬਾਰ ਖੋਲ੍ਹ ਕੇ ਝੰਡੇ ਗੱਡੇ ਹਨ ਉੱਥੇ ਖੇਡਾਂ ਨੂੰ ਵੀ ਪ੍ਰਫੁੱਲਤ ਕਰਨ ਲਈ ਵਡਮੁੱਲਾ ਯੋਗਦਾਨ ਪਾਇਆ ਹੈ। ਜਦੋਂ ਖੇਡਾਂ ਦੀ ਗੱਲ ਚੱਲੇ ਤਾਂ ਨਾਮ ਲਾਇਨਸ ਆਫ਼ ਪੰਜਾਬ ਆਜੋਲਾ ਦਾ ਹਮੇਸ਼ਾ ਅੱਗੇ ਉਭਰ ਕੇ ਆਉਂਦਾ ਹੈ। ਆਪਣੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਇਸ ਸਾਲ ਵੀ ਲਾਇਨਸ ਆਫ਼ ਪੰਜਾਬ ਨੇ ਰੇਮੈਦੇਲੋ ਸੋਪਰਾ ( ਬਰੇਸ਼ੀਆ) ਵਿਖੇ ਪੰਜਵਾਂ ਆਜੋਲਾ ਕੱਪ ਕਰਵਾਇਆ ਗਿਆ। ਇਸ ਵਿਚ 18 ਟੀਮਾਂ ਨੇ ਸ਼ਮੂਲੀਅਤ ਕੀਤੀ। ਆਜੋਲਾ ਕੱਪ ਦੀ ਸ਼ੁਰੂਆਤ ਅਰਦਾਸ ਉਪਰੰਤ ਉਚੇਚੇ ਤੌਰ 'ਤੇ ਇੰਗਲੈਂਡ ਤੋਂ ਪਹੁੰਚੇ ਸੁਖਪ੍ਰੀਤ ਸਿੰਘ ਸੰਧੂ, ਹਰਮਿੰਦਰ ਸਿੰਘ ਮਾਨ ਅਤੇ ਕਲਤੂਰਾ ਸਿੱਖ ਦੇ ਮੈਂਬਰਾਂ ਨੇ ਰਿਬਨ ਕੱਟ ਕੇ ਕੀਤੀ। ਇਸ ਟੂਰਨਾਮੈਂਟ ਦੇ ਵਿੱਚ ਸੈਮੀ ਫਾਈਨਲ ਵੀਆਦਾਨਾ ਅਤੇ ਆਜੋਲਾ ਦੀ ਟੀਮ ਵਿਚਕਾਰ ਖੇਡਿਆ ਗਿਆ।
ਦੋਨਾਂ ਟੀਮਾਂ ਦੇ ਵਿਚਕਾਰ ਬੜਾ ਫਸਵਾਂ ਮੈਚ ਖੇਡਿਆ ਗਿਆ ਅਤੇ ਦਰਸ਼ਕਾਂ ਨੇ ਇਸ ਮੈਚ ਦਾ ਭਰਪੂਰ ਆਨੰਦ ਮਾਣਿਆ । ਅੰਤ ਪਨਾਲਟੀਆਂ ਦੇ ਉੱਪਰ ਲਾਇਨਸ ਆਫ਼ ਪੰਜਾਬ ਆਜੋਲਾ ਦੀ ਟੀਮ ਜੇਤੂ ਰਹੀ ਅਤੇ ਵਾਈ ਮਿਲਣ ਕਾਰਨ ਫਾਬਰੀਕੋ ਦੀ ਟੀਮ ਸਿੱਧੀ ਫਾਈਨਲ ਦੇ ਵਿੱਚ ਪਹੁੰਚੀ। ਫਾਈਨਲ ਮੈਚ ਆਜੋਲਾ ਅਤੇ ਫਾਬਰੀਕੋ ਵਿਚਕਾਰ ਖੇਡਿਆ ਗਿਆ। ਇਹ ਮੈਚ ਵੀ ਬੜਾ ਫਸਵਾਂ ਅਤੇ ਦੇਖਣ ਯੋਗ ਸੀ। ਸੈਕਿੰਡ ਹਾਫ ਵਿੱਚ ਫਾਬਰੀਕੋ ਇਕ ਗੋਲ ਕਰਕੇ ਜੇਤੂ ਰਹੀ ਅਤੇ ਆਜੋਲਾ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਦੋਨਾਂ ਟੀਮਾਂ ਨੂੰ ਨਗਦ ਰਾਸ਼ੀ ਅਤੇ ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ। । ਇਸ ਦੌਰਾਨ ਫਾਬਰੀਕੋ ਦੇ ਕੋਚ ਜਤਿੰਦਰ ਨੂੰ ਬੈਸਟ ਕੋਚ ,ਫਾਬਰੀਕੋ ਦੇ ਗੋਲ ਕੀਪਰ ਕਰਨ ਨੂੰ ਬੈਸਟ ਗੋਲਕੀਪਰ, ਵੀਆ ਦਾਨਾ ਦੇ ਖਿਡਾਰੀ ਸੌਰਵ ਨੂੰ ਬੈਸਟ ਸਕੋਰਰ ਅਤੇ ਲਾਇਨਸ ਆਫ ਪੰਜਾਬ ਆਜੋਲਾ ਦੇ ਖਿਡਾਰੀ ਸਰਬਜੀਤ ਨੂੰ ਵੈਸਟ ਪਲੇਅਰ ਘੋਸ਼ਿਤ ਕਰ ਸਨਮਾਨਤ ਕੀਤਾ ਗਿਆ। ਬਿਕਰਮ ਸਿੰਘ, ਜਸਵੀਰ ਸਿੰਘ, ਦਲਜੀਤ ਸਿੰਘ ਵੱਲੋਂ ਪਹਿਲਾਂ ਇਨਾਮ ਅਤੇ ਤਲਵਿੰਦਰ ਸਿੰਘ ਜੋਤੀ ਵੱਲੋਂ ਦੂਜਾ ਇਨਾਮ ਦਿੱਤਾ ਗਿਆ।
ਇਸ ਮੈਚ ਵਿੱਚ ਟਰਾਫ਼ੀਆ ਦੇਣ ਦੀ ਭੂਮਿਕਾ ਚੱਠਾ ਐਗਰੀਕੋਲਾ ਫਾਰਮ ਅਮਨਦੀਪ ਚੱਠਾ ਵੱਲੋਂ ਨਿਭਾਈ ਗਈ। ਐਂਬੂਲੈਂਸ ਦੇ ਵਾਸਤੇ ਅਵਤਾਰ ਸਿੰਘ ਤਾਰੀ ਨੇ ਵਿਸ਼ੇਸ਼ ਯੋਗਦਾਨ ਪਾਇਆ। ਬਲਦੇਵ ਸਿੰਘ ਬੂਰੇ ਜੱਟਾਂ ਦੇ ਨਾਲ ਨਾਲ ਫੁੱਟਬਾਲ ਕੋਚ ਬਲਵੀਰ ਗੇਦੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਆਜੋਲਾ ਫੁੱਟਬਾਲ ਕੱਪ ਦਾ ਲਾਈਵ ਪ੍ਰੋਗਰਾਮ ਕਲਤੂਰਾ ਸਿੱਖ ਇਟਲੀ ਚੈਨਲ 'ਤੇ ਦਿਖਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਪੀ ਐਸ ਇਮੀਗ੍ਰੇਸ਼ਨ ਮਨੈਰਵੀਓ, ਤਰੈ ਫਰਤੈਲੋ ਪੀਸਰੀਆ, ਸਕਾਈ ਸਰਵਿਸ ਲੈਨੋ, ਡੀਜੇ ਗਰੇਵਾਲ, ਭੋਪਾਲ ਪੈਲਸ, ਵੀਰ ਸਟੂਡੀਓ ਤੋਂ ਇਲਾਵਾ ਸਮੂਹ ਸਪੋਂਸਰਆਂ ਅਤੇ ਪਹੁੰਚੀਆਂ ਹੋਈਆਂ ਟੀਮਾਂ ਤੇ ਦਰਸ਼ਕ ਸਾਹਿਬਾਨਾਂ ਦਾ ਧੰਨਵਾਦ ਕੀਤਾ ਗਿਆ।
Indo-US ਹੈਰੀਟੇਜ਼ ਫਰਿਜ਼ਨੋ ਵੱਲੋਂ ਮਨਾਇਆ ਗਿਆ 'ਪੰਜਾਬੀ ਚੇਤਨਾ ਦਿਹਾੜਾ'
NEXT STORY