ਰਿਆਦ— ਸਾਊਦੀ ਅਰਬ 'ਚ ਇਕ ਕੁੜੀ ਬਾਰੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਆਪਣੀ ਇਕ ਵੀਡੀਓ ਪੋਸਟ ਕਰਨ ਨਾਲ ਇਹ ਕੁੜੀ ਸੁਰਖੀਆਂ 'ਚ ਆ ਗਈ। ਇਸ ਕੁੜੀ ਨੇ ਮਿੰਨੀ ਸਕਰਟ ਦੇ ਨਾਲ ਛੋਟਾ ਟਾਪ ਪਹਿਨਿਆ ਹੈ, ਜੋ ਕਿ ਸਾਊਦੀ ਅਰਬ 'ਚ ਪਹਿਨਣ ਦੀ ਮਨਾਹੀ ਹੈ। 'ਖੁਲੂਦ' ਨਾਂ ਦੀ ਇਸ ਮਾਡਲ ਨੇ ਇਤਿਹਾਸਕ ਮੰਨੇ ਜਾਣ ਵਾਲੇ ਉਸ਼ਾਇਕਿਰ ਕਿਲੇ 'ਚ ਘੁੰਮਣ ਦੌਰਾਨ ਵੀਡੀਓ ਬਣਾਈ ਅਤੇ ਪੋਸਟ ਕੀਤੀ।
ਸਾਊਦੀ ਅਰਬ ਦੇ ਕਈ ਲੋਕ ਇਸ ਕੁੜੀ ਦੇ ਸਮਰਥਨ 'ਚ ਉੱਤਰੇ ਹਨ। ਉਨ੍ਹਾਂ ਨੇ ਇਸ ਨੂੰ ਬਹਾਦਰ ਕੁੜੀ ਕਿਹਾ ਹੈ। ਇੱਥੋਂ ਦੇ ਕਾਨੂੰਨ ਮੁਤਾਬਕ ਔਰਤਾਂ ਨੂੰ ਢਿੱਲੇ ਅਤੇ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਹਿਨਣ ਦੇ ਹੁਕਮ ਹਨ ਇੱਥੇ ਕੋਈ ਵੀ ਔਰਤ ਬਿਨਾਂ ਸਿਰ ਢੱਕਿਆਂ ਬਾਹਰ ਨਹੀਂ ਆ ਸਕਦੀ। ਅਜਿਹੇ 'ਚ ਇਸ ਤਸਵੀਰ ਨੇ ਤਾਂ ਉੱਥੇ ਤੜਥੱਲੀ ਹੀ ਮਚਾ ਦਿੱਤੀ ਹੈ। ਪਿਛਲੇ ਹਫਤੇ ਹੀ ਇਹ ਵੀਡੀਓ ਪੋਸਟ ਹੋਈ ਹੈ ਅਤੇ ਇਹ ਕੁੜੀ ਰਾਜਧਾਨੀ ਰਿਆਦ 'ਚ ਘੁੰਮਦੀ ਦਿਖਾਈ ਦੇ ਰਹੀ ਹੈ। ਬਹੁਤ ਸਾਰੇ ਲੋਕਾਂ ਨੇ ਇਸ 'ਤੇ ਕੁਮੈਂਟ ਕੀਤੇ ਹਨ। ਕਈਆਂ ਨੇ ਇਸ ਨੂੰ ਗਲਤ ਅਤੇ ਕਈਆਂ ਨੇ ਸਹੀ ਦੱਸਿਆ ਹੈ।
ਪੇਰੂ ਵਿਚ 6.4 ਤੀਬਰਤਾ ਦੇ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ
NEXT STORY