ਨਿਊਯਾਰਕ— ਨਿਊਯਾਰਕ 'ਚ ਲਗਾਰਦੀਆ ਹਵਾਈ ਅੱਡੇ 'ਤੇ ਇਕ ਭਾਰਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਦੱਸਿਆ ਜਾ ਰਿਹਾ ਹੈ ਕਿ ਉਸ 'ਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹਨ। 41 ਸਾਲਾ ਫਾਨੀ ਕੁਮਾਰ ਵਾਰਾਣਸੀ ਨਾਂ ਦੇ ਵਿਅਕਤੀ ਨੂੰ 23 ਮਈ ਨੂੰ ਟਰਮਿਨਲ ਬੀ ਦੇ ਸੁਰੱਖਿਆ ਖੇਤਰ 'ਚ ਦਾਖਲ ਹੋਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਇਸ ਮਗਰੋਂ ਪੁਲਸ ਨੇ ਇਸ ਇਲਾਕੇ ਨੂੰ ਸੁਰੱਖਿਆ ਕਾਰਨਾਂ ਕਰਕੇ ਖਾਲੀ ਕਰਵਾ ਲਿਆ।
ਇਸ ਵਿਅਕਤੀ ਦੇ ਵਿਵਹਾਰ ਕਾਰਨ ਪੁਲਸ ਨੂੰ ਉਸ 'ਤੇ ਸ਼ੱਕ ਹੋਇਆ। ਹਾਲਾਂਕਿ ਇਸ ਵਿਅਕਤੀ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਪਰ ਸੁਰੱਖਿਆ ਦੇ ਇੰਤਜ਼ਾਮਾਂ ਨੂੰ ਲੈ ਕੇ ਵੱਡਾ ਵਿਵਾਦ ਪੈਦਾ ਹੋ ਗਿਆ ਹੈ। ਇਸ ਥਾਂ 'ਤੇ ਡਿਊਟੀ ਦੇ ਰਹੇ ਅਧਿਕਾਰੀਆਂ 'ਤੇ ਵੀ ਸਵਾਲ ਉੱਠ ਰਹੇ ਹਨ। ਰੀਪਬਲਿਕਨ ਸੰਸਦ ਮੈਂਬਰ ਪੀਟਰ ਕਿੰਗ ਨੇ ਕਿਹਾ ,'' ਇਸ ਗਲਤੀ ਨੂੰ ਸੁਧਾਰਨ ਦੀ ਜ਼ਰੂਰਤ ਹੈ।''
ਟਰੰਪ ਪ੍ਰਸ਼ਾਸਨ ਨੇ ਤਿੱਬਤੀ ਭਾਈਚਾਰੇ ਦੀ ਆਰਥਿਕ ਮਦਦ ਬੰਦ ਕਰਨ ਦਾ ਦਿੱਤਾ ਪ੍ਰਸਤਾਵ
NEXT STORY