ਬਗਦਾਦ (ਏ.ਐਫ.ਪੀ.)— ਇਰਾਕੀ ਫੌਜ ਨੇ ਯਜੀਦੀ ਕੁਰਦ ਸ਼ਹਿਰ ਸਿੰਜਾਰ ਨੂੰ ਕੁਰਦ ਫੋਰਸਾਂ ਦੇ ਕਬਜ਼ੇ ਤੋਂ ਅੱਜ ਮੁਕਤ ਕਰਵਾ ਲਿਆ। ਨੀਮ ਫੌਜੀ ਯੂਨਿਟਾਂ ਨੇ ਦੱਸਿਆ ਕਿ ਖੁਦਮੁਖਤਿਆਰੀ ਖੇਤਰ ਦੇ ਬਾਹਰ ਕੁਰਦ ਫੋਰਸਾਂ ਦੇ ਕਬਜ਼ੇ ਵਾਲੇ ਇਲਾਕਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ। ਈਰਾਨ ਟ੍ਰੇਨਿੰਗ ਸ਼ੀਆ ਮਿਲੀਸ਼ੀਆ ਨਾਲ ਬਣੀ ਪਾਪੁਲਰ ਮੋਬੀਲਾਈਜ਼ੇਸ਼ਨ ਫੋਰਸਜ਼ ਨੇ ਕਿਹਾ ਕਿ ਕੁਰਦ ਫੋਰਸਾਂ ਨੂੰ ਬਿਨਾਂ ਲੜਾਈ ਦੇ ਸਿੰਜਾਰ ਤੋਂ ਹਟਾ ਦਿੱਤਾ ਗਿਆ ਹੈ। ਉੱਤਰ ਪੱਛਮੀ ਸ਼ਹਿਰ ਸਿੰਜਾਰ ਕਥਿਤ ਹੈ ਕਿਉਂਕਿ ਇਥੇ ਇਸਲਾਮਿਕ ਸਟੇਟ ਨੇ ਬਹੁਤ ਜ਼ੁਲਮ ਕੀਤੇ। ਉਸ ਨੇ ਸਾਲ 2014 'ਚ ਹਜ਼ਾਰਾ ਯਜੀਦੀ ਪੁਰਸ਼ਾਂ ਨੂੰ ਕਤਲ ਕੀਤਾ ਅਤੇ ਸੈਂਕੜੇ ਔਰਤਾਂ ਨੂੰ ਸੈਕਸ ਸਲੇਵ ਬਣਾ ਲਿਆ ਸੀ।
ਬੱਚਿਆਂ ਦੇ ਮਾਪਿਆਂ ਦੀ ਅਪੀਲ 'ਤੇ ਕੈਨੇਡੀਅਨ ਸਕੂਲ ਨਵੇਂ ਢੰਗ ਨਾਲ ਮਨਾਵੇਗਾ 'ਹੈਲੋਵੀਨ'
NEXT STORY