ਵਾਸ਼ਿੰਗਟਨ/ਟੋਕੀਓ — ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ 17 ਤੋਂ 20 ਅਪ੍ਰੈਲ ਤੱਕ ਅਮਰੀਕਾ ਦਾ ਦੌਰਾ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਹੈ, ਜਿੱਥੇ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਉੱਤਰ ਕੋਰੀਆ 'ਤੇ ਚਰਚਾ ਕਰਨਗੇ। ਦੋਹਾਂ ਵਿਚਾਲੇ ਇਹ ਮੁਲਾਕਾਤ ਉੱਤਰ ਕੋਰੀਆ, ਅਮਰੀਕਾ ਅਤੇ ਦੱਖਣੀ ਕੋਰੀਆ ਵਿਚਾਲੇ ਹੋਣ ਵਾਲੇ ਸੰਭਾਵਿਤ ਸ਼ਿਖਰ ਸੰਮੇਲਨ ਤੋਂ ਪਹਿਲਾਂ ਹੋਵੇਗੀ।
ਆਬੇ ਨੇ ਸੋਮਵਾਰ ਨੂੰ ਕਿਹਾ ਕਿ, 'ਉੱਤਰ ਕੋਰੀਆ ਅਤੇ ਦੋ-ਪੱਖੀ ਮੁੱਦਿਆਂ 'ਤੇ ਚਰਚਾ ਕਰਨ ਲਈ ਉਹ ਫਲੋਰੀਡਾ 'ਚ ਰਾਸ਼ਟਰਪਤੀ ਦੇ ਮਾਰ-ਏ-ਲਾਗੋ ਕਲੱਬ 'ਚ ਟਰੰਪ ਨਾਲ ਨਾਲ ਗੱਲਬਾਤ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਾਲ ਮਈ ਦੇ ਆਖਿਰ ਤੱਕ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਨਾਲ ਮੁਲਾਕਾਤ ਕਰ ਸਕਦੇ ਹਨ।
ਆਬੇ ਨੇ ਕਿਹਾ ਕਿ ਉਹ ਟਰੰਪ ਤੋਂ ਘੱਟ ਦੂਰੀ ਵਾਲੀਆਂ ਮਿਜ਼ਾਈਲਾਂ ਅਤੇ ਜਾਪਾਨ ਨੂੰ ਉੱਤਰ ਕੋਰੀਆ ਤੋਂ ਹੋਣ ਵਾਲੇ ਹੋਰ ਸੁਰੱਖਿਆ ਖਤਰਿਆਂ ਦੀ ਯਾਦ ਕਰਾਉਣਾ ਚਾਹੁੰਦੇ ਹਨ ਅਤੇ ਉੱਤਰ ਕੋਰੀਆ ਵੱਲੋਂ ਅਗਵਾਹ ਕੀਤੇ ਗਏ ਜਾਪਾਨੀਆਂ ਦੇ ਮਾਮਲਿਆਂ 'ਤੇ ਅਮਰੀਕਾ ਤੋਂ ਮਦਦ ਮੰਗਣਗੇ। ਆਬੇ ਨੇ ਪਿਛਲੀ ਵਾਰ ਫਰਵਰੀ 2017 'ਚ ਟਰੰਪ ਦੇ ਰਿਜ਼ਾਰਟ ਦਾ ਦੌਰਾ ਕੀਤਾ ਸੀ।
ਬੋਲਵੀਆ 'ਚ ਲੱਗੇ ਭੂਚਾਲ ਦੇ ਝਟਕੇ
NEXT STORY