ਆਬੂ ਧਾਬੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੌਰੇ 'ਤੇ ਮੰਗਲਵਾਰ ਨੂੰ ਸੰਯੁਕਤ ਅਰਬ ਅਮੀਰਾਤ (UAE) ਪਹੁੰਚੇ। ਇਸ ਦੌਰਾਨ ਉਹ ਦੋ-ਪੱਖੀ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਖਾੜੀ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨਾਲ ਚਰਚਾ ਕਰਨ ਤੋਂ ਇਲਾਵਾ ਆਬੂ ਧਾਬੀ ਵਿੱਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਵੀ ਕਰਨਗੇ। ਉਨ੍ਹਾਂ ਨੇ ਆਪਣੇ ਦੋ ਦਿਨਾਂ ਦੌਰੇ ਦੇ ਪਹਿਲੇ ਦਿਨ ਮੰਗਲਵਾਰ ਨੂੰ ਆਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਆਬੂ ਧਾਬੀ ਵਿੱਚ ਬਣੇ ਵਿਸ਼ਾਲ ਹਿੰਦੂ ਮੰਦਰ ਬਾਰੇ ਇੱਕ ਦਿਲਚਸਪ ਕਿੱਸਾ ਸੁਣਾਇਆ। 'ਅਹਲਾਨ ਮੋਦੀ' ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ 2015 ਵਿੱਚ ਮੈਂ ਯੂ.ਏ.ਈ. ਦੇ ਕ੍ਰਾਊਨ ਪ੍ਰਿੰਸ ਨਾਹਯਾਨ ਨੂੰ ਤੁਹਾਡੇ ਸਾਰਿਆਂ ਦੀ ਤਰਫੋਂ ਇੱਥੇ ਆਬੂ ਧਾਬੀ ਵਿੱਚ ਇੱਕ ਮੰਦਰ ਦਾ ਪ੍ਰਸਤਾਵ ਦਿੱਤਾ ਸੀ ਤਾਂ ਉਨ੍ਹਾਂ ਨੇ ਤੁਰੰਤ ਇੱਕ ਪਲ ਗਵਾਏ ਬਿਨਾਂ ਹਾਂ ਕਹਿ ਦਿੱਤੀ ਸੀ। ਉਨ੍ਹਾਂ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਜਿਸ ਜ਼ਮੀਨ 'ਤੇ ਤੁਸੀਂ ਲਕੀਰ ਖਿੱਚੋਗੇ, ਮੈਂ ਦਿਆਂਗਾ। ਹੁਣ ਆਬੂ ਧਾਬੀ ਵਿੱਚ ਇਸ ਵਿਸ਼ਾਲ ਮੰਦਰ ਦੇ ਉਦਘਾਟਨ ਦਾ ਸਮਾਂ ਆ ਗਿਆ ਹੈ।
ਇਹ ਵੀ ਪੜ੍ਹੋ: UAE ’ਚ ਹਿੰਦੂ ਮੰਦਰ ਬਣਨ ਕਾਰਨ ਭੜਕੇ ਕੱਟੜਪੰਥੀ, ਕਿਹਾ-‘ਅਰਬ ਦੇਸ਼ 'ਚ ਮੂਰਤੀ ਪੂਜਾ...ਤਬਾਹੀ ਦਾ ਦੂਜਾ ਮਨੁੱਖੀ ਰੂਪ’
ਪੀ.ਐੱਮ. ਮੋਦੀ ਨੇ ਯੂ.ਏ.ਈ. ਦੇ ਆਪਣੇ ਪਹਿਲੇ ਦੌਰੇ ਨੂੰ ਕੀਤਾ ਯਾਦ
ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਮੈਨੂੰ 2015 ਵਿੱਚ ਯੂ.ਏ.ਈ. ਦੀ ਆਪਣੀ ਪਹਿਲੀ ਫੇਰੀ ਯਾਦ ਹੈ, ਜਦੋਂ ਮੈਨੂੰ ਕੇਂਦਰ ਆਏ ਕੁੱਝ ਹੀ ਸਮਾਂ ਹੋਇਆ ਸੀ। 3 ਦਹਾਕਿਆਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਯੂ.ਏ.ਈ. ਦੀ ਇਹ ਪਹਿਲੀ ਫੇਰੀ ਸੀ। ਮੋਦੀ ਨੇ ਕਿਹਾ ਕਿ ਕੂਟਨੀਤੀ ਦੀ ਦੁਨੀਆ ਮੇਰੇ ਲਈ ਨਵੀਂ ਸੀ। ਉਸ ਸਮੇਂ, ਤਤਕਾਲੀ ਕ੍ਰਾਊਨ ਪ੍ਰਿੰਸ ਅਤੇ ਅੱਜ ਦੇ ਰਾਸ਼ਟਰਪਤੀ ਨੇ ਆਪਣੇ ਪੰਜ ਭਰਾਵਾਂ ਸਮੇਤ ਹਵਾਈ ਅੱਡੇ 'ਤੇ ਮੇਰਾ ਸਵਾਗਤ ਕੀਤਾ ਸੀ। ਮੈਂ ਉਨ੍ਹਾਂ ਦੀ ਗਰਮਜੋਸ਼ੀ ਅਤੇ ਉਨ੍ਹਾਂ ਦੀ ਅੱਖਾਂ ਵਿੱਚ ਚਮਕ ਨੂੰ ਕਦੇ ਨਹੀਂ ਭੁੱਲ ਸਕਦਾ। ਇਹ ਸੁਆਗਤ ਇਕੱਲੇ ਮੇਰਾ ਨਹੀਂ ਸਗੋਂ 140 ਕਰੋੜ ਭਾਰਤੀਆਂ ਦਾ ਸੀ।
ਇਹ ਵੀ ਪੜ੍ਹੋ: ਆਬੂ ਧਾਬੀ ’ਚ ਹਿੰਦੂ ਮੰਦਰ ਦਾ ਅੱਜ ਉਦਘਾਟਨ ਕਰਨਗੇ PM ਮੋਦੀ, ਮੰਦਰ ਲਈ ਜ਼ਮੀਨ UAE ਸਰਕਾਰ ਨੇ ਦਿੱਤੀ ਸੀ ਦਾਨ
ਆਬੂ ਧਾਬੀ ਵਿੱਚ ਬਣੇ ਵਿਸ਼ਾਲ ਹਿੰਦੂ ਮੰਦਰ ਦਾ ਉਦਘਾਟਨ 14 ਫਰਵਰੀ ਯਾਨੀ ਅੱਜ ਹੋ ਰਿਹਾ ਹੈ। ਮੰਦਰ ਦਾ ਨਿਰਮਾਣ ਬੋਚਾਸਨ ਨਿਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (BAPS) ਵੱਲੋਂ ਕੀਤਾ ਗਿਆ ਹੈ। ਦੁਬਈ-ਅਬੂ ਧਾਬੀ ਸ਼ੇਖ ਜਾਯਦ ਹਾਈਵੇਅ ’ਤੇ ਅਲ ਰਹਿਬਾ ਨੇੜੇ ਅਬੂ ਮੁਰੀਖਾਹ ਵਿਚ ਸਥਿਤ ਬੀ.ਏ.ਪੀ.ਐੱਸ. ਹਿੰਦੂ ਮੰਦਰ ਦਾ ਨਿਰਮਾਣ ਲਗਭਗ 27 ਏਕੜ ਦੇ ਖੇਤਰ ਵਿਚ ਕੀਤਾ ਗਿਆ ਹੈ। ਮੰਦਰ ਲਈ ਜ਼ਮੀਨ ਯੂ.ਏ.ਈ. ਸਰਕਾਰ ਨੇ ਦਾਨ ਦਿੱਤੀ ਸੀ। 22 ਜਨਵਰੀ ਨੂੰ ਅਯੁੱਧਿਆ ਵਿਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਤਿੰਨ ਹਫ਼ਤੇ ਬਾਅਦ ਬੀ.ਏ.ਪੀ.ਐੱਸ. ਮੰਦਰ ਦਾ ਉਦਘਾਟਨ ਕੀਤਾ ਜਾਵੇਗਾ। ਯੂ.ਏ.ਈ. ਦੁਬਈ ਵਿਚ ਤਿੰਨ ਹੋਰ ਹਿੰਦੂ ਮੰਦਰ ਹਨ। ਸ਼ਾਨਦਾਰ ਆਰਕੀਟੈਕਚਰ ਅਤੇ ਨੱਕਾਸ਼ੀ ਨਾਲ ਇੱਕ ਵਿਸ਼ਾਲ ਖੇਤਰ ਵਿੱਚ ਫੈਲਿਆ BAPS ਮੰਦਿਰ ਖਾੜੀ ਖੇਤਰ ਵਿੱਚ ਸਭ ਤੋਂ ਵੱਡਾ ਮੰਦਰ ਹੋਵੇਗਾ।
ਇਹ ਵੀ ਪੜ੍ਹੋ: ਗੰਗਾ-ਯਮੁਨਾ ਦੇ ਪਵਿੱਤਰ ਜਲ, ਰਾਜਸਥਾਨ ਦੇ ਗੁਲਾਬੀ ਰੇਤਲੇ ਪੱਥਰ ਨਾਲ ਬਣਿਆ ਹੈ ਆਬੂ ਧਾਬੀ ਦਾ ਪਹਿਲਾ ਹਿੰਦੂ ਮੰਦਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਆਸਟ੍ਰੇਲੀਆ : ਬੁਸ਼ਲੈਂਡ 'ਚੋਂ 'ਭੰਗ' ਦੇ ਲਗਭਗ 100 ਪੌਦੇ ਕੀਤੇ ਗਏ ਜ਼ਬਤ
NEXT STORY