ਨਵੀਂ ਦਿੱਲੀ — ਵਿਸ਼ਵ ਵਪਾਰ ਸੰਗਠਨ(WTO) ਨਾਲ ਜੁੜੇ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਦਿੱਲੀ ਵਿਚ 13-14 ਮਈ ਨੂੰ ਹੋਣ ਵਾਲੀ ਲਘੂ ਮੰਤਰੀ ਪੱਧਰ ਬੈਠਕ 'ਚ WTO ਦੇ 25 ਵਿਕਾਸਸ਼ੀਲ ਦੇਸ਼ ਸ਼ਾਮਲ ਹੋਣਗੇ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਵਣਜ ਮੰਤਰਾਲੇ ਨੂੰ ਚੋਣ ਕਮਿਸ਼ਨ ਤੋਂ WTO ਦੀ ਛੋਟੀ ਬੈਠਕ ਆਯੋਜਿਤ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਇਹ ਬੈਠਕ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਕਈ ਦੇਸ਼ WTO ਦੇ ਫੈਸਲਿਆਂ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਹਨ। ਇਸ ਦੇ ਨਾਲ ਹੀ ਕਈ ਦੇਸ਼ਾਂ ਨੇ ਕੰਜ਼ਰਵੇਟਿਵ ਕਦਮ ਚੁੱਕੇ ਹਨ ਜਿਸ ਨਾਲ ਗਲੋਬਲ ਵਪਾਰ ਪ੍ਰਭਾਵਿਤ ਹੋ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਮੈਂਬਰ ਦੇਸ਼ WTO ਦੀ ਇਸ ਬੈਠਕ ਵਿਚ ਸੁਧਾਰ ਵਰਗੇ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨਗੇ। ਵਿਸ਼ਵ ਵਪਾਰ ਸੰਗਠਨ ਨੇ ਹੁਣੇ ਜਿਹੇ ਚਿਤਾਵਨੀ ਦਿੱਤੀ ਸੀ ਕਿ ਅੰਤਰਰਾਸ਼ਟਰੀ ਵਪਾਰ ਵਿਚ 2019 ਅਤੇ ਸਾਲ 2020 ਵਿਚ ਵੀ ਸੁਸਤੀ ਬਣੀ ਰਹੇਗੀ। ਭਾਰਤ ਨੇ ਵਿਸ਼ਵ ਵਪਾਰ ਨੂੰ ਨਿਯਮ ਅਧਾਰਿਤ ਪ੍ਰੋਤਸਾਹਨ ਦੇਣ ਲਈ WTO ਦੀ ਟ੍ਰਾਂਸਪੈਂਡੈਂਸ ਅਤੇ ਮਹੱਤਵ 'ਤੇ ਜ਼ੋਰ ਦਿੱਤਾ ਹੈ। ਭਾਰਤ ਵਲੋਂ ਆਯੋਜਿਤ ਇਹ ਦੂਜੀ ਮੰਤਰੀ ਪੱਧਰ ਦੀ ਬੈਠਕ ਹੋਵੇਗੀ। ਪਿਛਲੇ ਸਾਲ ਮਾਰਚ ਵਿਚ ਇਸੇ ਤਰ੍ਹਾਂ ਦੀ ਬੈਠਕ ਵਿਚ 50 ਤੋਂ ਜ਼ਿਆਦਾ WTO ਦੇ ਮੈਂਬਰ ਦੇਸ਼ਾਂ ਨੇ ਹਿੱਸਾ ਲਿਆ ਸੀ।
ਪਾਕਿ 'ਚ ਘੱਟ ਗਿਣਤੀ ਮੁਸਲਮਾਨਾਂ ਦਾ ਪ੍ਰਦਰਸ਼ਨ ਖਤਮ
NEXT STORY