ਵੈਨਕੂਵਰ (ਮਲਕੀਤ ਸਿੰਘ) - ਪੰਜਾਬ ਲੋਕ ਰੰਗ ਦੀ ਟੀਮ ਵੱਲੋਂ ਸਰਕਾਰ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਇਤਿਹਾਸਕ ਨਾਟਕ ‘ਜਫ਼ਰਨਾਮਾ’ 27 ਜੁਲਾਈ ਦਿਨ ਸ਼ਨੀਵਾਰ ਨੂੰ ਸ਼ਾਮੀਂ 6 ਵਜੇ ਸਰੀ ਦੀ 6250-144 ਸਟਰੀਟ ’ਤੇ ਸਥਿਤ ਬੈਂਲ ਸੈਂਟਰ ’ਚ ਪੇਸ਼ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਮੁੱਖ ਆਯੋਜਿਕ ਦੇਵ ਰਾਏ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉੱਘੇ ਨਾਟਕਕਾਰ ਸੁਰਿੰਦਰ ਸਿੰਘ ਧਨੋਆ ਵੱਲੋਂ ਲਿਖੇ ਅਤੇ ਨਿਰਦੇਸ਼ਿਤ ਕੀਤੇ ਗਏ ਇਸ ਨਾਟਕ ਨੂੰ ਵੇਖਣ ਲਈ ਵੱਡੀ ਗਿਣਤੀ ’ਚ ਉਤਸ਼ਾਹਿਤ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਲੋੜੀਂਦੀ ਜਾਣਕਾਰੀ ਲਈ ਉਨ੍ਹਾਂ ਨਾਲ ਉਨ੍ਹਾਂ ਦੇ ਫ਼ੋਨ 604-561-9797 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪੰਜਾਬੀ ਫੋਕ ਡਾਂਸ ਐਸ਼ੋਸੀਏਸ਼ਨ ਵੱਲੋਂ ਕਮੇਟੀ ਦਾ ਪੁਨਰਗਠਨ ਅਤੇ ਗਿੱਧਾ ਕੱਪ ਲਈ ਤਿਆਰੀਆਂ ਸ਼ੁਰੂ
NEXT STORY