ਲੰਡਨ— ਵਿਗਿਆਨੀਆਂ ਨੇ ਸਾਡੀ ਗਲੈਕਸੀ (ਮਿਲਕੀ ਵੇ) ਤੋਂ 1000 ਗੁਣਾ ਜ਼ਿਆਦਾ ਚਮਕੀਲੀ ਗੈਲਕਸੀ ਦੀ ਖੋਜ ਕੀਤੀ ਹੈ। ਸਪੇਨ ਦੀ ਆਬਜ਼ਰਵੇਟਰੀ ਵਿਚ ਵਿਗਿਆਨੀਆਂ ਨੇ ਗ੍ਰਾਨ ਟੈਲੀਸਕੋਪਿਯੋ ਕੇਨੇਰਿਯਾਸ (ਜੀ. ਟੀ. ਸੀ.) ਦੀ ਮਦਦ ਨਾਲ ਇਸ ਨੂੰ ਖੋਜਿਆ ਹੈ। ਇਸ ਗਲੈਕਸੀ ਦੀ ਜਾਣਕਾਰੀ ਏਸਟ੍ਰੋਫਿਜੀਕਲ ਜਰਨਲ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ।
ਅਮਰੀਕੀ ਪੁਲਾੜੇ ਏਂਜਸੀ ਨਾਸਾ ਦੇ ਵਾਈਸ ਸੈਟੇਲਾਈਟ ਅਤੇ ਯੂਰਪੀ ਪੁਲਾੜ ਏਂਜਸੀ ਦੇ ਪਲਾਂਕ ਸੈਟੇਲਾਈਟ ਤੋਂ ਮਿਲੇ ਅੰਕੜਿਆਂ ਦੀ ਮਦਦ ਨਾਲ ਵਿਗਿਆਨੀਆਂ ਨੇ ਇਨ੍ਹਾਂ ਸਾਰਿਆਂ ਤੋਂ ਜ਼ਿਆਦਾ ਚਮਕੀਲੀ ਗਲੈਕਸੀ ਨੂੰ ਖੋਜਿਆ। ਸਪੇਨ ਦੀ ਟੈਕਨੀਕਲ ਯੂਨੀਵਰਸਿਟੀ ਆਫ ਕਾਰਟਾਜੇਨਾ ਦੇ ਸੋਧ ਕਰਤਾ ਡਿਵਾਜ ਸੈਚੇਜ ਨੇ ਕਿਹਾ ਕਿ ਇਸ ਗਲੈਕਸੀ ਵਿਚ ਤਾਰਿਆਂ ਦੇ ਨਿਰਮਾਣ ਦੀ ਗਤੀ ਬਹੁਤ ਤੇਜ਼ ਹੈ।
ਅਧਿਐਨ ਮੁਤਾਬਕ ਇਸ ਵਿਚ ਸਾਲਾਨਾ 1000 ਸੌਰ ਦ੍ਰਵਮਾਨ ਦੇ ਬਰਾਬਰ ਤਾਰਿਆਂ ਦਾ ਨਿਰਮਾਣ ਹੋ ਰਿਹਾ ਹੈ। ਉੱਥੇ ਸਾਡੀ ਗਲੈਕਸੀ ਵਿਚ ਸਿਰਫ 2 ਸੌਰ ਦ੍ਰਵਮਾਨ ਦੇ ਬਰਾਬਰ ਤਾਰਿਆਂ ਦਾ ਨਿਰਮਾਣ ਹੁੰਦਾ ਹੈ। ਇਸ ਨੂੰ ਬ੍ਰਹਿਮੰਡ ਵਿਚ ਸਭ ਤੋਂ ਤੇਜ਼ ਤਾਰਿਆਂ ਦੇ ਨਿਰਮਾਣ ਵਾਲਾ ਖੇਤਰ ਮੰਨਿਆ ਜਾ ਰਿਹਾ ਹੈ।
ਵਿਅਕਤੀ ਦੇ ਘਰ ਵਿਚੋਂ ਆ ਰਹੀ ਸੀ ਬਦਬੂ, ਅੰਦਰ ਦਾ ਦ੍ਰਿਸ਼ ਦੇਖ ਸਾਰਿਆਂ ਦੇ ਉੱਡੇ ਹੋਸ਼
NEXT STORY