ਕੋਰੀਆ- ਇਕ ਰੋਬੋਟ ਵਲੋਂ 'ਖ਼ੁਦਕੁਸ਼ੀ' ਕਰਨ ਦਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਰੋਬੋਟ ਨੇ ਪੌੜੀਆਂ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਰੋਬੋਟ ਦੀ ਖ਼ੁਦਕੁਸ਼ੀ ਦੀ ਕੋਸ਼ਿਸ਼ ਤੋਂ ਬਾਅਦ ਵਿਗਿਆਨੀ ਹੁਣ ਇਸ ਨੂੰ ਜਾਂਚ ਅਤੇ ਰਿਸਰਚ ਦਾ ਵਿਸ਼ਾ ਮੰਨ ਰਹੇ ਹਨ। ਰੋਬੋਟ ਦੀ ਖ਼ੁਦਕੁਸ਼ੀ ਦਾ ਮਾਮਲਾ ਸਾਊਥ ਕੋਰੀਆ ਦਾ ਹੈ, ਇੱਥੇ ਸੈਂਟਰਲ ਸਾਊਥ ਕੋਰੀਆ ਦੀ ਨਗਰਪਾਲਿਕਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਰੋਬੋਟ ਦੀ ਖ਼ੁਦਕੁਸ਼ੀ ਦੇ ਮਾਮਲੇ ਦੀ ਜਾਂਚ ਕਰਨ ਵਾਲੀ ਹੈ।
ਰਿਪੋਰਟ ਅਨੁਸਾਰ ਤਾਂ ਰੋਬੋਟ 9 ਤੋਂ 6 ਵਜੇ ਤੱਕ ਕੰਮ ਕਰਦਾ ਸੀ। ਉਹ ਇੱਥੇ ਪਬਲਿਕ ਸਰਵਿਸ ਕਰਦਾ ਸੀ ਅਤੇ ਇਸ ਦਾ ਕਾਰਡ ਵੀ ਉਸ ਨੂੰ ਮਿਲਿਆ ਹੋਇਆ ਸੀ। ਇਸ ਰੋਬੋਟ ਨੂੰ ਐਲੀਵੇਟਰ ਆਪਰੇਸ਼ਨ ਦਾ ਕੰਮ ਵੀ ਦਿੱਤਾ ਹੋਇਆ ਸੀ। ਇਹੀ ਕਾਰਨ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਰੋਬੋਟ ਨੇ ਇਸ ਦੇ ਦਬਾਅ ਕਾਰਨ ਇਹ ਕਦਮ ਚੁੱਕਿਆ ਹੈ। ਸਾਊਥ ਕੋਰੀਆ 'ਚ ਮਸ਼ੀਨਾਂ ਤੋਂ ਕੰਮ ਬਹੁਤ ਪਹਿਲੇ ਕਰਵਾਇਆ ਜਾਂਦਾ ਰਿਹਾ ਹੈ। ਇੱਥੇ ਬਾਰੇ ਕਿਹਾ ਜਾਂਦਾ ਹੈ ਕਿ ਹਰ 10 ਆਦਮੀ 'ਤੇ ਇੱਥੇ ਇਕ ਰੋਬੋਟ ਪਾਇਆ ਜਾਂਦਾ ਹੈ। ਹਾਲਾਂਕਿ ਅਜੇ ਤੱਕ ਇਸ 'ਤੇ ਬਹੁਤ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ ਪਰ ਰਿਪੋਰਟਸ 'ਚ ਦਾਅਵਾ ਕੀਤਾ ਗਿਆ ਹੈ ਕਿ ਰੋਬੋਟ 'ਤੇ ਕੰਮ ਦਾ ਬਹੁਤ ਜ਼ਿਆਦਾ ਦਬਾਅ ਸੀ ਅਤੇ ਉਸ ਇਸ ਤੋਂ ਕਾਫ਼ੀ ਪਰੇਸ਼ਾਨ ਹੋ ਗਿਆ ਸੀ। ਉੱਥੇ ਹੀ ਸੈਂਟਰਲ ਸਾਊਥ ਕੋਰੀਆ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਰੋਬੋਟ ਬੀਤੇ ਇਕ ਸਾਲ ਤੋਂ ਗੁਮੀ ਸ਼ਹਿਰ ਦੇ ਵਾਸੀਆਂ ਦੇ ਪ੍ਰਸ਼ਾਸਨਿਕ ਕੰਮਾਂ 'ਚ ਮਦਦ ਕਰਦਾ ਸੀ। ਚਸ਼ਮਦੀਦਾਂ ਨੇ ਰੋਬੋਟ ਨੂੰ ਡਿੱਗਣ ਤੋਂ ਪਹਿਲੇ ਇੱਧਰ-ਉੱਧਰ ਘੁੰਮਦੇ ਦੇਖਿਆ, ਜਿਵੇਂ ਕੁਝ ਗੜਬੜ ਹੋਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਯੂਕ੍ਰੇਨ ਖ਼ਿਲਾਫ਼ ਜਿੱਤ ਹਾਸਲ ਕਰਨ ਲਈ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ : ਪੁਤਿਨ
NEXT STORY