ਮਾਸਕੋ (ਏਜੰਸੀ)- ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਿਹਾ ਕਿ ਉਨ੍ਹਾਂ ਨੂੰ ਯੂਕ੍ਰੇਨ ਖ਼ਿਲਾਫ਼ ਜਿੱਤ ਹਾਸਲ ਕਰਨ ਲਈ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ ਪਰ ਜੇਕਰ ਯੂਕ੍ਰੇਨ ਦੀ ਮਦਦ ਕਰ ਰਹੇ ਪੱਛਮੀ ਦੇਸ਼ ਸੋਚਦੇ ਹਨ ਕਿ ਮਾਸਕੋ ਅਜਿਹਾ ਕਦੇ ਨਹੀਂ ਕਰੇਗਾ ਤਾਂ ਇਹ ਉਨ੍ਹਾਂ ਦੀ ਗਲਤੀ ਹੈ। ਪੁਤਿਨ ਨੇ ਇਹ ਸੰਦੇਸ਼ ਅਜਿਹੇ ਸਮੇਂ 'ਚ ਦਿੱਤਾ ਹੈ ਜਦੋਂ ਯੂਕ੍ਰੇਨੀ ਫ਼ੌਜ ਫ਼ੋਰਸਾਂ ਨੂੰ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਹਿਯੋਗੀ ਦੇਸ਼ ਮਦਦ ਪਹੁੰਚਾਉਣ ਲਈ ਕਦਮ ਚੁੱਕ ਰਹੇ ਹਨ। ਪੁਤਿਨ ਨੇ ਇਨ੍ਹਾਂ ਨਾਟੋ ਮੈਂਬਰਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਯੂਕ੍ਰੇਨ ਨੂੰ ਫ਼ੌਜ ਮੁਹੱਈਆ ਕਰਵਾਉਣ 'ਤੇ ਉਨ੍ਹਾਂ ਦਾ ਰੂਸ ਨਾਲ ਸੰਘਰਸ਼ ਹੋ ਸਕਦਾ ਹੈ ਜੋ ਪਰਮਾਣੂ ਸੰਘਰਸ਼ 'ਚ ਬਦਲ ਸਕਦਾ ਹੈ। ਮਾਸਕੋ ਨੇ ਹਾਲ 'ਚ ਦੱਖਣੀ ਰੂਸ 'ਚ ਸਹਿਯੋਗੀ ਬੇਲਾਰੂਸ ਨਾਲ ਮਿਲ ਕੇ ਆਪਣੇ ਪਰਮਾਣੂ ਹਥਿਆਰ ਸੰਬੰਧੀ ਰਣਨੀਤਕ ਤਿਆਰੀ ਲਈ ਅਭਿਆਸ ਕੀਤਾ। ਪੱਛਮੀ ਦੇਸ਼ ਯੂਕ੍ਰੇਨ 'ਚ ਨਾਟੋ ਫ਼ੌਜੀਆਂ ਦੀ ਤਾਇਨਾਤੀ ਅਤੇ ਰੂਸੀ ਖੇਤਰ 'ਚ ਸੀਮਿਤ ਹਮਲਿਆਂ ਲਈ ਉਸ ਨੂੰ ਲੰਬੀ ਦੂਰੀ ਦੇ ਹਥਿਆਰਾਂ ਦਾ ਉਪਯੋਗ ਕਰਨ ਦੀ ਮਨਜ਼ੂਰੀ ਦੇਣ 'ਤੇ ਵਿਚਾਰ ਕਰ ਰਹੇ ਹਨ।
ਰੂਸ ਨੇ ਆਪਣੇ ਫ਼ੌਜ ਅਭਿਆਸ ਨੂੰ ਪੱਛਮੀ ਦੇਸ਼ਾਂ ਦੇ ਇਸ ਕਦਮ ਦੀ ਪ੍ਰਤੀਕਿਰਿਆ ਦੱਸਿਆ। ਪੁਤਿਨ ਨੇ ਯੂਕ੍ਰੇਨ 'ਚ 24 ਫਰਵਰੀ 2022 ਨੂੰ ਹਮਲਾ ਸ਼ੁਰੂ ਕੀਤਾ ਸੀ ਅਤੇ ਇਸ ਦੇ ਬਾਅਦ ਤੋਂ ਉਹ ਯੁੱਧ 'ਚ ਪੱਛਮੀ ਦੇਸ਼ਾਂ ਦੀ ਦਖ਼ਲਅੰਦਾਜ਼ੀ ਨੂੰ ਨਿਰਾਸ਼ ਕਰਨ ਲਈ ਰੂਸ ਦੀ ਪਰਮਾਣੂ ਤਾਕਤ ਦਾ ਕਈ ਵਾਰ ਜ਼ਿਕਰ ਕਰ ਚੁੱਕੇ ਹਨ। ਪੁਤਿਨ ਨੇ ਰੂਸ ਦੀਆਂ ਹਾਲੀਆ ਸਫ਼ਲਤਾਵਾਂ ਵਿਚਾਲੇ ਕਿਹਾ ਕਿ ਮਾਸਕੋ ਨੂੰ ਯੂਕ੍ਰੇਨ 'ਚ ਜਿੱਤ ਲਈ ਪਰਮਾਣੂ ਹਥਿਆਰਾਂ ਦੇ ਇਸਤੇਮਾਲ ਦੀ ਜ਼ਰੂਰਤ ਨਹੀਂ ਹੈ ਪਰ ਯੂਰਪ 'ਚ ਖ਼ਾਸ ਕਰ ਕੇ ਛੋਟੇ ਦੇਸ਼ਾਂ ਸਮੇਤ ਨਾਟੋ ਦੇ ਮੈਂਬਰਾਂ ਦੇ ਪ੍ਰਤੀਨਿਧੀਆਂ ਨੂੰ ਇਹ ਅੰਦਾਜਾ ਹੋਣਾ ਚਾਹੀਦਾ ਕਿ ਉਹ ਕਿਸ ਨਾਲ ਖੇਡ ਰਹੇ ਹਨ।'' ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਰੂਸ ਉਨ੍ਹਾਂ 'ਤੇ ਹਮਲਾ ਕਰਦਾ ਹੈ ਤਾਂ ਅਮਰੀਕੀ ਸੁਰੱਖਿਆ 'ਤੇ ਭਰੋਸਾ ਕਰਨਾ ਉਨ੍ਹਾਂ ਦੀ ਗਲਤੀ ਹੋ ਸਕਦੀ ਹੈ। ਪੁਤਿਨ ਨੇ ਕਿਹਾ,''ਲਗਾਤਾਰ ਤਣਾਅ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਜੇਕਰ ਯੂਰਪ 'ਚ ਇਹ ਗੰਭੀਰ ਨਤੀਜੇ ਹੁੰਦੇ ਹਨ ਤਾਂ ਰਣਨੀਤਕ ਹਥਿਆਰਾਂ ਦੇ ਮਾਮਲੇ 'ਚ ਸਾਡੀ ਸਮਰੱਥਾ ਨੂੰ ਦੇਖਦੇ ਹੋਏ ਅਮਰੀਕਾ ਕੀ ਕਦਮ ਚੁੱਕੇਗਾ? ਕਹਿਣਾ ਮੁਸ਼ਕਲ ਹੈ। ਕੀ ਉਹ ਗਲੋਬਲ ਸੰਘਰਸ਼ ਚਾਹੁੰਦੇ ਹਨ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਿਊਯਾਰਕ ਸਿਟੀ 'ਚ ਪ੍ਰਦਰਸ਼ਨ ਦੌਰਾਨ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਝੰਡਾ ਸਾੜਿਆ
NEXT STORY