ਨਿਊਯਾਰਕ (ਰਾਜ ਗੋਗਨਾ): ਅਮਰੀਕਾ ਦੇ ਸੂਬੇ ਉਰਲੈਂਡੋ ਫਲੋਰਿਡਾ: ਦਸੰਬਰ ਮਹੀਨੇ ਦੌਰਾਨ ਸਿੱਖ ਸੁਸਾਇਟੀ ਆਫ ਸੈਂਟਰਲ ਫਲੋਰਿਡਾ ਨੇ ਸਥਾਨਕ ਕਮਿਊਨਿਟੀ ਨੂੰ ਆਪਸ ’ਚ ਜੋੜਨ ਅਤੇ ਸਹਿਯੋਗ ਕਰਨ ਦੇ ਕਈ ਤਰੀਕੇ ਲੱਭੇ ਹਨ।
ਜਿਸ ’ਚ ਹਰ ਐਤਵਾਰ ਓਰਲੈਂਡੋ ਦੇ ਡਾਊਨਟਾਊਨ ਵਿਖੇ ਜ਼ਰੂਰਤਮੰਦਾਂ ਲਈ ਲੰਗਰ ਲਾਉਣੇ, ਨੌਜਵਾਨਾਂ ਅਤੇ ਬੱਚਿਆਂ ਲਈ ਗਰੋਸਰੀ, ਲੋੜਵੰਦਾਂ ਲਈ ਪੀ.ਪੀ.ਈ ਕਿਟ ਵੰਡਣੀਆਂ ਅਤੇ ਖੂਨਦਾਨ ਕੈਂਪ ਲਾਉਣੇ ਵਰਗੇ ਕਾਰਜ਼ ਸ਼ਾਮਲ ਹਨ। ਸਿੱਖ ਭਾਈਚਾਰੇ ਦੀ ਇਹ ਖਾਸੀਅਤ ਰਹੀ ਹੈ ਕਿ ਭਾਵੇਂ ਜਿਹੜੀ ਮਰਜ਼ੀ ਜਗ੍ਹਾ ਹੋਵੇ ਅਤੇ ਗਿਣਤੀ ਭਾਵੇਂ ਕਿੰਨੀ ਵੀ ਹੋਵੇ ਹੋਣ ਪਰ ਸਰਬਤ ਦੇ ਭਲੇ ਲਈ ਹਮੇਸ਼ਾ ਇਕੱਠੇ ਹੋ ਕੇ ਚੱਲਣ ਲਈ ਤਿਆਰ ਰਹਿੰਦੇ ਹਨ।
ਪਾਕਿ 'ਚ ਰੋਜ਼ਾਨਾ ਹੁੰਦੇ ਹਨ 11 ਬਲਾਤਕਾਰ, ਸਿਰਫ 0.3 ਫੀਸਦੀ ਦੋਸ਼ੀਆਂ ਨੂੰ ਮਿਲਦੀ ਹੈ ਸਜ਼ਾ
NEXT STORY