ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਅਧਿਕਾਰਤ ਅੰਕੜਿਆਂ ਤੋਂ ਪਤਾ ਚੱਲਦਾ ਹੈਕਿ ਦੇਸ਼ ਵਿਚ ਰੋਜ਼ਾਨਾ ਘੱਟੋ-ਘੱਟ 11 ਬਲਾਤਕਾਰ ਦੀਆਂ ਘਟਨਾਵਾਂ ਹੁੰਦੀਆਂ ਹਨ। ਇਸ ਵਿਚ ਪਿਛਲੇ 6 ਸਾਲਾਂ ਵਿਚ 22,000 ਤੋਂ ਵੱਧ ਮਾਮਲੇ ਪੁਲਸ ਵਿਚ ਰਿਪੋਰਟ ਦਰਜ ਕੀਤੇ ਗਏ ਹਨ। ਭਾਵੇਂਕਿ ਸਿਰਫ 77 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਜੋ ਕੁੱਲ ਅੰਕੜੇ ਦਾ 0.3 ਫੀਸਦੀ ਹੈ। ਇਹ ਜਾਣਕਾਰੀ ਜੀਓ ਨਿਊਜ਼ ਦੀ ਇਕ ਰਿਪੋਰਟ ਵਿਚ ਸਾਹਮਣੇ ਆਈ ਹੈ।
ਇਹ ਅੰਕੜੇ ਪੁਲਸ, ਕਾਨੂੰਨ ਅਤੇ ਨਿਆਂ ਕਮਿਸ਼ਨ, ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ, ਬੀਬੀ ਫਾਊਂਡੇਸ਼ਨ ਅਤੇ ਸੂਬਾਈ ਕਲਿਆਣ ਏਜੰਸੀਆਂ ਤੋਂ ਪ੍ਰਾਪਤ ਕੀਤੇ ਗਏ ਹਨ। ਜੀਓ ਨਿਊਜ਼ ਦੇ ਮੁਤਾਬਕ, ਕਾਨੂੰਨ ਅਤੇ ਵਿਵਸਥਾ ਵਿਚ ਸਮਾਜਿਕ ਦਬਾਅ ਅਤੇ ਕਮੀਆਂ ਦੇ ਕਾਰਨ ਬਲਾਤਕਾਰ ਦੇ ਸਿਰਫ 41 ਫੀਸਦੀ ਮਾਮਲੇ ਪੁਲਸ ਵਿਚ ਦਰਜ ਕਰਵਾਏ ਜਾਂਦੇ ਹਨ। 2015 ਦੇ ਬਾਅਦ ਤੋਂ ਸ਼ੋਸ਼ਣ ਦੇ ਕੁੱਲ 22,037 ਮਾਮਲੇ ਦਰਜ ਕੀਤੇ ਗਏ ਹਨ। ਅਦਾਲਤਾਂ ਵਿਚ 40,060 ਮਾਮਲੇ ਪੈਂਡਿੰਗ ਹਨ, ਜਿਹਨਾਂ ਵਿਚੋਂ 77 ਅਪਰਾਧੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਸਿਰਫ 18 ਫੀਸਦ ਮਾਮਲੇ ਹੀ ਮੁਕੱਦਮੇ ਦੇ ਪੜਾਅ ਤੱਕ ਪਹੁੰਚੇ ਹਨ।
ਪੜ੍ਹੋ ਇਹ ਅਹਿਮ ਖਬਰ- ਪਾਕਿ ਫੌਜ ਦਾ ਹੈਲੀਕਾਪਟਰ ਕਰੈਸ਼, ਚਾਰ ਲੋਕਾਂ ਦੀ ਮੌਤ
ਪੁਲਸ ਅਧਿਕਾਰੀਆਂ ਦਾ ਵੀ ਕਹਿਣਾ ਹੈ ਕਿ ਬਲਾਤਕਾਰ ਦੇ ਸਿਰਫ ਅੱਧੇ ਮਾਮਲੇ ਦਰਜ ਕੀਤੇ ਜਾਂਦੇ ਹਨ ਅਤੇ ਪਿਛਲੇ ਪੰਜ ਸਾਲਾਂ ਵਿਚ ਬਲਾਤਕਾਰ ਦੇ ਮਾਮਿਲਆਂ ਦੀ ਅਸਲੀ ਗਿਣਤੀ ਲੱਗਭਗ 60,000 ਤੋਂ ਵੱਧ ਹੋ ਸਕਦੀ ਹੈ। ਇਸ ਦੇ ਇਲਾਵਾ ਕੁੱਲ ਰਿਪੋਰਟ ਕੀਤੇ ਗਏ ਮਾਮਲਿਆਂ ਵਿਚੋਂ 2,727 ਚਲਾਨ ਜਾਂ ਕੁੱਲ ਮਾਮਲਿਆਂ ਦਾ ਸਿਰਫ 12 ਫੀਸਦ ਅਦਾਲਤਾਂ ਵਿਚ ਦਾਇਰ ਕੀਤੇ ਗਏ ਸਨ। ਜਦਕਿ 1,274 ਵਿਚ ਫ਼ੈਸਲਾ ਸੁਣਾਇਆ ਗਿਆ ਹੈਜੋ ਇਸ ਦਾ ਪੰਜ ਫੀਸਦੀ ਹਨ। ਉੱਥੇ 1,192 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ। ਅਧਿਕਾਰਤ ਅੰਕੜਿਆਂ ਵਿਚ ਇਹ ਵੀ ਪਤਾ ਚੱਲਦਾ ਹੈ ਕਿ ਪਿਛਲੇ ਛੇ ਸਾਲਾਂ ਦੇ ਦੌਰਾਨ ਪੰਜਾਬ ਵਿਚ 18,609, ਸਿੰਧ ਵਿਚ 1,873, ਖੈਬਰ-ਪਖਤੂਨਖਵਾ ਵਿਚ 1,183, ਬਲੋਚਿਸਤਾਨ ਵਿਚ 129, ਇਸਲਾਮਾਬਾਦ ਵਿਚ 210 ਅਤੇ ਮਕਬੂਜ਼ਾ ਕਸ਼ਮੀਰ ਵਿਚ 31 ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ ਹਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਪਾਕਿ ਫੌਜ ਦਾ ਹੈਲੀਕਾਪਟਰ ਕਰੈਸ਼, ਚਾਰ ਲੋਕਾਂ ਦੀ ਮੌਤ
NEXT STORY