ਲੰਡਨ (ਬਿਊਰੋ)— ਲੰਡਨ ਵਿਚ ਵੀਰਵਾਰ ਨੂੰ ਸਿੰਧੀ ਬਲੋਚ ਫੋਰਮ ਨੇ ਸ਼ਾਂਤੀਪੂਰਣ ਰੈਲੀ ਕੱਢੀ। ਇਸ ਰੈਲੀ ਵਿਚ ਪਾਕਿਸਤਾਨ ਸਮਰਥਕਾਂ ਨੇ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਰੈਲੀ ਵਿਚ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਦੇ ਤੌਰ 'ਤੇ ਦੱਸਦੇ ਹੋਏ ਵਿਰੋਧ ਜ਼ਾਹਰ ਕੀਤਾ। ਲੰਡਨ ਵਿਚ ਬ੍ਰਿਟਿਸ਼ ਸੰਸਦ ਦੇ ਬਾਹਰ ਪਾਕਿਸਤਾਨ ਸਮਰਥਕਾਂ ਅਤੇ ਸਿੰਧੀ ਬਲੋਚ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਵੀ ਹੋਈ। ਕਾਮਨਵੈਲਥ ਪ੍ਰਮੁੱਖਾਂ ਦੀ ਮੀਟਿੰਗ ਨੂੰ ਦੇਖਦਿਆਂ ਬਲੋਚ ਅਤੇ ਸਿੰਧੀ ਐਕਟੀਵਿਸਟ ਨੇ ਲੰਡਨ ਵਿਚ ਪਾਕਿਸਤਾਨ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਬਲੋਚਿਸਤਾਨ ਅਤੇ ਸਿੰਧ ਵਿਚ ਪਾਕਿਸਤਾਨ ਵਲੋਂ ਕੀਤੀ ਜਾ ਰਹੇ ਮਨੁੱਖੀ ਅਧਿਕਾਰ ਦੀ ਉਲੰਘਣਾ ਦੇ ਵਿਰੁੱਧ ਸੀ। ਇਸ ਪ੍ਰਦਰਸ਼ਨ ਜ਼ਰੀਏ ਉਹ ਕਾਮਨਵੈਲਥ ਪ੍ਰਮੁੱਖਾਂ ਅਤੇ ਦੁਨੀਆ ਨੂੰ ਪਾਕਿਸਤਾਨ ਦੀ ਅਸਲੀਅਤ ਦੱਸਣਾ ਚਾਹੁੰਦੇ ਸਨ। ਉਹ ਦੱਸਣਾ ਚਾਹੁੰਦੇ ਸਨ ਕਿ ਕਿਵੇਂ ਬਲੋਚਿਸਤਾਨ ਅਤੇ ਸਿੰਧ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਪੋਸਟਰ ਫੜੇ ਹੋਏ ਸਨ, ਜਿਨ੍ਹਾਂ 'ਤੇ ਲਿਖਿਆ ਸੀ 'ਬਲੋਚਿਸਤਾਨ ਅਤੇ ਸਿੰਧ ਵਿਚ ਪਾਕਿਸਤਾਨ ਕਤਲੇਆਮ ਕਰ ਰਿਹਾ ਹੈ' ਅਤੇ ਪਾਕਿਸਤਾਨੀ ਫੌਜ ਸਿੰਧ ਅਤੇ ਬਲੋਚ ਨਾਗਰਿਕਾਂ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਰੋਕੇ।
ਆਸਟਰੇਲੀਆ ਵਿਚ ਪੰਜਾਬੀਆਂ ਨੇ ਕਬੱਡੀ ਲਈ 50 ਲੱਖ ਦੇ ਕਿਰਾਏ ਉੱਤੇ ਲਿਆ 1 ਦਿਨ ਲਈ ਸਟੇਡੀਅਮ
NEXT STORY