ਵਾਸ਼ਿੰਗਟਨ — ਅਮਰੀਕਾ ਦੇ ਵਰਜੀਨੀਆ ਸ਼ਹਿਰ 'ਚ ਨਾਬਾਲਿਗ ਨਾਲ ਗੈਂਗਰੇਪ ਦਾ ਮਾਮਲੇ ਸਾਹਮਣੇ ਆਇਆ ਹੈ। ਸਟਾਰਸਬਰਗ ਫਾਇਰ ਡਿਪਾਰਟਮੈਂਟ ਦੇ 6 ਮੁਲਾਜ਼ਮਾਂ 'ਤੇ ਇਕ 17 ਸਾਲ ਦੀ ਨਾਬਾਲਿਗ ਨਾਲ ਗੈਂਗਰੇਪ ਦਾ ਦੋਸ਼ ਲੱਗਾ ਹੈ। ਦੋਸ਼ੀਆਂ 'ਚੋਂ 2 ਡਿਪਾਰਟਮੈਂਟ ਦੇ ਲੀਡਰ ਸਨ। ਘਟਨਾ ਦੇ ਦੌਰਾਨ ਉਨ੍ਹਾਂ ਨੇ ਇਸ ਦੀ ਵੀਡੀਆ ਵੀ ਬਣਾਈ ਅਤੇ ਫਿਰ ਉਸ ਨੂੰ ਸਨੈਪਚੈੱਟ 'ਤੇ ਪੋਸਟ ਕਰ ਦਿੱਤਾ। ਵਰਜੀਨੀਆ ਪੁਲਸ ਨੇ ਸਾਰੇ ਦੋਸ਼ੀਆਂ ਦੀ ਪਛਾਣ ਕਰ ਲਈ ਹੈ। ਦੋਸ਼ੀਆਂ 'ਚ ਨਾਂ ਨਾਥਨ ਹਿਰਸਬਰਗ (26), ਐਡ੍ਰਿਊ ਕੀ (24), ਡੇਲ ਕਿੰਗ (36), ਬ੍ਰੈਡਲੀ ਮਾਰਲਿਨ (21), ਕ੍ਰਿਸਟਫਰ ਪੈਂਗਲ (32) ਅਤੇ ਫੈਬਿਅਨ ਸੋਸਾ (25) ਹੈ।
ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਪੀੜਤਾਂ ਦੀ ਮਾਂ ਨੇ ਸਨੈਪਚੈੱਟ ਤੋਂ ਗੈਂਗਰੇਪ ਵੀਡੀਓ ਤੋਂ ਸਕ੍ਰੀਨਸਾਟ ਲਿਆ ਅਤੇ ਪੁਲਸ ਨੂੰ ਸਬੂਤ ਦੇ ਤੌਰ 'ਤੇ ਪੇਸ਼ ਕੀਤਾ ਹੈ। ਜਾਂਚ ਅਧਿਕਾਰੀਆਂ ਦਾ ਇਸ ਮਾਮਲੇ ਦੇ ਬਾਰੇ 'ਚ ਕਹਿਣਾ ਹੈ ਕਿ ਘਟਨਾ ਦੇ ਦੌਰਾਨ ਨਾਬਾਲਿਗ ਨਸ਼ੇ 'ਚ ਸੀ ਅਤੇ ਡਰੀ ਹੋਈ ਸੀ। ਦੋਸ਼ੀਆਂ ਨੂੰ ਗੈਂਗਰੇਪ ਦੇ ਮਾਮਲੇ 'ਚ ਇਕ ਸਾਲ ਦੀ ਕੈਦ ਅਤੇ ਕਰੀਬ 1 ਲੱਖ 58 ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ।
ਇਹ ਮਾਮਲਾ ਬੀਤੇ ਸਾਲ ਅਪ੍ਰੈਲ ਦਾ ਹੈ। ਦੋਸ਼ੀਆਂ ਨੇ ਘਟਨਾ ਨੂੰ 3 ਵੱਖ-ਵੱਖ ਥਾਵਾਂ 'ਤੇ ਅੰਜ਼ਾਮ ਦਿੱਤਾ ਸੀ। ਸੋਸ਼ਲ ਮੀਡੀਆ 'ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਟਾਰਸਬਰਗ ਦੇ ਮੇਅਰ ਨੂੰ ਇਸ ਬਾਰੇ ਜਾਣੂ ਕਰਾਇਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਇਸ 'ਚ ਕਾਰਵਾਈ ਕਾਰਨ ਕਰਨ ਦੇ ਨਿਰਦੇਸ਼ ਦਿੱਤੇ। ਫਿਲਹਾਲ ਵਰਜੀਨੀਆ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੋਨਾ ਬਾਥ ਦਾ ਸਿਹਤ 'ਤੇ ਪੈ ਸਕਦਾ ਹੈ ਉਲਟ ਪ੍ਰਭਾਵ
NEXT STORY