ਕਾਬੁਲ-ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ਦਾ ਬਾਹਰ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਉਸ ਇਲਾਕੇ 'ਚ ਹੋਇਆ ਜੋ ਅਮਰੀਕੀ ਫੌਜਾਂ ਦੇ ਕੰਟਰੋਲ 'ਚ ਹੈ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਵੀਰਵਾਰ ਨੂੰ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਹੈ ਅਤੇ ਸੁਰੱਖਿਆ 'ਤੇ ਪੂਰਾ ਧਿਆਨ ਦੇ ਰਿਹਾ ਹੈ।
ਇਹ ਵੀ ਪੜ੍ਹੋ : ਓਰੇਗਨ 'ਚ ਕੋਵਿਡ ਮਰੀਜ਼ਾਂ ਨਾਲ ਭਰੇ ਹਸਪਤਾਲਾਂ 'ਚ ਤਾਇਨਾਤ ਕੀਤੇ ਨੈਸ਼ਨਲ ਗਾਰਡ ਮੈਂਬਰ
ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਅਫਗਾਨਿਸਤਾਨ ਨਾਲ ਜੁੜੇ ਇਸਲਾਮਿਕ ਸਟੇਟ ਸਮੂਹ ਦੇ ਗੁੱਟ ਨੇ ਕੀਤਾ ਹੈ ਜੋ ਤਾਲਿਬਾਨ ਤੋਂ ਵੱਖ ਹੈ ਅਤੇ ਉਸ ਤੋਂ ਵੀ ਜ਼ਿਆਦਾ ਕੱਟੜਪੰਥੀ ਹੈ। ਜ਼ਿਕਰਯੋਗ ਹੈ ਕਿ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਦੇ ਬਾਹਰ ਧਮਾਕੇ ਹੋਏ। ਇਕ ਧਮਾਕਾ ਏਅਰਪੋਰਟ ਦੇ ਪੂਰਬੀ ਗੇਟ 'ਤੇ ਹੋਇਆ ਅਤੇ ਦੂਜਾ ਧਮਾਕਾ ਹੋਟਲ ਬੈਰਨ ਨੇੜੇ ਹੋਇਆ। ਇਸ ਧਮਾਕੇ 'ਚ 40 ਲੋਕਾਂ ਦੀ ਮੌਤ ਹੋ ਗਈ ਅਤੇ 120 ਲੋਕ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਦੀਵਾਰਾਂ ’ਤੇ ਮਨਮੋਹਣੀਆਂ ਤਸਵੀਰਾਂ ਨਾਲ ਨਿੱਕੂ ਪਾਰਕ ਨੂੰ ਮਿਲੀ ਨਵੀਂ ਦਿੱਖ
ਇਸ ਨਾਲ ਹੀ ਕੁਝ ਦੇਰ ਪਹਿਲਾਂ ਹੀ ਕਾਬੁਲ ਏਅਰਪੋਰਟ ਤੋਂ ਉਡਾਣ ਭਰਨ ਤੋਂ ਬਾਅਦ ਇਟਲੀ ਦੇ ਇਕ ਫੌਜੀ ਜਹਾਜ਼ 'ਤੇ ਫਾਈਰਿੰਗ ਕੀਤੀ ਗਈ ਸੀ। ਇਟਲੀ ਦੇ ਰੱਖਿਆ ਸੂਤਰਾਂ ਨੇ ਦੱਸਿਆ ਸੀ ਕਿ ਏਅਰਪੋਰਟ ਤੋਂ ਜਿਵੇਂ ਹੀ ਜਹਾਜ਼ ਨੇ ਉਡਾਣ ਭਰੀ ਸੀ, ਉਸ ਤੋਂ ਬਾਅਦ ਉਸ 'ਤੇ ਫਾਈਿਰੰਗ ਹੋਈ। ਹਾਲਾਂਕਿ, ਰਾਹਤ ਵਾਲੀ ਗੱਲ ਇਹ ਰਹੀ ਸੀ ਕਿ ਫਾਈਰਿੰਗ ਅਤੇ ਉਸ 'ਚ ਸਵਾਰ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮਿਸ਼ੀਗਨ ਦੀ ਗਵਰਨਰ ਨੂੰ ਅਗਵਾ ਕਰਨ ਦੀ ਸਾਜ਼ਿਸ਼ ਲਈ ਵਿਅਕਤੀ ਨੂੰ ਹੋਈ 6 ਸਾਲਾ ਤੋਂ ਵੱਧ ਕੈਦ ਦੀ ਸਜ਼ਾ
NEXT STORY