ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਸਟੇਟ ਓਰੇਗਨ ਦੇ ਹਸਪਤਾਲਾਂ 'ਚ ਵਧ ਰਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੇ ਮੱਦੇਨਜ਼ਰ ਹਸਪਤਾਲ 'ਚ ਸਹਾਇਤਾ ਕਰਨ ਲਈ ਨੈਸ਼ਨਲ ਗਾਰਡ ਦੇ ਸੈਂਕੜੇ ਮੈਂਬਰ ਤਾਇਨਾਤ ਕੀਤੇ ਗਏ ਹਨ। ਸਟੇਟ ਦੇ ਅੰਕੜਿਆਂ ਅਨੁਸਾਰ, ਓਰੇਗਨ ਦੇ ਹਸਪਤਾਲਾਂ 'ਚ ਤਕਰੀਬਨ 1,000 ਕੋਵਿਡ -19 ਮਰੀਜ਼ ਹਨ। ਜਿਸ ਕਾਰਨ ਹਸਪਤਾਲਾਂ 'ਚ ਇਨ੍ਹਾਂ ਦੀ ਸਾਂਭ ਸੰਭਾਲ 'ਚ ਸਮੱਸਿਆ ਆ ਰਹੀ ਹੈ।
ਇਹ ਵੀ ਪੜ੍ਹੋ : ਦੀਵਾਰਾਂ ’ਤੇ ਮਨਮੋਹਣੀਆਂ ਤਸਵੀਰਾਂ ਨਾਲ ਨਿੱਕੂ ਪਾਰਕ ਨੂੰ ਮਿਲੀ ਨਵੀਂ ਦਿੱਖ
ਓਰੇਗਨ ਹੈਲਥ ਅਥਾਰਿਟੀ ਦੇ ਕੋਵਿਡ -19 ਡੈਸ਼ਬੋਰਡ ਦੇ ਅਨੁਸਾਰ, ਸੂਬੇ 'ਚ ਮੰਗਲਵਾਰ ਨੂੰ ਤਕਰੀਬਨ 3,000 ਕੇਸ ਦਰਜ ਹੋਏ ਹਨ। ਓਰੇਗਨ ਨੈਸ਼ਨਲ ਗਾਰਡ ਦੇ 500 ਮੈਂਬਰ ਸ਼ੁਰੂਆਤੀ ਤੌਰ 'ਤੇ 20 ਅਗਸਤ ਨੂੰ ਤਾਇਨਾਤ ਕੀਤੇ ਗਏ ਹਨ ਜੋ ਕਿ 20 ਹਸਪਤਾਲਾਂ 'ਚ ਗੈਰ-ਕਲੀਨੀਕਲ ਕੰਮ ਅਤੇ ਕੋਵਿਡ -19 ਦੀ ਜਾਂਚ 'ਚ ਸਹਾਇਤਾ ਕਰ ਰਹੇ ਹਨ। ਇਸ ਤੋਂ ਇਲਾਵਾ ਸਟੇਟ ਨੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਅਤੇ ਰੈਸਪੀਰੈਟਰੀ ਥੈਰੇਪਿਸਟਾਂ ਆਦਿ ਲਈ ਵੀ ਬਾਹਰੀ ਰਾਜਾਂ ਤੋਂ ਸਹਾਇਤਾ ਦੀ ਬੇਨਤੀ ਕੀਤੀ ਹੈ। ਅਮਰੀਕੀ ਸੰਸਥਾ ਫੇਮਾ ਦੁਆਰਾ ਵੀ ਘੱਟੋ-ਘੱਟ 24 ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਓਰੇਗਨ ਦੇ ਛੇ ਹਸਪਤਾਲਾਂ 'ਚ ਸਹਾਇਤਾ ਲਈ ਭੇਜੇ ਗਏ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
…ਜਦੋਂ ਤੇਰਨੀ-ਨਾਰਨੀ ਦੀਆਂ ਪੰਜਾਬਣਾਂ ਨੇ ਤੀਆਂ ਤੀਜ ਦੇ ਮੇਲੇ ‘ਚ ਨੱਚ-ਨੱਚ ਹਿਲਾ ਦਿੱਤੀ ਇਟਲੀ
NEXT STORY