ਇੰਟਰਨੈਸ਼ਨਲ ਡੈਸਕ : ਬੀਤੇ 11 ਦਿਨਾਂ ਤੋਂ ਇਜ਼ਰਾਈਲ ਤੇ ਫਿਲਸਤੀਨ ਦਰਮਿਆਨ ਚੱਲ ਰਿਹਾ ਹਵਾਈ ਹਮਲਿਆਂ ਦਾ ਸਿਲਸਿਲਾ ਆਖਿਰ ਰੁਕ ਗਿਆ। ਇਨ੍ਹਾਂ ਹਵਾਈ ਹਮਲਿਆਂ ਨਾਲ ਦੋਵਾਂ ਦੇਸ਼ਾਂ ਨੂੰ ਹੀ ਨੁਕਸਾਨ ਪਹੁੰਚਿਆ। ਇਸ ਯੁੱਧ ਨੂੰ ਬੰਦ ਕਰਵਾਉਣ ਲਈ ਕਈ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਕੋਲ ਪਹੁੰਚ ਕੀਤੀ ਤੇ ਆਖਿਰਕਾਰ ਇਹ ਯੁੱਧ ਬੰਦ ਹੋ ਗਿਆ। ਇਸ ਦਰਮਿਆਨ ਤਿੰਨ ਅਜਿਹੇ ਦੇਸ਼ ਵੀ ਹਨ, ਜਿਨ੍ਹਾਂ ਨੇ ਆਪਣੇ ਪੱਧਰ ’ਤੇ ਇਸ ਯੁੱਧ ਨੂੰ ਰੋਕਣ ਲਈ ਆਪਣਾ ਪੂਰਾ ਜ਼ੋਰ ਲਾਇਆ। ਇਸ ’ਚ ਮਿਸਰ, ਕਤਰ ਤੇ ਅਮਰੀਕਾ ਸ਼ਾਮਲ ਹਨ।
ਮਿਸਰ ਨੇ ਇਜ਼ਰਾਈਲ ਤੇ ਹਮਾਸ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਅਬਦੁਲ ਫਤਿਹ ਅਲ-ਸੀਸੀ ਨੇ ਸੰਘਰਸ਼ ਰੋਕਣ ਲਈ ਦੋਵਾਂ ਥਾਵਾਂ ’ਤੇ ਆਪਣੇ ਵਫਦ ਭੇਜੇ। ਅਮਰੀਕੀ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕਰਦੇ ਰਹੇ। 2014 ’ਚ ਵੀ ਦੋਵਾਂ ਵਿਚਾਲੇ ਮਿਸਰ ਨੇ ਹੀ ਯੁੱਧ ਬੰਦ ਕਰਵਾਇਆ ਸੀ। ਇਸ ਦਰਮਿਆਨ ਕਤਰ ਨੇ ਵੀ ਅਹਿਮ ਭੂਮਿਕਾ ਨਿਭਾਈ।
ਦੋਹਾ ’ਚ ਕਤਰ ਦੇ ਡਿਪਟੀ ਪੀ. ਐੱਮ. ਤੇ ਵਿਦੇਸ਼ ਮੰਤਰੀ ਨੇ ਹਮਾਸ ਦੇ ਸਿਆਸੀ ਮੁਖੀ ਡਾ. ਇਸਮਾਇਲ ਹਾਨੀਆ ਨਾਲ ਗੱਲ ਕੀਤੀ। ਕਤਰ ਨੇ ਜਲਦ ਸੰਘਰਸ਼ ਬੰਦ ਕਰਨ ਦੀ ਗੱਲ ਕੀਤੀ, ਨਾਲ ਹੀ ਦੁਨੀਆ ਭਰ ਨੂੰ ਵੀ ਅਪੀਲ ਕੀਤੀ। ਇਸ ਯੁੱਧ ਨੂੰ ਬੰਦ ਕਰਵਾਉਣ ’ਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਪਰਦੇ ਦੇ ਪਿੱਛੇ ਤੋਂ ਕੰਮ ਕਰਦੇ ਰਹੇ। 2 ਦਿਨ ’ਚ ਲਗਾਤਾਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਗੱਲ ਕੀਤੀ। ਹਮਾਸ ਦੇ ਰਾਕੇਟ ਹਮਲੇ ਜਾਰੀ ਸਨ। ਅਜਿਹੀ ਹਾਲਤ ’ਚ ਬਾਈਡੇਨ ਪਲ-ਪਲ ਦੀ ਖਬਰ ਲੈਂਦੇ ਰਹੇ ਤੇ ਨੇਤਨਯਾਹੂ ਦੇ ਫੋਨ ਦੀ ਉਡੀਕ ਕਰਦੇ ਰਹੇ।
ਗਾਜ਼ਾ ’ਚ ਹਾਲਾਤ ਹੋਏ ਬਹੁਤ ਹੀ ਦਰਦਨਾਕ
ਇਜ਼ਰਾਈਲ-ਹਮਾਸ ਦਰਮਿਆਨ 11 ਦਿਨਾਂ ਤਕ ਚੱਲੇ ਸੰਘਰਸ਼ ਦਾ ਸਿੱਟਾ ਇਹ ਨਿਕਲਿਆ ਕਿ ਗਾਜ਼ਾ ਦੇ 11 ਲੱਖ ਲੋਕਾਂ ਕੋਲ ਪੀਣ ਲਈ ਪਾਣੀ, ਬਿਜਲੀ ਤੇ ਟਾਇਲਟ ਵਰਗੀਆਂ ਮੁੱਢਲੀਆਂ ਸਹੂਲਤਾਂ ਨਹੀਂ ਹਨ। ਬਿਜਲੀ ਦੀ ਸਪਲਾਈ ਤਬਾਹ ਹੋ ਚੁੱਕੀ ਹੈ। ਇਸ ਤੋਂ ਇਲਾਵਾ ਜ਼ਿਆਦਾਤਰ ਸਕੂਲ ਵੀ ਤਬਾਹ ਹੋ ਚੁੱਕੇ ਹਨ ਜਾਂ ਬੰਬਾਰੀ ਦੀ ਵਜ੍ਹਾ ਨਾਲ ਬੰਦ ਹੋ ਚੁੱਕੇ ਹਨ। ਗਾਜ਼ਾ ਨੂੰ ਗਾਜ਼ਾ ਪੱਟੀ ਕਹਿੰਦੇ ਹੀ ਇਸ ਲਈ ਸਨ ਕਿ ਇਹ ਜ਼ਮੀਨ ਦਾ ਛੋਟਾ ਜਿਹਾ ਟੁਕੜਾ ਹੈ। ਇਹ ਕੁਲ ਮਿਲਾ ਕੇ 40 ਕਿਲੋਮੀਟਰ ਲੰਬਾ ਤੇ 8-10 ਕਿਲੋਮੀਟਰ ਚੌੜਾ ਹੈ। ਇਸ ਦੀ ਆਬਾਦੀ ਤਕਰੀਬਨ 20 ਲੱਖ ਹੈ ਤੇ ਜਨਸੰਖਿਆ ਦੀ ਘਣਤਾ ਲੰਡਨ, ਸ਼ੰਘਾਈ ਵਰਗੇ ਸ਼ਹਿਰਾਂ ਤੋਂ ਵੀ ਜ਼ਿਆਦਾ ਹੈ।
ਵਧਦੇ ਕੋਰੋਨਾ ਮਾਮਲਿਆਂ ਦਰਮਿਆਨ ਸ਼੍ਰੀਲੰਕਾ ਨੇ ਲਾਈਆਂ ਸਖਤ ਪਾਬੰਦੀਆਂ
NEXT STORY