ਵਾਸ਼ਿੰਗਟਨ/ਇਸਲਾਮਾਬਾਦ (ਬਿਊਰੋ): ਤੁਰਕੀ ਅਤੇ ਪਾਕਿਸਤਾਨ ਵਿਚਾਲੇ ਹੋਏ ਹਥਿਆਰਾਂ ਦੇ ਸਮਝੌਤੇ 'ਤੇ ਅਮਰੀਕਾ ਨੇ ਵੱਡੀ ਕਾਰਵਾਈ ਕੀਤੀ ਹੈ। ਅਮਰੀਕਾ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੰਦਿਆਂ ਤੁਰਕੀ ਵਿਚ ਬਣੇ 30 ਲੜਾਕੂ ਹੈਲੀਕਾਪਟਰਾਂ ਦੀ ਸਪਲਾਈ 'ਤੇ ਰੋਕ ਲਗਾ ਦਿੱਤੀ ਹੈ। ਦੋਹਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਦੇ ਤਹਿਤ ਤੁਰਕੀ ਨੇ ਪਾਕਿਸਤਾਨ ਨੂੰ 30 ਲੜਾਕੂ ਹੈਲੀਕਾਪਟਰ ਦੇਣੇ ਸੀ। ਤੁਰਕੀ ਦੇ ਰਾਸ਼ਟਰਪਤੀ ਦੇ ਬੁਲਾਰੇ ਇਬਰਾਹਿਮ ਕਾਲਿਨ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਨੇ ਤੁਰਕੀ ਦੇ ਲੜਾਕੂ ਹੈਲੀਕਾਪਟਰਾਂ ਦੀ ਸਪਲਾਈ ਕਰਨ 'ਤੇ ਰੋਕ ਲਗਾ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਹੁਣ ਪਾਕਿਸਤਾਨ ਇਹਨਾਂ ਲੜਾਕੂ ਹੈਲੀਕਾਪਟਰਾਂ ਨੂੰ ਚੀਨ ਤੋਂ ਖਰੀਦ ਸਕਦਾ ਹੈ। ATAK T-129 ਲੜਾਕੂ ਹੈਲੀਕਾਪਟਰ ਵਿਚ ਅਮਰੀਕੀ ਇੰਜਣ ਲੱਗੇ ਹੋਏ ਹਨ।
2018 ਵਿਚ ਹੋਇਆ ਸੀ ਸਮਝੌਤਾ
ਦੋ ਇੰਜਣ ਵਾਲਾ ਅਤੇ ਹਰ ਮੌਸਮ ਵਿਚ ਹਮਲਾ ਕਰਨ ਵਿਚ ਸਮਰੱਥ ਇਹ ਹੈਲੀਕਾਪਟਰ ਅਗਸੁਤਾ A129 ਮੰਗੁਸਤਾ ਪਲੇਫਾਰਮ 'ਤੇ ਆਧਾਰਿਤ ਹੈ। ਅਮਰੀਕੀ ਇੰਜਣ ਲੱਗੇ ਹੋਣ ਕਾਰਨ ਇਸ ਹੈਲੀਕਾਪਟਰ ਨੂੰ ਨਿਰਯਾਤ ਕਰਨ ਤੋਂ ਪਹਿਲਾਂ ਮਨਜ਼ੂਰੀ ਲੈਣੀ ਹੁੰਦੀ ਹੈ। ਕਾਲਿਨ ਨੇ ਕਿਹਾ ਕਿ ਇਸ ਰੋਕ ਨਾਲ ਅਮਰੀਕੀ ਹਿੱਤਾਂ ਨੂੰ ਹੋਰ ਜ਼ਿਆਦਾ ਨੁਕਸਾਨ ਹੋਵੇਗਾ। ਇਸ ਤੋਂ ਪਹਿਲਾਂ ਤੁਰਕੀ ਅਤੇ ਪਾਕਿਸਤਾਨ ਨੇ ਸਾਲ 2018 ਵਿਚ 1.5 ਅਰਬ ਡਾਲਰ ਵਿਚ ਤੁਰਕੀ ਵਿਚ ਬਣੇ ਇਹਨਾਂ ਲੜਾਕੂ ਹੈਲੀਕਾਪਟਰਾਂ ਦਾ ਸੌਦਾ ਕੀਤਾ ਸੀ।
ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਪ੍ਰਸ਼ਾਸਨ ਵੈਨਜ਼ੁਏਲਾ ਦੇ ਲੱਖਾਂ ਪ੍ਰਵਾਸੀਆਂ ਲਈ ਕਰੇਗਾ ਅਸਥਾਈ ਕਾਨੂੰਨੀ ਦਰਜੇ ਦੀ ਪੇਸ਼ਕਸ਼
ਹੈਲੀਕਾਪਟਰ ਹਰ ਵੇਲੇ ਹਮਲਾ ਕਰਨ 'ਚ ਕਾਰਗਰ
ਅਮਰੀਕਾ ਦੇ ਨਿਰਯਾਤ ਨੂੰ ਮਨਜ਼ੂਰੀ ਨਾ ਦੇਣ ਕਾਰਨ ਇਹਨਾਂ ਹੈਲੀਕਾਪਟਰਾਂ ਦੀ ਸਪਲਾਈ ਦਾ ਸਮਾਂ ਵੱਧ ਗਿਆ। ਕਾਲਿਨ ਨੇ ਕਿਹਾ ਕਿ ਤੁਰਕੀ ਨੂੰ ਇਸ ਲਈ ਰੂਸੀ ਐੱਸ-400 ਮਿਜ਼ਾਇਲ ਡਿਫੈਂਸ ਸਿਸਟਮ ਖਰੀਦਣਾ ਪਿਆ ਕਿਉਂਕਿ ਅਮਰੀਕਾ ਨੇ ਆਪਣਾ ਪ੍ਰੈਟੀਯਾਚ ਮਿਜ਼ਾਇਲ ਡਿਫੈਂਸ ਸਿਸਟਮ ਉਸ ਨੂੰ ਠੀਕ ਸ਼ਰਤਾਂ 'ਤੇ ਨਹੀਂ ਦਿੱਤਾ ਸੀ। ਅਮਰੀਕਾ ਨੇ ਹੁਣ ਤੁਰਕੀ ਦੇ ਐੱਸ-400 ਖਰੀਦਣ 'ਤੇ ਉਸ ਖ਼ਿਲਾਫ਼ ਪਾਬੰਦੀ ਲਗਾ ਦਿੱਤੀ ਹੈ।
ਪਾਕਿ ਸੈਨਾ ਨੂੰ ਵੱਡਾ ਝਟਕਾ
ATAK T-129 ਹੈਲੀਕਾਪਟਰਾਂ ਦੀ ਸਪਲਾਈ ਨੂੰ ਰੋਕੇ ਜਾਣ 'ਤੇ ਪਾਕਿਸਤਾਨੀ ਸੈਨਾ ਨੂੰ ਵੱਡਾ ਝਟਕਾ ਲੱਗਾ ਹੈ। ਇਹ ਹੈਲੀਕਾਪਟਰ ਰਾਤ-ਦਿਨ ਦੁਸ਼ਮਣ ਦੇ ਇਲਾਕੇ ਵਿਚ ਹਮਲਾ ਕਰਨ ਦੇ ਨਾਲ-ਨਾਲ ਨਿਗਰਾਨੀ ਕਰਨ ਲਈ ਵੀ ਕਾਫੀ ਕਾਰਗਰ ਹਨ। ਤੁਰਕੀ ਦੇ ਇਹ ਹੈਲੀਕਾਪਟਰ ਨਾ ਦੇਣ ਦੀ ਸਥਿਤੀ ਵਿਚ ਹੁਣ ਪਾਕਿਸਤਾਨ ਆਪਣੇ ਦੋਸਤ ਚੀਨ ਦਾ ਜੈੱਡ-10 ਲੜਾਕੂ ਹੈਲੀਕਾਪਟਰ ਖਰੀਦੇਗਾ।
ਨੋਟ- ਅਮਰੀਕਾ ਵੱਲੋਂ ਪਾਕਿਸਤਾਨ ਤੇ ਤੁਰਕੀ ਖ਼ਿਲਾਫ਼ ਕੀਤੀ ਕਾਰਵਾਈ 'ਤੇ ਕੁਮੈਂਟ ਕਰ ਦਿਓ ਰਾਏ।
ਉੱਘੇ ਸਮਾਜ ਸੇਵਕ ਤੇ ਸਾਹਿਤਕਾਰ ਮਨਜੀਤ ਪ੍ਰੀਤ ਨੂੰ ਸਦਮਾ, ਮਾਤਾ ਜੀ ਦੀ ਸੰਸਾਰਿਕ ਯਾਤਰਾ ਹੋਈ ਸੰਪੂਰਣ
NEXT STORY