ਵਾਸ਼ਿੰਗਟਨ,(ਬਿਊਰੋ)— ਭਾਰਤ ਨਾਲ ਕੁਝ ਮਹੱਤਵਪੂਰਣ ਰੱਖਿਆ ਸੌਦਿਆਂ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਅਮਰੀਕਾ ਕਾਫ਼ੀ ਬੇਤਾਬ ਹੈ ਕਿਉਂਕਿ ਇਸ ਤੋਂ ਬਾਅਦ ਟਰੰਪ ਪ੍ਰਸ਼ਾਸਨ ਲਈ ਉਸ ਦੇ ਨਾਲ ਗੁਪਤ ਸੂਚਨਾਵਾਂ ਸਾਂਝਾ ਕਰਨਾ ਅਤੇ ਐੱਫ-16 ਅਤੇ ਐਫ -18 ਲੜਾਕੂ ਜਹਾਜ਼ਾਂ ਦੀ ਵਿਕਰੀ ਕਰਨਾ ਆਸਾਨ ਹੋ ਜਾਵੇਗਾ। ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੀ ਦੇਖਭਾਲਕਰਤਾ ਉਪਮੰਤਰੀ ਏਲਿਸ ਜੀ ਵੇਲਸ ਨੇ ਦੱਸਿਆ ਕਿ ਟਰੰਪ ਪ੍ਰਸ਼ਾਸਨ ਪਿੱਛਲੇ ਮਹੀਨੇ ਹੀ ਕਾਂਗਰਸ ਨੂੰ ਇਹ ਦੱਸ ਚੁੱਕਿਆ ਹੈ ਕਿ ਉਹ ਭਾਰਤ ਨੂੰ ਐੱਫ-16 ਅਤੇ ਐੱਫ-18 ਲੜਾਕੂ ਜਹਾਜ਼ ਵੇਚਣ ਦਾ ਪੂਰਾ ਸਮਰਥਨ ਕਰਦਾ ਹੈ ਅਤੇ ਇਹ ਮਤਾ ਦੋਨਾਂ ਦੇਸ਼ਾਂ ਦੇ ਰੱਖਿਆ ਸਬੰਧਾਂ ਨੂੰ ਇਕ ਨਵੀਂ ਉਚਾਈ ਉੱਤੇ ਲੈ ਜਾਵੇਗਾ। ਇਸ ਤੋਂ ਦੋਨਾਂ ਵਿਚਕਾਰ ਇਕ ਰੱਖਿਆ ਤਕਨਾਲੋਜੀ ਸਾਂਝੇਦਾਰੀ ਪੈਦਾ ਹੋਵੇਗੀ, ਜਿਸਦੀ ਭਾਰਤ ਮੰਗ ਵੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਜੂਨ 'ਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਨ੍ਹਾਂ ਦੀ ਮੁਲਾਕਾਤ ਤੋਂ ਉਪਜੀ ਸਮਝਦਾਰੀ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ।
ਸੈਨ ਡਿਏਗੋ 'ਚ ਇਮਾਰਤ 'ਚ ਲੱਗੀ ਅੱਗ, 2 ਬੱਚਿਆਂ ਦੀ ਮੌਤ
NEXT STORY