ਸਿਓਲ — ਦੱਖਣੀ ਕੋਰੀਆ 'ਚ ਇਕ ਪਤਨੀ ਨੇ ਆਪਣੇ ਹੀ ਪਤੀ ਨਾਲ ਬਲਤਕਾਰ ਕੀਤਾ। ਇਸ ਘਟਨਾ 'ਚ ਮਿਲੀ ਜਾਣਕਾਰੀ ਮੁਤਾਬਕ, ਵਿਆਹੁਤਾ ਨੇ ਆਪਣੇ ਪਤੀ ਨੂੰ 29 ਘੰਟੇ ਤੱਕ ਕਮਰੇ 'ਚ ਬੰਦ ਰੱਖਿਆ ਅਤੇ ਇਸ ਦੌਰਾਨ ਉਸ ਦੇ ਜ਼ਬਰਦਸ਼ਤੀ ਸਰੀਰਕ ਸਬੰਧ ਬਣਾਏ। ਪਤੀ ਨੂੰ ਸਰੀਰਕ ਸਬੰਧ ਬਣਾਉਣ 'ਚ ਦਿਲਚਸਪੀ ਨਹੀਂ ਸੀ। ਪਤੀ ਨੇ ਜਦੋਂ ਸਬੰਧ ਬਣਾਉਣ ਤੋਂ ਇਨਕਾਰ ਕੀਤਾ, ਤਾਂ ਪਤਨੀ ਨੇ ਉਸ ਨੂੰ ਕਮਰੇ 'ਚ ਬੰਦ ਕਰ ਲਿਆ। ਇਸ ਮਾਮਲੇ 'ਚ 40 ਸਾਲਾਂ ਔਰਤ ਦੇ ਖਿਲਾਫ ਰੇਪ ਦਾ ਕੇਸ ਕੋਰਟ 'ਚ ਦਰਜ ਕਰਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਮਈ 2013 'ਚ ਸੁਪਰੀਮ ਕੋਰਟ ਨੇ ਵਿਆਹ ਸਬੰਧੀ ਰੇਪ ਨੂੰ ਅਪਰਾਧ ਘੋਸ਼ਿਤ ਕੀਤਾ ਹੈ। ਅਜਿਹੇ 'ਚ ਪਹਿਲਾ ਮਾਮਲਾ, ਜਿਸ 'ਚ ਕਿਸੇ ਔਰਤ 'ਤੇ ਬਲਤਕਾਰ ਕਰਨ ਦਾ ਮੁਕੱਦਮਾ ਚੱਲ ਰਿਹਾ ਹੈ।
ਇਕ ਅਖਬਾਰ ਏਜੰਸੀ ਮੁਤਾਬਕ ਔਰਤ ਨੇ ਆਪਣੇ ਪਤੀ ਨਾਲ ਸਰੀਰਕ ਸਬੰਧ ਬਣਾਉਣ 'ਚ ਘੱਟ ਦਿਲਚਸਪੀ ਲੈਣ ਕਾਰਨ ਤਲਾਕ ਲੈਣਾ ਚਾਹੁੰਦੀ ਸੀ। ਇਸ ਕਾਰਨ ਉਸ ਨੇ ਆਪਣੇ ਪਤੀ ਨੂੰ ਬੈੱਡਰੂਮ 'ਚ ਬੰਦ ਕਰ ਦਿੱਤਾ ਅਤੇ ਉਸ ਦੇ ਨਾਲ 29 ਘੰਟੇ ਤੱਕ ਬਲਤਕਾਰ ਕੀਤਾ। ਅਧਿਕਾਰੀਆਂ ਨੇ ਔਰਤ 'ਤੇ ਦੋਸ਼ ਲਾਇਆ ਕਿ ਉਸ ਨੇ ਪਤੀ ਨੂੰ ਘਰ 'ਚ ਜ਼ਬਰਦਸ਼ਤੀ ਬੰਦ ਕਰਕੇ ਬਲਤਕਾਰ ਕੀਤਾ, ਤਾਂਕਿ ਤਲਾਕ ਲਈ ਉਸ ਨੂੰ ਠੋਸ ਸਬੂਤ ਮਿਲ ਸਕੇ।
ਸਪੇਨ: ਪ੍ਰਧਾਨ ਮੰਤਰੀ ਵਲੋਂ ਕੈਟੇਲੋਨੀਆ ਸੰਸਦ ਭੰਗ, 21 ਦਸੰਬਰ ਨੂੰ ਖੇਤਰੀ ਚੋਣਾਂ ਦਾ ਐਲਾਨ
NEXT STORY