ਲੰਡਨ-ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਚੀਨ ਦੀ ਦੂਰਸੰਚਾਰ ਉਪਕਰਨ ਨਿਰਮਾਤਾ ਕੰਪਨੀ ਹੁਵਾਵੇਈ ਨੂੰ 5-ਜੀ ਨੈੱਟਵਰਕ ਦੇ ਨਿਰਮਾਣ 'ਚ ਮਦਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਮੇ ਨੇ ਆਪਣੇ ਸੀਨੀਅਰ ਮੰਤਰੀਆਂ ਅਤੇ ਅਮਰੀਕਾ ਵਲੋਂ ਦਿੱਤੀ ਗਈ ਸੁਰੱਖਿਆ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਦਿਆਂ ਇਹ ਕਦਮ ਚੁੱਕਿਆ। ਬ੍ਰਿਟੇਨ ਦੇ ਇਕ ਅਖਬਾਰ ਨੇ ਆਪਣੀ ਰਿਪੋਰਟ 'ਚ ਇਹ ਗੱਲ ਕਹੀ। ਅਖਬਾਰ ਨੇ ਰਿਪੋਰਟ 'ਚ ਕਿਹਾ ਕਿ ਮੇ ਦੀ ਪ੍ਰਧਾਨਗੀ 'ਚ ਦੇਸ਼ ਦੀ ਰਾਸ਼ਟਰੀ ਸੁਰੱਖਿਆ ਕੌਂਸਲ ਨੇ ਮੰਗਲਵਾਰ ਨੂੰ ਚੀਨ ਦੀ ਪ੍ਰਮੁੱਖ ਤਕਨੀਕੀ ਕੰਪਨੀ ਨੂੰ 'ਗੈਰ-ਪ੍ਰਮੁੱਖ' ਬੁਨਿਆਦੀ ਢਾਂਚੇ ਜਿਵੇਂ ਐਂਟੀਨਾ ਦੇ ਨਿਰਮਾਣ ਦੀ ਮਨਜ਼ੂਰੀ ਦਿੱਤੀ। ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ, ਵਿਦੇਸ਼ ਮੰਤਰੀ ਜੇਰੇਮੀ ਹੰਟ, ਰੱਖਿਆ ਮੰਤਰੀ ਗੇਵਿਨ ਵਿਲੀਅਮਸਨ, ਵਿਦੇਸ਼ ਵਪਾਰ ਮੰਤਰੀ ਲਿਆਮ ਫਾਕਸ ਵਲੋਂ ਥੈਰੇਸਾ ਮੇ ਦੇ ਦ੍ਰਿਸ਼ਟੀਕੋਣ 'ਤੇ ਚਿੰਤਾ ਜਤਾਉਣ ਦੇ ਬਾਵਜੂਦ ਇਹ ਫੈਸਲਾ ਕੀਤਾ ਗਿਆ ਹੈ।
10 ਸਾਲ ਦੀ ਉਮਰ 'ਚ ਹੋ ਗਿਆ ਸੀ ਜਿਣਸੀ ਸ਼ੋਸ਼ਣ ਦਾ ਸ਼ਿਕਾਰ : ਜਗਮੀਤ ਸਿੰਘ
NEXT STORY