ਟੋਰਾਂਟੋ—ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਤੋਂ ਵੱਡੇ ਦੇਸ਼ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ 'ਚ ਕੈਨੇਡਾ ਵਾਸੀਆਂ ਲਈ ਇਕ ਖੁਸ਼ਖਬਰੀ ਹੈ ਕਿ ਕੈਨੇਡਾ ਸਿਹਤਮੰਦ ਦੇਸ਼ਾਂ ਦੀ ਸੂਚੀ 'ਚ ਸਭ ਤੋਂ ਅੱਗੇ ਹੈ। ਇਹ ਦਾਅਵਾ 'ਗਲੋਬਲ ਵੈਲਨੈੱਸ ਇੰਡੈਕਸ' ਦੀ ਰਿਪੋਰਟ 'ਚ ਕੀਤਾ ਗਿਆ। ਉਕਤ ਰਿਪੋਰਟ ਦੁਨੀਆ ਦੇ 151 ਦੇਸ਼ਾਂ ਦੇ ਆਧਾਰ 'ਤੇ ਬਣਾਈ ਗਈ, ਜਿਸ 'ਚ ਅਮਰੀਕਾ ਨੂੰ 37ਵਾਂ ਸਥਾਨ ਦਿੱਤਾ ਗਿਆ, ਜਦੋਂ ਕਿ ਸਾਊਥ ਅਫਰੀਕਾ ਸਿਹਤਮੰਦ ਦੇਸ਼ਾਂ ਦੇ ਮਾਮਲੇ 'ਚ ਸਭ ਤੋਂ ਪਿਛੇ ਹੈ। ਰਿਪੋਰਟ ਤਿਆਰ ਕਰਨ ਲਈ ਵੱਖ-ਵੱਖ ਦੇਸ਼ਾਂ ਦੀਆਂ ਸਿਹਤ ਸਹੂਲਤਾਂ ਅਤੇ ਕਸਰਤ ਨੂੰ ਧਿਆਨ 'ਚ ਰੱਖਿਆ ਗਿਆ ਸੀ। ਬਲੱਡ ਪ੍ਰੈਸ਼ਰ ਦੇ ਮਾਮਲੇ 'ਚ ਕੈਨੇਡਾ ਨੂੰ ਸਭ ਤੋਂ ਜ਼ਿਆਦਾ ਸਕੋਰ ਮਿਲੇ, ਭਾਵ ਇਥੇ ਬਲੱਡ ਪ੍ਰੈਸ਼ਰ ਦੇ ਮਰੀਜ਼ ਬਹੁਤ ਘੱਟ ਹਨ। ਇਸ ਤੋਂ ਇਲਾਵਾ ਕੈਨੇਡਾ 'ਚ ਖੁਸ਼ਖਬਰੀ ਅਤੇ ਜ਼ਿੰਦਗੀ ਦੀ ਸੰਭਾਵਨਾ ਦਾ ਪੱਧਰ ਬਹੁਤ ਜ਼ਿਆਦਾ ਹੈ। ਜੇਕਰ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਇਸ ਨੇ ਮੋਟਾਪਾ, ਡਿਪਰੈਸ਼ਨ ਅਤੇ ਕਸਰਤ ਘੱਟ ਕਰਨ ਦੇ ਮਾਮਲੇ 'ਚ ਬਹੁਤ ਸਕੋਰ ਗਵਾਏ। ਜ਼ਿਕਰਯੋਗ ਹੈ ਕਿ ਸਾਲ 2018 'ਚ ਯੂਨੀਸਰਸਿਟੀ ਆਫ ਪੈਨਸਿਲਵੇਨੀਆ ਦੋ ਵਾਰਥਟਨ ਸਕੂਲ ਆਫ ਬਿਜ਼ਨੈੱਸ ਐਂਡ.ਬੀ.ਏ.ਵੀ. ਕੌਂਸਲਿੰਗ ਨੇ ਇਸੇ ਬਾਬਤ ਰਿਪੋਰਟ ਤਿਆਰ ਕੀਤੀ ਸੀ ਅਤੇ ਕੈਨੇਡਾ ਨੂੰ ਵਿਸ਼ਵ ਪੱਧਰ 'ਤੇ ਸਿਹਤਮੰਦ ਦੇਸ਼ਾਂ ਦੇ ਮਾਮਲੇ 'ਚ ਦੂਜਾ ਸਥਾਨ ਦਿੱਤਾ ਸੀ। ਜੀ20 ਦਾ ਮੈਂਬਰ ਹੋਣ ਦੇ ਬਾਵਜੂਦ ਵੀ ਆਸਟ੍ਰੇਲੀਆ ਇਸ ਸੂਚੀ 'ਚ ਥਾਂ ਨਹੀਂ ਬਣਾ ਸਕਿਆ।
ਇਹ ਹਨ 10 ਸਿਹਤਮੰਦ ਦੇਸ਼

10. Cambodia

9.South Korea

8.Laos

7.Singapore

6.Netherlands

5.Maldives

4.Philippines

3.Iceland

2.Oman

1. Canada
ਬ੍ਰਿਟੇਨ: ਯੂਨੀਵਰਸਿਟੀ ਤੇ ਬੈਂਕ 'ਚੋਂ ਮਿਲਿਆ ਸ਼ੱਕੀ ਸਾਮਾਨ, ਜਾਂਚ 'ਚ ਲੱਗੀ ਪੁਲਸ
NEXT STORY