ਲੰਡਨ-ਬ੍ਰਿਟੇਨ ਨੇ ਬੁੱਧਵਾਰ ਨੂੰ ਕਿਹਾ ਕਿ ਅਫਰੀਕਾ ਅਤੇ ਇੰਡੋ-ਪੈਸੇਫਿਕ ਖੇਤਰ 'ਚ ਕਮਜ਼ੋਰ ਦੇਸ਼ਾਂ ਦੀ ਮਦਦ ਲਈ 22 ਮਿਲੀਅਨ ਪਾਊਂਡ (31 ਮਿਲੀਅਨ ਡਾਲਰ) ਦਾ ਨਿਵੇਸ਼ ਕਰੇਗਾ, ਜਿਸ ਨਾਲ ਉਹ ਚੀਨ, ਰੂਸ ਅਤੇ ਹੋਰ ਲੋਕਾਂ ਦੇ ਸਾਈਬਰ ਹਮਲਿਆਂ ਤੋਂ ਬਚਣ ਲਈ ਆਪਣੇ ਸਾਈਬਰ ਡਿਫੈਂਸ ਦਾ ਨਿਰਮਾਣ ਕਰ ਸਕੇ। ਬ੍ਰਿਟਿਸ਼ ਵਿਦੇਸ਼ ਮੰਤਰੀ ਡਾਮਿਨਿਕ ਰੈਬ ਨੇ ਕਿਹਾ ਕਿ ਬ੍ਰਿਟੇਨ ਅਤੇ ਉਸ ਦੇ ਸਹਿਯੋਗੀਆਂ ਨੂੰ ਇਹ ਯਕੀਨੀ ਕਰਨ ਲਈ ਕਾਰਵਾਈ ਕਰਨ ਦੀ ਲੋੜ ਹੈ ਕਿ ਇਕ ਸੁੰਤਤਰ, ਖੁੱਲ੍ਹਿਆ ਅਤੇ ਸ਼ਾਂਤੀਪੂਰਨ ਸਾਈਬਰ ਸਪੇਸ ਮੌਜੂਦ ਹੋਵੇ ਕਿਉਂਕਿ ਕੁਝ ਦੇਸ਼ ਲੋਕਤਾਂਤਰਿਕ ਚੋਣਾਂ ਨੂੰ ਕਮਜ਼ੋਰ ਕਰਨ ਅਤੇ ਇੰਟਰਨੈੱਟ ਨੂੰ ਇਕ ਅਰਾਜਕ ਥਾਂ 'ਚ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ-ਕੋਰੋਨਾ 'ਤੇ ਕੰਟਰੋਲ ਕਰਨ ਲਈ ਭਾਰਤ ਨਾਲ ਮਿਲ ਕੇ ਕੰਮ ਕਰ ਰਿਹੈ ਅਮਰੀਕਾ
ਇਕ ਆਨਲਾਈਨ ਸਕਿਓਰਟੀ ਕਾਨਫੰਰਸ 'ਚ ਰਾਬ ਨੇ ਕਿਹਾ ਕਿ ਅਸੀਂ ਇਕ ਸਾਈਬਰ ਸਪੇਸ ਦੀ ਸਕਾਰਾਤਮਕ ਦ੍ਰਿਸ਼ਟੀ ਲਈ ਦੁਨੀਆ ਭਰ 'ਚ ਵੱਡੇ ਪੱਧਰ 'ਤੇ ਲੋਕਾਂ ਦੇ ਦਿਲ ਅਤੇ ਦਿਮਾਗ ਜਿੱਥਣ 'ਚ ਕਾਮਯਾਬੀ ਹਾਸਲ ਕੀਤੀ ਹੈ, ਜੋ ਕਿ ਪੂਰੀ ਦੁਨੀਆ ਲਈ ਲਾਭਦਾਇਕ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਚੀਨ, ਰੂਸ ਅਤੇ ਹੋਰ ਲੋਕਾਂ ਦੇ ਖਤਰੇ ਤੋਂ ਦੇਸ਼ਾਂ ਨੂੰ ਬਚਾਉਣਾ ਹੋਵੇਗਾ।
ਇਹ ਵੀ ਪੜ੍ਹੋ-ਨਵੀਆਂ ਮਹਾਮਾਰੀਆਂ ਨੂੰ ਰੋਕਣ 'ਚ ਅਸਮਰੱਥ ਹੈ ਗਲੋਬਲ ਸਿਹਤ ਪ੍ਰਣਾਲੀ : WHO
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਹਿਊਸਟਨ ਦੀ ਲਾਪਤਾ ਹੋਈ ਔਰਤ ਦੀ ਲਾਸ਼ ਕਾਰ ਸਣੇ ਇਕ ਤਲਾਬ 'ਚੋਂ ਹੋਈ ਬਰਾਮਦ
NEXT STORY