ਲੰਡਨ - ਬ੍ਰਿਟੇਨ ਦੇ ਬਲੇਨਹਿਮ ਪੈਲੇਸ 'ਚ ਪਿਛਲੇ ਦਿਨੀਂ ਗੋਲਡ ਟਾਇਲਟ ਖਿੱਚ ਦਾ ਕੇਂਦਰ ਬਣੀ ਸੀ। ਇਹ ਦਰਅਸਲ, ਇਟਲੀ ਦੇ ਕਲਾਕਾਰ ਮੋਰੀਜਿਓ ਕੈਟੇਲਨ ਦਾ ਵਿਕਟਰੀ ਇਜ਼ ਨਾਟ ਐੱਨ ਆਪਸ਼ਨ ਪ੍ਰਦਰਸ਼ਨੀ ਦਾ ਹਿੱਸਾ ਸੀ ਜਿਸ ਦੀ ਸ਼ੁਰੂਆਤ 12 ਸਤੰਬਰ ਨੂੰ ਹੋਈ ਸੀ ਪਰ ਇਸ 18 ਕੈਰੇਟ ਗੋਲਡ ਵਾਲੀ ਟਾਇਲਟ ਜ਼ਿਆਦਾ ਦਿਨ ਪੈਲੇਸ 'ਚ ਨਾ ਟਿੱਕ ਨਾ ਸਕੀ ਅਤੇ ਕਿਸੇ ਨੇ ਇਸ 'ਤੇ ਹੱਥ ਸਾਫ ਕਰ ਲਿਆ।
ਇਸ ਗੋਲਡ ਟਾਇਲਟ ਦੇ ਮਹੱਤਵ ਨੂੰ ਇਸ ਗੱਲ ਤੋਂ ਸਮਝ ਸਕਦੇ ਹਾਂ ਕਿ ਇਸ ਨੂੰ ਵਾਪਸ ਕਰਨ ਵਾਲੇ ਨੂੰ 1, 24,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਸੀ. ਐੱਨ. ਐੱਨ. ਦੀ ਰਿਪੋਰਟ ਮੁਤਾਬਕ ਪੁਲਸ ਨੇ ਘਟਨਾ ਵਾਲੀ ਥਾਂ ਦੀ ਸੀ. ਸੀ. ਟੀ. ਵੀ. ਫੁਟੇਜ਼ ਜਾਰੀ ਕੀਤੀ ਹੈ, ਜਿਸ 'ਚ ਇਕ ਵਾਹਨ ਦਿੱਖ ਰਿਹਾ ਹੈ। ਜ਼ਿਕਰਯੋਗ ਹੈ ਕਿ ਸਤੰਬਰ 'ਚ ਹੋਈ ਇਸ ਮਹਾਚੋਰੀ 'ਚ ਇਸ ਵਾਹਨ ਦਾ ਇਸਤੇਮਾਲ ਕੀਤਾ ਗਿਆ ਸੀ। ਹਾਲਾਂਕਿ ਇਸ ਇਨਾਮ ਦੇ ਪਿਛੇ ਸ਼ਰਤ ਵੀ ਰੱਖੀ ਗਈ ਹੈ। ਜੇਕਰ ਇਹ ਆਰਟ ਪੀਸ ਸਹੀ ਸਲਾਮਤ ਵਾਪਸ ਕੀਤਾ ਗਿਆ ਉਦੋਂ ਹੀ ਪੂਰੀ ਰਕਮ ਦਿੱਤੀ ਜਾਵੇਗੀ। ਦੱਸ ਦਈਏ ਕਿ ਮਸ਼ਹੂਰ ਬਲੇਨਹਿਮ ਪੈਲੇਸ 'ਚ ਬ੍ਰਿਟੇਨ ਦੇ ਸਾਬਕਾ ਪੀ. ਐੱਮ. ਵਿੰਸਟਨ ਚਰਚਿਲ ਦਾ ਜਨਮ ਹੋਇਆ ਸੀ ਅਤੇ ਹੁਣ ਇਹ ਸੈਲਾਨੀ ਦੇ ਖਿੱਚ ਦਾ ਕੇਂਦਰ ਹੈ।
ਦੱਖਣੀ ਅਫਰੀਕਾ ਵਿਚ ਭਾਰਤੀ ਮੂਲ ਦੇ ਮਸ਼ਹੂਰ ਪੱਤਰਕਾਰ ਦਾ ਦੇਹਾਂਤ
NEXT STORY