ਨਿਊਯਾਰਕ(ਬਿਊਰੋ)— ਮੋਟਾਪਾ ਘੱਟ ਕਰਨ ਲਈ ਨਿਊਯਾਰਕ ਦੀ ਇਕ ਕੁੜੀ ਦੀ ਡਾਈਟਿੰਗ ਹੁਣ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਬਣ ਚੁਕੀ ਹੈ। ਸਟੈਫਨੀ ਰੋਡਸ ਜਦੋਂ 13 ਸਾਲ ਦੀ ਸੀ ਤਾਂ ਉਹ ਕਾਫੀ ਮੋਟੀ ਸੀ, ਜਿਸ ਦਾ ਲੋਕ ਕਾਫੀ ਮਜ਼ਾਕ ਉਡਾਉਂਦੇ ਸਨ। ਇਸ ਤੋਂ ਬਾਅਦ ਸਟੈਫਨੀ ਨੇ ਜਿੱਦ ਵਿਚ ਆ ਕੇ ਇੰਨੀਂ ਘੱਟ ਉਮਰ ਵਿਚ ਹੀ ਡਾਈਟਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ ਖਾਣਾ ਨਾ ਖਾਣ ਦਾ ਐਡੀਕਸ਼ਨ ਇਕ ਗੰਭੀਰ ਬੀਮਾਰੀ ਵਿਚ ਤਬਦੀਲ ਹੋ ਗਿਆ।
24 ਕਿਲੋਗ੍ਰਾਮ ਭਾਰ ਰਹਿ ਗਿਆ ਸਟੈਫਨੀ ਦਾ
ਸਟੈਫਨੀ ਜਦੋਂ 17 ਸਾਲ ਦੀ ਹੋਈ ਤਾਂ ਉਸ ਨੂੰ ਲਗਾਤਾਰ ਪਤਲੀ ਹੁੰਦੇ ਦੇਖ ਪਰਿਵਾਰ ਵਾਲਿਆਂ ਨੇ ਕਈ ਡਾਕਟਰਾਂ ਨਾਲ ਸੰਪਰਕ ਕੀਤਾ ਪਰ ਸਟੈਫਨੀ ਪਤਲੀ ਬਣੀ ਰਹਿਣ ਲਈ ਟ੍ਰੀਟਮੈਂਟ ਤੋਂ ਲਗਾਤਾਰ ਬਚਦੀ ਰਹੀ ਪਰ ਸਟੈਫਨੀ ਨੇ ਸੋਚਿਆ ਨਹੀਂ ਸੀ ਕਿ ਉਸ ਦੀ ਇਹ ਗਲਤੀ ਉਸ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। 23 ਸਾਲ ਦੀ ਉਮਰ ਤੱਕ ਆਉਂਦੇ-ਆਉਂਦੇ ਸਟੈਫਨੀ ਦਾ ਭਾਰ 24 ਕਿਲੋਗ੍ਰਾਮ ਤੱਕ ਪਹੁੰਚ ਗਿਆ ਅਤੇ ਉਸ ਨੂੰ ਹਸਪਤਾਲ ਵਿਚ ਐਡਮਿਟ ਕਰਾਉਣਾ ਪਿਆ।
ਮੈਂ ਬਹੁਤ ਵੱਡੀ ਗਲਤੀ ਕੀਤੀ
ਟ੍ਰੀਟਮੈਂਟ ਤੋਂ ਗੁਜ਼ਰ ਰਹੀ ਸਟੈਫਨੀ ਨੇ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਦੱਸਿਆ ਕਿ ਪਤਲੀ ਦਿਸਣ ਦੀ ਚਾਹਤ ਵਿਚ ਉਸ ਨੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਲਿਆ। ਉਸ ਨੇ ਕਿਹਾ, ਜਦੋਂ ਮੇਰਾ ਬਾਡੀ ਵੇਟ ਲਗਾਤਾਰ ਘੱਟ ਹੋਣ ਲੱਗਾ, ਉਦੋਂ ਮੈਂ ਸੋਚਿਆ ਕਿ ਹੁਣ ਬੱਸ, ਮੈਨੂੰ ਇਸ ਨੂੰ ਰੋਕਣਾ ਹੋਵੇਗਾ। ਮੈਂ ਇਸ ਲਈ ਨਿਊਟ੍ਰੀਸ਼ੀਅਨ ਐਕਸਪ੍ਰਟਸ ਤੋਂ ਟਿਪਸ ਲਏ, ਚੰਗਾ ਖਾਣਾ ਖਾਣ ਦੀ ਕੋਸ਼ਿਸ਼ ਕੀਤੀ ਪਰ ਕੁੱਝ ਕੰਮ ਨਹੀਂ ਆਇਆ। ਸਟੈਫਨੀ ਨੇ ਹਾਲ ਹੀ ਵਿਚ ਇਕ ਟੀ. ਵੀ. ਵਿਚ ਸ਼ੋਅ ਵਿਚ ਭਾਗ ਲਿਆ, ਜਿਥੇ ਡਾਕਟਰਾਂ ਨੇ ਉਸ ਦਾ ਉਦਾਹਰਣ ਦੇ ਕੇ ਡਾਈਟਿੰਗ ਨਾਲ ਹੋਣ ਵਾਲੇ ਖਤਰਿਆਂ ਦੇ ਬਾਰੇ ਵਿਚ ਵੀ ਲੋਕਾਂ ਨੂੰ ਸੁਚੇਤ ਕੀਤਾ।
ਹੁਣ ਇਸ ਉਪਕਰਨ ਨਾਲ ਲਗਾਇਆ ਜਾ ਸਕੇਗਾ ਪਤਾ ਕਿ ਗਲੇਸ਼ੀਅਰ ਪਿਘਲਣ ਨਾਲ ਕਿਹੜੇ ਦੇਸ਼ 'ਤੇ ਕਿੰਨਾ ਹੋਵੇਗਾ ਖਤਰਾ
NEXT STORY