ਲੋਧੀ (ਕੈਂਥ)- ਇਟਲੀ ਦੇ ਜ਼ਿਲ੍ਹਾ ਲੋਧੀ ਨਜਦੀਕ ਪੈਂਦੇ ਕਸਬਾ ਕਾਜੈਲੇ ਲਾਂਦੀ ਵਿਖੇ ਸਿੱਖ ਰਾਜਪੂਤ ਭਾਈਚਾਰੇ ਵੱਲੋਂ ਤੀਸਰਾ ਸਾਲਾਨਾ ਸੱਭਿਆਚਾਰਕ ਭਾਈਚਾਰਕ ਸਾਂਝ ਮੇਲਾ ਕਰਵਾਇਆ ਗਿਆ। ਜਿਸ ਵਿਚ ਲਗਭਗ 450 ਮਹਿਮਾਨਾਂ ਤੋਂ ਇਲਾਵਾ 50 ਦੇ ਲਗਭਗ ਇਟਾਲੀਅਨ ਭਾਈਚਾਰੇ ਦੇ ਲੋਕਾਂ ਨੇ ਵੀ ਸ਼ਿਰਕਤ ਕਰਕੇ ਇਸ ਪ੍ਰੋਗਰਾਮ ਦਾ ਮਾਣ ਵਧਾਇਆ। ਇਸ ਮੇਲੇ ਦੀ ਸ਼ਾਨ ਅਤੇ ਮੁਖ ਮਹਿਮਾਨ ਭੁਪਿੰਦਰ ਸਿੰਘ ਪ੍ਰਹਾਰ ਜਰਮਨੀ ਨੇ ਇਸ ਮੇਲੇ ਦਾ ਰਸਮੀ ਉਦਘਾਟਨ ਕੀਤਾ। ਪ੍ਰੋਗਰਾਮ ਦੀ ਸ਼ੁਰੁਆਤ ਸਮੇ ਸਮੂਹ ਜੰਗੀ ਸ਼ਹੀਦਾ ਨੂੰ ਯਾਦ ਕੀਤਾ ਗਿਆ। ਉਪਰੰਤ ਵੱਖ-ਵੱਖ ਵਰਗਾਂ ਦੇ ਬੱਚਿਆਂ ਅਤੇ ਔਰਤਾਂ ਦੇ ਖੇਡ ਮੁਕਾਬਲੇ ਕਰਵਾਏ ਗਏ।

ਬੱਚਿਆਂ ਨੂੰ ਅਪਣੇ ਧਰਮ 'ਤੇ ਵਿਰਸੇ ਨਾਲ ਜੋੜਨ ਲਈ ਇਸ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਨੁਸਾਰ ਧਾਰਮਿਕ ਮੁਕਾਬਲੇ ਅਤੇ ਪੰਜਾਬੀ ਭਾਸ਼ਾ ਦਾ ਲਿਟਰੇਚਲ ਵੀ ਵੰਡਿਆ ਗਿਆ। ਸ਼ਹਿਰ ਦੇ ਮੇਅਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਲੋਕਾਂ ਨੂੰ ਸੰਬੋਧਿਤ ਕੀਤਾ ਗਿਆ ਅਤੇ ਭਾਰਤੀ ਦੇ ਲੋਕਾ ਦੀ ਰੱਜ ਕੇ ਤਾਰੀਫ ਵੀ ਕੀਤੀ ਗਈ ਜੋ ਇਟਲੀ ਵਿਚ ਆ ਕੇ ਵੀ ਆਪਣੇ ਸਭਿਆਚਾਰ, ਧਰਮ ਅਤੇ ਭਾਸ਼ਾ ਨੂੰ ਯਾਦ ਰੱਖਦੇ ਹਨ। ਮੇਲੇ ਵਿਚ ਖਾਣ ਪੀਣ ਅਤੇ ਬੱਚਿਆਂ ਦੇ ਖੇਡਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਉਘੇ ਸਮਾਜ ਸੇਵੀ ਗੁਰਮੇਲ ਸਿੰਘ ਭੱਟੀ,ਪਰਮਜੀਤ ਸਿੰਘ ਪੰਮਾ,ਜਸਵੰਤ ਸਿੰਘ ਮਾਂਟੂ,ਸਤਵਿੰਦਰ ਸਿੰਘ ਟੀਟਾ ਨੇ ਸਮੂਹ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਇਸ ਮੇਲੇ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਸਿੰਗਾਪੁਰ 'ਚ ਪ੍ਰਵਾਸੀ ਕਾਮਿਆਂ ਲਈ 'ਧੰਨਵਾਦ' ਸਮਾਗਮ ਆਯੋਜਿਤ
ਪ੍ਰਬੰਧਕਾਂ ਵੱਲੋਂ ਵੱਖ-ਵੱਖ ਖੇਡਾਂ ਵਿਚ ਜੇਤੂ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਬਜ਼ੁਰਗਾਂ ਨੂੰ ਸ਼ੀਲਡਾਂ ਅਤੇ ਪੰਜਾਬੀ ਲਿਖੀਆਂ ਲੋਈਆਂ ਦੇ ਕੇ ਸਤਿਕਾਰ ਕੀਤਾ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਫਿਰ ਮਿਲਣ ਦੇ ਵਾਅਦੇ ਨਾਲ ਸਾਰੇ ਮਹਿਮਾਨਾਂ ਤੋਂ ਵਿਦਾਇਗੀ ਲਈ ਗਈ। ਸਿੱਖ ਰਾਜਪੂਤ ਸਭਾ ਵੱਲੋਂ ਤੀਸਰੇ ਸਾਲ ਕਰਵਾਇਆ ਗਿਆ ਇਹ ਮੇਲਾ ਅਮਿੱਟ ਪੈੜਾਂ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਚੀਨ ਨੇ ਪਾਕਿਸਤਾਨ 'ਚ ਡੈਮ ਪ੍ਰੋਜੈਕਟ ਕੀਤਾ ਤੇਜ਼, ਭਾਰਤ ਦੁਆਰਾ ਸਿੰਧੂ ਸੰਧੀ ਮੁਅੱਤਲੀ ਤੋਂ ਬਾਅਦ ਐਲਾਨ
NEXT STORY