ਟੋਕੀਓ- ਜਾਪਾਨ ਵਿਚ ਵੱਖਰੇ ਰੱਖੇ ਗਏ ਡਾਇਮੰਡ ਪ੍ਰਿੰਸਸ ਕਰੂਜ਼ ਜਹਾਜ਼ 'ਤੇ ਸਵਾਰ ਤੀਜੇ ਯਾਤਰੀ ਦੀ ਕੋਰੋਨਾਵਾਇਰਸ ਦੇ ਇੰਫੈਕਸ਼ਨ ਕਾਰਨ ਮੌਤ ਹੋ ਗਈ ਹੈ। ਦੇਸ਼ ਦੇ ਸਿਹਤ ਮੰਤਰਾਲਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਮੰਤਰਾਲਾ ਨੇ ਮ੍ਰਿਤਕ ਦੀ ਪਛਾਨ ਤਕਰੀਬਨ 80 ਸਾਲਾ ਜਾਪਾਨੀ ਵਿਅਕਤੀ ਦੇ ਰੂਪ ਵਿਚ ਕੀਤੀ ਹੈ।
ਬਿਆਨ ਮੁਤਾਬਕ ਕੋਰੋਨਾਵਾਇਰਸ ਦੇ ਇੰਫੈਕਸ਼ਨ ਦੀ ਪੁਸ਼ਟੀ ਤੋਂ ਬਾਅਦ ਜਾਪਾਨੀ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਬਿਆਨ ਵਿਚ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਕਿ ਪੀੜਤ ਦੀ ਕਦੋਂ ਜਾਂਚ ਕੀਤੀ ਗਈ ਤੇ ਕਿਥੇ ਉਸ ਦਾ ਇਲਾਜ ਕੀਤਾ ਗਿਆ। ਬਿਆਨ ਵਿਚ ਵਿਅਕਤੀ ਦੀ ਮੌਤ ਦਾ ਕਾਰਨ ਨਿਮੋਨੀਆ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਤਕਰੀਬਨ 80 ਸਾਲਾ ਦੋ ਜਾਪਾਨੀ ਬਜ਼ੁਰਗਾਂ ਦੀ ਮੌਤ ਤੋਂ ਬਾਅਦ ਵਾਇਰਸ ਦੇ ਇੰਫੈਕਸ਼ਨ ਨਾਲ ਮੌਤ ਦਾ ਇਹ ਤੀਜਾ ਮਾਮਲਾ ਸਾਹਮਣੇ ਆਇਆ ਹੈ। ਜਹਾਜ਼ ਨੂੰ ਵੱਖਰਾ ਖੜ੍ਹਾ ਕੀਤੇ ਜਾਣ ਦੇ ਬਾਵਜੂਦ ਇਸ 'ਤੇ ਸਵਾਰ 600 ਤੋਂ ਵਧੇਰੇ ਲੋਕ ਵਾਇਰਸ ਨਾਲ ਇੰਫੈਕਟਡ ਪਾਏ ਗਏ ਹਨ।
ਕੋਰੋਨਾਵਾਇਰਸ ਦਾ ਖੌਫ: ਪਾਕਿ ਨੇ ਬੰਦ ਕੀਤੀ ਈਰਾਨ ਨਾਲ ਲੱਗਦੀ ਸਰਹੱਦ
NEXT STORY