ਲੰਡਨ— ਇਥੋਂ ਦੀ 26 ਸਾਲਾਂ ਸੀਆਨ ਜੇਮਸਨ ਨੇ ਭੂਤ ਦੇ ਨਾਲ ਸੈਕਸ ਕਰਨ ਦਾ ਬੇਹੱਦ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਇਸ ਲੜਕੀ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਆਪਣੇ ਬੋਆਏਫ੍ਰੈਂਡ ਨਾਲ ਬ੍ਰੇਕਅਪ ਤੋਂ ਬਾਅਦ ਉਹ ਘਰ ਛੱਡ ਕੇ ਵੇਲਸ ਦੇ ਇਕ ਕਸਬੇ 'ਤੇ ਰਹਿਣ ਲੱਗੀ ਸੀ। ਇਥੇ ਉਸ ਨੇ ਇਕ ਛੋਟੇ ਜਿਹੇ ਕਾਟੇਜ ਨੂੰ ਉਸ ਨੇ ਆਪਣਾ ਘਰ ਬਣਾ ਲਿਆ।
ਜਾਣਕਾਰੀ ਮੁਤਾਬਕ ਸੀਆਨ ਨੇ ਦੱਸਿਆ ਕਿ ਜਿਸ ਕਾਟੇਜ 'ਚ ਉਹ ਰਹਿਣ ਲੱਗੀ ਸੀ, ਉਥੇ ਦੇ ਮਾਲਕ ਨੇ ਉਥੇ ਕੁਝ ਕਿਤਾਬਾਂ ਤੇ ਪੇਂਟਿੰਗ ਕਾਟੇਜ 'ਚ ਹੀ ਛੱਡ ਦਿੱਤੀਆਂ ਸਨ। ਲੜਕੀ ਨੇ ਦੱਸਿਆ ਕਿ ਇਕ ਰਾਤ ਉਹ ਸੋ ਰਹੀ ਸੀ ਕਿ ਅਚਾਨਕ ਉਸ ਦੀ ਅੱਖ ਖੁੱਲ੍ਹੀ ਤੇ ਉਸ ਦੀ ਨਜ਼ਰ ਕਾਟੇਜ 'ਚ ਟੰਗੀ ਇਕ ਪੁਰਾਣੀ ਫੋਟੋ 'ਤੇ ਪਈ।
ਉਸ ਨੇ ਕਿਹਾ ਕਿ ਇਸ 1820 ਦੀ ਪੇਂਟਿਗ 'ਚ ਇਕ ਖੂਬਸੂਰਤ ਲੜਕਾ ਨਜ਼ਰ ਆਇਆ, ਜਿਸ ਦੇ ਬਾਰੇ 'ਚ ਮੈਂ ਸੋਚਨ ਲੱਗੀ। ਕੁਝ ਸਮੇਂ ਬਾਅਦ ਮੈਂ ਕੁਝ ਲਿਖਣਾ ਸ਼ੁਰੂ ਕਰ ਦਿੱਤਾ ਤੇ ਇਸ ਤੋਂ ਬਾਅਦ ਮੈਨੂੰ ਅਜੀਬੋ-ਗਰੀਬ ਸੁਪਨੇ ਆਉਣ ਲੱਗ ਗਏ। ਸਿਆਨ ਨੇ ਕਿਹਾ ਕਿ ਕਈ ਸੁਪਨਿਆਂ 'ਚ ਮੈਂ ਆਪਣੇ ਬੁਆਏਫ੍ਰੈਂਡ ਦੇ ਨਾਲ ਹੁੰਦੀ ਸੀ। ਇਕ ਦਿਨ ਮੇਰੀ ਦੇਰ ਰਾਤ ਨੀਂਦ ਖੁੱਲ੍ਹੀ ਤਾਂ ਮੈਂ ਦੇਖਿਆ ਕਿ ਉਹ ਮੇਰੇ ਬੈੱਡ 'ਤੇ ਲੇਟਿਆ ਹੋਇਆ ਸੀ। ਮੈਂ ਦੇਖਿਆ ਕਿ ਉਹ ਮੇਰਾ ਬੁਆਏਫ੍ਰੈਂਡ ਨਹੀਂ ਸੀ। ਮੈਨੂੰ ਅਹਿਸਾਸ ਹੋਇਆ ਕਿ ਇਹ ਸੁਪਨਾ ਹੈ ਤੇ ਮੈਂ ਆਪਣੇ ਬੈੱਡ ਤੋਂ ਉੱਠ ਕੇ ਦੂਰ ਜਾਣ ਲੱਗੀ ਤਾਂ ਕੰਧ ਨਾਲ ਟਕਰਾ ਗਈ।
ਜਿਵੇਂ ਹੀ ਮੈਂ ਕੰਧ ਨਾਲ ਟਕਰਾਈ, ਮੈਂ ਡਰ ਨਾਲ ਕੰਬ ਗਈ ਕਿਉਂਕਿ ਇਹ ਸੁਪਨਾ ਨਹੀਂ ਸੀ। ਤਦੇ ਮੈਨੂੰ ਕਿਸੇ ਦੇ ਪਿਛਿਓਂ ਹੱਥ ਲਾਉਣ ਦਾ ਅਹਿਸਾਸ ਹੋਇਆ। ਮੇਰੀ ਆਵਾਜ਼ ਨਿਕਲਨੀ ਬੰਦ ਹੋ ਗਈ। ਮੈਂ ਸਮਝ ਗਈ ਕਿ ਇਹ ਉਹੀ ਵਿਅਕਤੀ ਹੈ, ਜਿਸ ਨੂੰ ਮੈਂ ਪੇਂਟਿੰਗ 'ਚ ਦੇਖਿਆ ਸੀ। ਇਸ ਤੋਂ ਬਾਅਦ ਉਸ ਨੇ ਮੇਰੇ ਨਾਲ ਸਰੀਰਕ ਸਬੰਧ ਬਣਾਉਣਾ ਸ਼ੁਰੂ ਕਰ ਦਿੱਤਾ।
ਕ੍ਰਿਸਮਸ ਮੌਕੇ ਬੱਚਿਆਂ ਲਈ ਸਿੱਖ ਜਥੇਬੰਦੀਆਂ ਨੇ ਇਕੱਠੇ ਕੀਤੇ ਹਜ਼ਾਰਾਂ ਖਿਡੌਣੇ
NEXT STORY