ਮੁੰਬਈ, (ਭਾਸ਼ਾ)- ਬੰਬੇ ਹਾਈ ਕੋਰਟ ਦੀ ਔਰੰਗਾਬਾਦ ਬੈਂਚ ਨੇ ਇਕ ਨੌਜਵਾਨ ਜੋੜੇ ਦੇ ਵਿਆਹ ਨੂੰ ਇਸ ਆਧਾਰ ’ਤੇ ਰੱਦ ਕਰ ਦਿੱਤਾ ਹੈ ਕਿ ਪਤੀ ਦੀ ‘ਰੈਲਿਟਿਵ ਨਪੁੰਸਕਤਾ’ ਕਾਰਨ ਵਿਆਹ ਕਾਇਮ ਨਹੀਂ ਰਹਿ ਸਕਦਾ ਤੇ ਜੋੜੇ ਦੀ ਨਿਰਾਸ਼ਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
‘ਰੈਲਿਟਿਵ ਨਪੁੰਸਕਤਾ’ ਦਾ ਅਰਥ ਅਜਿਹੀ ਨਪੁੰਸਕਤਾ ਹੈ ਜਿਸ ’ਚ ਕੋਈ ਵਿਅਕਤੀ ਕਿਸੇ ਵਿਸ਼ੇਸ਼ ਔਰਤ ਨਾਲ ਸਰੀਰਕ ਸਬੰਧ ਬਣਾਉਣ ’ਚ ਅਸਮਰੱਥ ਹੋ ਸਕਦਾ ਹੈ ਪਰ ਕਿਸੇ ਹੋਰ ਔਰਤ ਨਾਲ ਸਰੀਰਕ ਸਬੰਧ ਬਣਾਉਣ ਦੇ ਯੋਗ ਹੋ ਸਕਦਾ ਹੈ। ਇਹ ਆਮ ਨਪੁੰਸਕਤਾ ਤੋਂ ਵੱਖਰੀ ਸਥਿਤੀ ਹੈ।
ਜਸਟਿਸ ਵਿਭਾ ਕੰਕਨਵਾੜੀ ਅਤੇ ਜਸਟਿਸ ਐੱਸ. ਜੀ. ਚਪਲਗਾਂਵਕਰ ਦੀ ਡਿਵੀਜ਼ਨ ਬੈਂਚ ਨੇ 15 ਅਪ੍ਰੈਲ ਨੂੰ ਦਿੱਤੇ ਆਪਣੇ ਫੈਸਲੇ ’ਚ ਇਹ ਵੀ ਕਿਹਾ ਕਿ ਇਹ ਅਜਿਹੇ ਨੌਜਵਾਨਾਂ ਦੀ ਮਦਦ ਲਈ ਢੁਕਵਾਂ ਮਾਮਲਾ ਹੈ ਜੋ ਮਾਨਸਿਕ, ਭਾਵਨਾਤਮਕ ਜਾਂ ਸਰੀਰਕ ਤੌਰ ’ਤੇ ਇੱਕ ਦੂਜੇ ਨਾਲ ਜੁੜਨ ’ਚ ਅਸਮਰੱਥ ਹਨ।
ਬੈਂਚ ਨੇ ਕਿਹਾ ਕਿ ਇਸ ਮਾਮਲੇ ’ਚ ਆਸਾਨੀ ਨਾਲ ਪਤਾ ਲਾਇਆ ਜਾ ਸਕਦਾ ਹੈ ਕਿ ਪਤੀ ਦੀ ਪਤਨੀ ਪ੍ਰਤੀ ‘ਰੈਲਿਟਿਵ ਨਪੁੰਸਕਤਾ’ ਹੈ। ਵਿਆਹ ਦੇ ਜਾਰੀ ਨਾ ਰਹਿਣ ਦਾ ਕਾਰਨ ਸਪੱਸ਼ਟ ਤੌਰ ’ਤੇ ਪਤਨੀ ਨਾਲ ਸਰੀਰਕ ਸਬੰਧ ਬਣਾਉਣ ਤੋਂ ਪਤੀ ਦੀ ਅਸਮਰੱਥਾ ਹੈ। ਅਦਾਲਤ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ ਕਿ ਇਹ ਇਕ ਅਜਿਹਾ ਮਾਮਲਾ ਹੈ ਜਿਸ ’ਚ ਇਕ ਉਹ ਨੌਜਵਾਨ ਜੋੜਾ ਸ਼ਾਮਲ ਹੈ ਜੋ ਆਪਣੇ ਵਿਆਹ ’ਚ ਨਿਰਾਸ਼ਾ ਦਾ ਸਾਹਮਣਾ ਕਰ ਰਿਹਾ ਹੈ।
ਜੰਮੂ-ਕਸ਼ਮੀਰ ਦੀ ਆਵਾਜ਼ ਨੂੰ ਦਿੱਲੀ ਤੱਕ ਲੈ ਕੇ ਜਾਣ ਦੀ ਲੜਾਈ ਹੈ: ਮਹਿਬੂਬਾ ਮੁਫ਼ਤੀ
NEXT STORY