ਇੰਟਰਨੈਸ਼ਨਲ ਡੈਸਕ- 1940 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਇੱਕ ਬ੍ਰਾਜ਼ੀਲੀ ਜੋੜੇ ਨੇ ਸਭ ਤੋਂ ਲੰਬੇ ਵਿਆਹੁਤਾ ਜੀਵਨ ਦਾ ਵਰਲਡ ਰਿਕਾਰਡ ਬਣਾਇਆ ਹੈ। 105 ਸਾਲ ਦੇ ਮੈਨੂਅਲ ਐਂਜਲੀਮ ਡੀਨੋ ਅਤੇ 101 ਸਾਲਾ ਮਾਰੀਆ ਡੀ ਸੂਸਾ ਡੀਨੋ ਦੇ ਵਿਆਹ ਨੂੰ 84 ਸਾਲ ਅਤੇ 77 ਦਿਨ ਹੋ ਗਏ ਹਨ। ਦੋਵਾਂ ਦਾ ਵਿਆਹ 1940 ਵਿੱਚ ਹੋਇਆ ਸੀ ਅਤੇ ਉਹ ਅਜੇ ਵੀ ਇਕੱਠੇ ਹਨ ਅਤੇ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ।
ਇਹ ਵੀ ਪੜ੍ਹੋ: ਟੂਰਿਜ਼ਮ ਮੇਲੇ ਦਾ ਉਦਘਾਟਨ ਕਰਦੇ ਸਮੇਂ ਵਾਪਰਿਆ ਹਾਦਸਾ, ਬੂਰੀ ਤਰ੍ਹਾਂ ਝੁਲਸੇ ਡਿਪਟੀ PM
ਇਸ ਵੇਲੇ ਮੈਨੂਅਲ ਅਤੇ ਮਾਰੀਆ ਦੇ ਪਰਿਵਾਰ ਵਿੱਚ ਕੁੱਲ 134 ਮੈਂਬਰ ਹਨ। ਉਹ ਮੰਨਦੇ ਹਨ ਕਿ ਉਨ੍ਹਾਂ ਦੇ ਵਿਆਹ ਦੀ ਸਫਲਤਾ ਦਾ ਰਾਜ਼ ਸਿਰਫ਼ ਪਿਆਰ ਹੈ। ਭਾਵੇਂ ਮੈਨੂਅਲ ਅਤੇ ਮਾਰੀਆ ਦੇ ਕੋਲ ਸਭ ਤੋਂ ਲੰਬੇ ਤੱਕ ਵਿਆਹੁਤਾ ਦਾ ਰਿਕਾਰਡ ਹੈ, ਪਰ ਇਤਿਹਾਸ ਵਿੱਚ ਸਭ ਤੋਂ ਲੰਬੇ ਵਿਆਹ ਦਾ ਰਿਕਾਰਡ ਕੈਨੇਡਾ ਦੇ ਡੇਵਿਡ ਜੈਕਬ ਹਿਲਰ ਅਤੇ ਸਾਰਾਹ ਡੇਵੀ ਹਿਲਰ ਦੇ ਕੋਲ ਹੈ। ਉਨ੍ਹਾਂ ਦਾ ਵਿਆਹ 1809 ਵਿੱਚ ਹੋਇਆ ਸੀ ਅਤੇ ਇਹ ਵਿਆਹ 88 ਸਾਲ ਅਤੇ 349 ਦਿਨ ਚੱਲਿਆ ਸੀ। ਸਾਰਾਹ ਦੀ ਮੌਤ 1898 ਵਿੱਚ ਹੋਈ ਸੀ।
ਇਹ ਵੀ ਪੜ੍ਹੋ: ...ਜਦੋਂ ਭਰੀ ਮਹਿਫਿਲ 'ਚ ਵਿਦੇਸ਼ ਮੰਤਰੀ ਜੈਸ਼ੰਕਰ ਬੋਲੇ- ਭਾਰਤ 80 ਕਰੋੜ ਲੋਕਾਂ ਨੂੰ ਖੁਆ ਸਕਦੈ ਭੋਜਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੂਸ ਨੇ ਪੂਰਬੀ ਯੂਕ੍ਰੇਨ ਦੇ ਇੱਕ ਹੋਰ ਪਿੰਡ 'ਤੇ ਕਬਜ਼ਾ ਕਰਨ ਦਾ ਕੀਤਾ ਦਾਅਵਾ
NEXT STORY