ਕਰਾਚੀ— ਪਾਕਿਸਤਾਨ ਦੇ ਮਹਾਨ ਸਕੁਐਸ਼ ਖਿਡਾਰੀ ਆਜਮ ਖਾਨ ਦੀ ਲੰਡਨ 'ਚ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਉਸਦੇ ਪਰਿਵਾਰ ਨੇ ਦਿੱਤੀ। ਉਹ 95 ਸਾਲ ਦੇ ਸੀ। ਪਿਛਲੇ ਹਫਤੇ ਜਾਂਚ 'ਚ ਉਹ ਕੋਵਿਡ-19 ਨਾਲ ਪਾਜ਼ੇਟਿਵ ਪਾਏ ਗਏ ਸਨ। ਸ਼ਨੀਵਾਰ ਨੂੰ ਲੰਡਨ ਦੇ ਆਈਲਿੰਗ ਹਸਪਤਾਲ 'ਚ ਉਸਦੀ ਮੌਤ ਹੋਈ। ਆਜਮ ਨੂੰ ਦੁਨੀਆ ਦੇ ਸਰਵਸ੍ਰੇਸ਼ਠ ਸਕੁਐਸ਼ ਖਿਡਾਰੀਆਂ 'ਚੋਂ ਇਕ ਮੰਨਿਆ ਜਾਂਦਾ ਹੈ। ਇਨ੍ਹਾਂ ਨੇ 1959 ਤੇ 1961 'ਚ ਬ੍ਰਿਟਿਸ਼ ਓਪਨ ਖਿਤਾਬ ਜਿੱਤਿਆ ਸੀ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਪੂਰੀ ਦੁਨੀਆ ਦੇ ਲੋਕਾਂ 'ਚ ਖੌਫ ਹੈ ਤੇ ਹੁਣ ਤਕ 33,000 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ ਤੇ 7,00,000 ਤੋਂ ਜ਼ਿਆਦਾ ਲੋਕ ਪਾਜ਼ੇਟਿਵ ਹਨ ਜੋ ਇਸ ਦੀ ਲਪੇਟ 'ਚ ਹਨ।
ਅਮਰੀਕਾ 'ਚ ਕੋਰੋਨਾ ਨਾਲ 1 ਤੋਂ 2 ਲੱਖ ਲੋਕਾਂ ਦੀ ਹੋ ਸਕਦੀ ਮੌਤ : ਸਿਹਤ ਮਾਹਿਰ
NEXT STORY