ਇੰਟਰਨੈਸ਼ਨਲ ਡੈਸਕ (ਬਿਊਰੋ): ਜਲਵਾਯੂ ਪਰਿਵਰਤਨ ਕਾਰਨ ਮੌਸਮ ਵਿਚ ਭਾਰੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਜੂਨ ਅਤੇ ਜੁਲਾਈ 2022 ਵਿਚਤਾਪਮਾਨ ਇੰਨਾ ਵੱਧ ਗਿਆ ਹੈ ਕਿ ਯੂਰਪ, ਉੱਤਰੀ ਅਫਰੀਕਾ, ਮਿਡਲ-ਈਸਟ ਅਤੇ ਏਸ਼ੀਆ ਦੇ ਕਈ ਇਲਾਕਿਆਂ ਵਿਚ ਪਾਰਾ 40 ਡਿਗਰੀ ਸੈਲਸੀਅਸ ਪਾਰ ਕਰ ਗਿਆ। ਕਈ ਥਾਵਾਂ 'ਤੇ ਪਾਰੇ ਨੇ ਥਰਮਾਮੀਟਰ ਦਾ ਰਿਕਾਰਡ ਤੋੜ ਦਿੱਤਾ। ਉਕਤ ਨਕਸ਼ਾ ਜੋ ਤੁਸੀਂ ਦੇਖ ਰਹੇ ਹੋ ਇਹ 13 ਜੁਲਾਈ 2022 ਦਾ ਹੈ।ਇਸ ਵਿਚ ਧਰਤੀ ਦੇ ਪੂਰਬੀ ਗੋਲਾਰਧ 'ਤੇ ਸਤ੍ਹਾ ਦੀ ਹਵਾ ਦਾ ਤਾਪਮਾਨ ਦਿਖਾਇਆ ਗਿਆ ਹੈ ਜੋ 40 ਡਿਗਰੀ ਸੈਲਸੀਅਸ ਤੋਂ ਉੱਪਰ ਹੈ।
ਇਸ ਨਕਸ਼ੇ ਨੂੰ ਗੋਡਾਰਡ ਅਰਥ ਆਬਜ਼ਰਵਿੰਗ ਸਿਸਟਮ (GOES) ਦੇ ਗਲੋਬਲ ਮਾਡਲ ਤੋਂ ਪ੍ਰਾਪਤ ਡਾਟਾ ਨਾਲ ਬਣਾਇਆ ਗਿਆ ਹੈ। ਇਸ ਨਕਸ਼ੇ ਦੇ ਮੁਤਾਬਕ ਵਾਯੂਮੰਡਲ ਵਿਚ ਵਧੀ ਹੋਈ ਗਰਮੀ ਅਤੇ ਸਥਾਨਕ ਆਧਾਰ 'ਤੇ ਤਾਪਮਾਨ ਕੱਢਿਆ ਗਿਆ ਹੈ। ਨਾਸਾ ਗੋਡਾਰਡ ਸਪੇਸ ਫਲਾਈਟ ਸੈਂਟਰ ਵਿਚ ਗਲੋਬਲ ਮਾਡਲਿੰਗ ਐਂਡ ਐਸਿਮਿਲੇਸਨ ਦੇ ਪ੍ਰਮੁੱਖ ਸਟੀਵਨ ਪਾਸਨ ਨੇ ਕਿਹਾ ਕਿ ਤੁਸੀਂ ਇਸ ਨਕਸ਼ੇ ਵਿਚ ਲਾਲ ਰੰਗ ਵਾਲੇ ਗਰਮ ਅਤੇ ਨੀਲੇ ਰੰਗ ਵਾਲੇ ਠੰਡੇ ਇਲਾਕੇ ਸਪੱਸ਼ਟ ਤੌਰ 'ਤੇ ਦੇਖ ਸਕਦੇ ਹੋ।ਸਟੀਵਨ ਨੇ ਕਿਹਾ ਕਿ ਇਨਸਾਨਾਂ ਦੁਆਰਾ ਫੈਲਾਏ ਜਾ ਰਹੇ ਪ੍ਰਦੂਸ਼ਣ, ਗ੍ਰੀਨਹਾਊਸ ਗੈਸਾਂ ਦੇ ਨਿਕਾਸ ਕਾਰਨ ਲਗਾਤਾਰ ਜਲਵਾਯੂ ਪਰਿਵਰਤਨ ਹੋ ਰਿਹਾ ਹੈ। ਗਲੋਬਲ ਪੱਧਰ 'ਤੇ ਗਰਮੀ ਵਧ ਰਹੀ ਹੈ। ਪੱਛਮੀ ਯੂਰਪ ਵਿਚ ਭਿਆਨਕ ਸੋਕਾ ਪੈ ਰਿਹਾ ਹੈ। ਗਰਮੀ ਅਤੇ ਸੋਕੇ ਕਾਰਨ ਪੁਰਤਗਾਲ, ਸਪੇਨ ਅਤੇ ਫਰਾਂਸ ਦੇ ਕੁਝ ਹਿੱਸਿਆਂ ਵਿਚ ਜੰਗਲੀ ਅੱਗ ਫੈਲ ਰਹੀ ਹੈ।
ਪੁਰਤਗਾਲ ਵਿਚ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇੱਥੇ ਲੀਰੀਆ ਨਾਮ ਦੇ ਕਸਬੇ ਦਾ 7400 ਏਕੜ ਦਾ ਇਲਾਕਾ ਸੜ ਗਿਆ ਹੈ। ਪੁਰਤਗਾਲ ਦੇ ਅੱਧੇ ਹਿੱਸੇ ਵਿਚ 14 ਥਾਵਾਂ 'ਤੇ ਜੰਗਲੀ ਅੱਗ ਲੱਗੀ ਹੋਈ ਹੈ। ਚੀਨ ਵਿਚ ਤਾਂ ਸੜਕਾਂ ਪਿਘਲ ਗਈਆਂ, ਛੱਤਾਂ ਟੁੱਟ ਗਈਆਂ, ਸ਼ੰਘਾਈ ਵਿਚ ਤਾਪਮਾਨ 40.9 ਡਿਗਰੀ ਸੈਲਸੀਅਸ ਪਹੁੰਚ ਗਿਆ। ਇੱਥੇ ਨਮੀ ਵੀ ਵਧੀ ਹੋਈ ਹੈ। ਸਿਰਫ ਇੰਨਾ ਹੀ ਨਹੀਂ ਨਾਸਾ ਨੇ ਦੋ ਨਕਸ਼ੇ ਹੋਰ ਜਾਰੀ ਕੀਤੇ ਹਨ, ਜਿਸ ਵਿਚ ਦਿਖਾਇਆ ਗਿਆ ਕਿ 46 ਸਾਲਾਂ ਵਿਚ ਕਿਵੇਂ ਪੂਰੀ ਦੁਨੀਆ ਦੀ ਸ਼ਕਲ ਵਿਗੜ ਗਈ ਮਤਲਬ 1976 ਤੋਂ 2022 ਤੱਕ ਕਿਵੇਂ ਨਕਸ਼ਾ ਨੀਲੇ ਤੋਂ ਲਾਲ ਹੁੰਦਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਹੜ੍ਹ, ਸਰਕਾਰ ਵੱਲੋਂ ਆਰਥਿਕ ਸਹਾਇਤਾ ਦਾ ਐਲਾਨ
ਡੋਲੋਮਾਈਟ 'ਤੇ ਮਾਮੋਲਾਡਾ ਗਲੇਸ਼ੀਅਰ ਗਰਮੀ ਕਾਰਨ ਟੁੱਟਿਆ ਅਤੇ ਉੱਥੇ ਐਵਲਾਂਚ ਵਿਚ 11 ਹਾਈਕਰਸ ਮਾਰੇ ਗਏ। ਇੰਗਲੈਂਡ ਨੇ ਪੂਰੇ ਦੇਸ ਵਿਚ ਐਕਸਟ੍ਰੀਮ ਹੀਟ ਦੀ ਚੇਤਾਵਨੀ ਜਾਰੀ ਕੀਤੀ ਹੋਈ ਹੈ। ਉੱਤਰੀ ਅਫਰੀਕਾ ਦੇ ਟਿਊਨੀਸ਼ੀਆ ਵਿਚ ਹੀਟਵੇਵ ਕਾਰਨ ਫਸਲ ਖਰਾਬ ਹੋ ਗਈ। ਰਾਜਧਾਨੀ ਟਿਊਨਿਸ ਵਿਚ 13 ਜੁਲਾਈ ਨੂੰ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਈਰਾਨ ਵਿਚ ਤਾਪਮਾਨ ਸਭ ਤੋਂ ਵੱਧ 52 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਪੇਨ 'ਚ ਅੱਤ ਦੀ ਗ਼ਰਮੀ ਨੇ ਹਾਲੋਂ ਬੇਹਾਲ ਕੀਤੇ ਲੋਕ, ਲੂ ਲੱਗਣ ਕਾਰਨ 500 ਤੋਂ ਵਧੇਰੇ ਮੌਤਾਂ
NEXT STORY