ਨਿਊਯਾਰਕ (ਏਜੰਸੀ)- ਪਿਛਲੇ 25 ਸਾਲਾਂ ਵਿਚ ਪਹਿਲੀ ਵਾਰ ਸੋਮਵਾਰ ਨੂੰ ਨਿਊਯਾਰਕ ਸ਼ਹਿਰ ਨੇ ਇਕ ਅਜਿਹਾ ਵੀਕੈਂਡ ਮਨਾਇਆ, ਜਦੋਂ ਸ਼ਹਿਰ ਵਿਚ ਕੋਈ ਵੀ ਗੋਲੀਬਾਰੀ ਅਤੇ ਕਤਲ ਦੀ ਘਟਨਾ ਨਹੀਂ ਵਾਪਰੀ। ਨਿਊਯਾਰਕ ਪੁਲਸ ਡਿਪਾਰਟਮੈਂਟ ਦੇ ਚੀਫ ਜੇਮਸ ਓ ਨੀਲ ਨੇ ਮੀਡੀਆ ਨੂੰ ਦੱਸਿਆ ਕਿ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਇਥੇ ਨਾ ਹੀ ਕੋਈ ਗੋਲੀਬਾਰੀ ਦੀ ਘਟਨਾ ਵਾਪਰੀ ਅਤੇ ਨਾ ਹੀ ਕੋਈ ਕਤਲ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਇਕ ਦਹਾਕੇ ਵਿਚ ਪਹਿਲੀ ਵਾਰ ਹੋਇਆ ਹੈ ਅਤੇ ਇਸ 'ਤੇ ਨਾ ਸਿਰਫ ਨਿਊਯਾਰਕ ਦੀ ਪੁਲਸ ਨੂੰ ਸਗੋਂ ਸਾਰੇ ਨਿਊਯਾਰਕ (ਨਿਊਯਾਰਕ ਵਿਚ ਰਹਿਣ ਵਾਲਿਆਂ) ਨੂੰ ਮਾਣ ਹੋਣਾ ਚਾਹੀਦਾ ਹੈ। ਆਖਰੀ ਵਾਰ ਅਮਰੀਕਾ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਇਸ ਸ਼ਹਿਰ ਵਿਚ ਅਜਿਹਾ ਵੀਕੈਂਡ 1993 ਵਿਚ ਦੇਖਿਆ ਗਿਆ ਸੀ। ਆਖਰੀ ਵਾਰ 1993 ਦੇ ਵੀਕੈਂਡ 'ਤੇ ਹੀ ਇਕ ਵੀ ਗੋਲੀਬਾਰੀ ਦੀ ਘਟਨਾ ਸ਼ਹਿਰ ਵਿਚ ਨਹੀਂ ਵਾਪਰੀ।
ਖਬਰਾਂ ਮੁਤਾਬਕ ਅਧਿਕਾਰੀਆਂ ਦਾ ਕਹਿਣਾ ਹੈ ਕਿ 6 ਅਤੇ 7 ਅਕਤੂਬਰ ਦੇ ਵੀਕੈਂਡ ਦੌਰਾਨ ਬਰੁਕਲਿਨ ਅਤੇ ਬ੍ਰੋਂਕਸ ਵਿਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ। ਰਿਕਾਰਡ ਮੁਤਾਬਕ ਸਾਲ 1950 ਤੋਂ ਬਾਅਦ ਤੋਂ ਪਹਿਲੀ ਵਾਰ ਸਭ ਤੋਂ ਘੱਟ ਕਤਲ ਅਤੇ ਅਪਰਾਧ ਸਾਲ 2017 ਵਿਚ ਦਰਜ ਕੀਤੇ ਗਏ ਸਨ। ਇਸ ਸਾਲ ਸ਼ਹਿਰ ਵਿਚ 292 ਲੋਕਾਂ ਨੂੰ ਕਤਲ ਕੀਤਾ ਗਿਆ ਸੀ। ਹਾਲਾਂਕਿ ਇਸ ਸਾਲ ਅਪਰਾਧ ਅਤੇ ਕਤਲਾਂ ਵਿਚ ਫਿਰ ਤੋਂ ਵਾਧਾ ਹੋਇਆ ਹੈ। ਸਾਲ 2018 ਦੀ ਸ਼ੁਰੂਆਤ ਵਿਚ ਹੀ ਸ਼ਹਿਰ ਵਿਚ 147 ਲੋਕਾਂ ਦਾ ਕਤਲ ਹੋ ਚੁੱਕਾ ਹੈ। ਇਸੇ ਦੌਰਾਨ ਸਾਲ 2017 ਵਿਚ 8 ਫੀਸਦੀ ਘੱਟ ਮੌਤਾਂ ਹੋਈਆਂ ਸਨ।
ਕੋਕਾ ਕੋਲਾ ਨੇ ਕੀਤੀ ਵੱਡੀ ਗੜਬੜੀ, ਵੈਂਡਿੰਗ ਮਸ਼ੀਨ 'ਤੇ ਲਿਖਿਆ 'ਹੈਲੋ ਮੌਤ'
NEXT STORY