ਵਾਸ਼ਿੰਗਟਨ — ਅਮਰੀਕਾ ਦੀ ਮਸ਼ਹੂਰ ਪੋਰਨ ਸਟਾਰ ਕ੍ਰਿਸੀ ਆਓਟਲਾ ਨੇ ਪੋਰਨ ਕਰੀਅਰ ਨੂੰ ਅਲਵੀਦਾ ਕਹਿ ਦਿੱਤਾ ਹੈ ਅਤੇ ਹੁਣ ਉਹ ਧਰਮਗੁਰੂ ਬਣ ਗਈ ਹੈ। ਕ੍ਰਿਸੀ ਨੇ ਕੈਲੇਫੋਰਨੀਆ ਦੇ ਸੈਨ ਡਿਆਗੋ ਚਰਚ 'ਚ ਬਤੌਰ ਪ੍ਰਚਾਰਕ ਦਾ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਕ੍ਰਿਸੀ 275 ਪੋਰਨ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

ਕ੍ਰਿਸੀ ਕਹਿੰਦੀ ਹੈ ਕਿ ਉਹ ਹਰ ਮਹੀਨੇ ਕਰੀਬ 15,000 ਡਾਲਰ (ਕਰੀਬ 9 ਲੱਖ ਰੁਪਏ) ਕਮਾਉਂਦੀ ਸੀ ਅਤੇ ਪਾਰਟੀਆਂ, ਸ਼ਰਾਬ ਅਤੇ ਡਰੱਗਜ਼ ਦੀ ਆਦੀ ਹੋ ਚੁੱਕੀ ਸੀ। ਇਨ੍ਹਾਂ ਸਭ ਤੋਂ ਤੰਗ ਆ ਕੇ ਉਸ ਨੇ ਆਪਣੇ ਮਨ ਧਾਰਮਿਕ ਚੀਜ਼ਾਂ ਵੱਲ ਲਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਪੋਰਨ ਕਰੀਅਰ ਨੂੰ ਅਲਵੀਦਾ ਕਹਿ ਦਿੱਤਾ। ਪੋਰਨ ਇੰਡਸਟਰੀ 'ਚ ਸਿਰਫ ਦਿਖਾਵੇ ਦੀ ਲਾਈਫ ਹੈ, ਇਸ ਬਾਰੇ 'ਚ ਕ੍ਰਿਸੀ ਕਹਿੰਦੀ ਹੈ ਕਿ 'ਮੈਨੂੰ ਭਗਵਾਨ ਵੱਲੋਂ ਹੀ ਸੰਕੇਤ ਮਿਲਿਆ।

ਇਸ ਤੋਂ ਬਾਅਦ ਮੈਂ ਤੈਅ ਕੀਤਾ ਕਿ ਪੋਰਨ ਇੰਡਸਟਰੀ ਨੂੰ ਛੱਡ ਦੇਵਾ ਅਤੇ ਦੂਜੀਆਂ ਔਰਤਾਂ ਨੂੰ ਅਜਿਹੀ ਗਲਤੀ ਨਾ ਕਰਨ ਲਈ ਕਹਾ।' ਕ੍ਰਿਸੀ ਅੱਗੇ ਕਹਿੰਦੀ ਹੈ ਕਿ ਮੈਂ ਨਹੀਂ ਚਾਹੁੰਦੀ ਕਿ ਜਿਹੜੀ ਗਲਤੀ ਮੈਂ ਕੀਤੀ, ਉਹ ਕੋਈ ਹੋਰ ਔਰਤ ਨਾ ਕਰੇ। ਇਸ ਦੇ ਚੱਲਦੇ ਮੈਂ ਹੁਣ ਕਈ ਐਂਟੀ ਪੋਰਨ ਵੈੱਬਸਾਈਟ ਦੇ ਨਾਲ ਵੀ ਕੰਮ ਰਹੀ ਹਾਂ। 17 ਸਾਲ ਦੀ ਉਮਰ 'ਚ ਕ੍ਰਿਸੀ ਮਾਂ ਬਣ ਗਈ ਸੀ। ਕ੍ਰਿਸੀ ਨੇ ਦੱਸਿਆ ਕਿ ਜਦੋਂ ਮੈਂ 13 ਸਾਲ ਦੀ ਸੀ, ਉਸ ਵੇਲੇ ਮੇਰੀ ਮਾਂ ਦੀ ਮੌਤ ਹੋ ਗਈ ਸੀ। ਮੇਰਾ ਇਕ ਬੁਆਏਫ੍ਰੇਂਡ ਸੀ, ਜਿਸ ਨੂੰ ਬਹੁਤ ਪਿਆਰ ਕਰਦੀ ਸੀ। ਕਰੀਬ 17 ਸਾਲ ਦੀ ਉਮਰ 'ਚ ਹੀ ਮੈਂ ਉਸ ਦੇ ਬੱਚੇ ਦੀ ਮਾਂ ਬਣ ਗਈ ਸੀ।

ਮੈਂ ਸੋਚਿਆ ਸੀ ਕਿ ਬੱਚੇ ਅਤੇ ਉਸ ਦੇ ਨਾਲ ਮੈਂ ਖੁਸ਼ੀ ਨਾਲ ਜ਼ਿੰਦਗੀ ਕੱਟ ਲਵਾਂਗੀ। ਪਰ ਉਸ ਦੌਰਾਨ ਮੇਰੇ ਬੁਆਏਫ੍ਰੇਂਡ ਨੇ ਮੇਰਾ ਗਰਭਪਾਤ ਕਰਾ ਦਿੱਤਾ। ਮੇਰੇ ਪਿਤਾ ਵੀ ਮੇਰੇ ਤੋਂ ਵੱਖ ਰਹਿਣ ਲੱਗੇ ਅਤੇ ਮੈਂ ਘਰ ਖਰਚ ਲਈ ਬੁਆਏਫ੍ਰੇਂਡ 'ਤੇ ਡਿਪੇਂਡ ਸੀ। ਉਹ ਸਿਰਫ ਮੇਰੇ ਨਾਲ ਸਰੀਰਕ ਸਬੰਧ ਹੀ ਨਹੀਂ ਸੀ ਬਣਾਉਂਦਾ, ਬਲਕਿ ਇਸ ਦੇ ਪੋਰਨ ਵੀਡੀਓ ਵੀ ਬਣਾਉਂਦਾ ਸੀ। ਕੁਝ ਸਮੇਂ ਬਾਅਦ ਉਹ ਵੀ ਮੈਨੂੰ ਛੱਡ ਕੇ ਚੱਲਾ ਗਿਆ ਅਤੇ ਮਜ਼ਬੂਰੀ 'ਚ ਮੈਨੂੰ ਪੋਰਨ ਇੰਡਸਟਰੀ 'ਚ ਆਉਣਾ ਪਿਆ, ਜਿਹੜੀ ਮੇਰੀ ਸਭ ਤੋਂ ਵੱਡੀ ਗਲਤੀ ਸੀ। ਪਰ ਹੁਣ ਮੈਂ ਸਕੂਨ ਭਰੀ ਜ਼ਿੰਦਗੀ ਚਾਹੁੰਦੀ ਹਾਂ। ਇਸ ਦੇ ਚੱਲਦੇ ਹੁਣ ਮੈਂ ਭਗਵਾਨ ਦੀ ਸ਼ਰਣ 'ਚ ਆ ਗਈ ਹਾਂ।

ਯੂ.ਕੇ. 'ਚ ਭਾਰਤੀ ਮੂਲ ਦੇ ਸੰਸਦ ਮੈਂਬਰ ਜਗਤਾਰ ਨੂੰ ਬਚਾਉਣ ਲਈ ਹੋਏ ਇਕਜੁੱਟ
NEXT STORY