ਲੰਡਨ (ਭਾਸ਼ਾ)–ਇਕ ਨਵੀਂ ਖੋਜ ਮੁਤਾਬਕ ਵਿਗਿਆਨੀਆਂ ਦਾ ਕਹਿਣਾ ਹੈ ਕਿ ਪ੍ਰੇਸ਼ਾਨੀ 'ਚ ਹੋਣ 'ਤੇ ਬਾਲਗਾਂ 'ਚ ਸ਼ਰਾਬ ਪੀਣ ਦੀ ਸਮੱਸਿਆ ਤੇ ਉਸਦੀ ਦੁਰਵਰਤੋਂ ਨੂੰ ਇੰਟਰਨੈੱਟ ਆਧਾਰਿਤ ਦਖਲਅੰਦਾਜ਼ੀ ਰਾਹੀਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਤੇ ਘੱਟ ਕੀਤਾ ਜਾ ਸਕਦਾ ਹੈ, ਜੋ ਅਕਸਰ ਆਹਮੋ-ਸਾਹਮਣੇ ਦੀ ਸਲਾਹ ਤੋਂ ਵੱਧ ਸਹੀ ਅਤੇ ਸਵੀਕਾਰਯੋਗ ਹੁੰਦੇ ਹਨ। 'ਪੀ. ਐੱਲ. ਓ. ਐੱਸ. ਮੈਡੀਸਨ' ਨਾਂ ਦੇ ਰਸਾਲੇ 'ਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਬਾਲਗਾਂ 'ਚ 'ਸਮੱਸਿਆ 'ਚ ਘਿਰੇ ਹੋਣ 'ਤੇ ਸ਼ਰਾਬ ਪੀਣ ਦੀ ਆਦਤ ਨਾਲ ਨਜਿੱਠਣ ਲਈ ਇੰਟਰਨੈੱਟ ਆਧਾਰਤ ਦਖਲਅੰਦਾਜ਼ੀ' ਸ਼ਰਾਬ ਪੀਣ ਸਬੰਧੀ ਵਰਤਾਓ ਨੂੰ ਬਦਲਣ ਅਤੇ ਲੋੜ ਪੈਣ 'ਤੇ ਵੱਧ ਡੂੰਘਾਈ ਨਾਲ ਇਲਾਜ ਦੀ ਦਿਸ਼ਾ 'ਚ ਪਹਿਲੇ ਕਦਮ ਦੇ ਰੂਪ 'ਚ ਕੰਮ ਕਰ ਸਕਦਾ ਹੈ। ਸੰਸਾਰਿਕ ਮੁਲਾਂਕਣ ਲਗਾਤਾਰ ਸ਼ਰਾਬ ਪੀਣ ਕਾਰਨ ਵੱਧਦੀਆਂ ਬੀਮਾਰੀਆਂ, ਮੌਤ ਦਰ ਅਤੇ ਸਮਾਜਿਕ ਨੁਕਸਾਨ ਨੂੰ ਦਰਸਾਉਂਦਾ ਰਿਹਾ ਹੈ।
ਆਹਮੋ-ਸਾਹਮਣੇ ਦੀ ਗੱਲਬਾਤ ਜਾਂ ਸਿੱਧੀ ਦਖਲਅੰਦਾਜ਼ੀ ਪ੍ਰਭਾਵਸ਼ਾਲੀ ਹੁੰਦੀ ਹੈ ਪਰ ਇਸਦੀ ਵਰਤੋਂ ਘੱਟ ਹੀ ਹੁੰਦੀ ਹੈ। ਇੰਟਰਨੈੱਟ ਆਧਾਰਿਤ ਦਖਲਅੰਦਾਜ਼ੀ ਇਸ ਇਲਾਜ ਦੀ ਦੂਰੀ ਨੂੰ ਦੂਰ ਕਰ ਸਕਦਾ ਹੈ ਕਿਉਂਕਿ ਉਹ ਵੱਧ ਸੌਖਾਲਾ ਹੈ ਅਤੇ ਉਹ ਸਮੱਸਿਆ ਤੋਂ ਪ੍ਰੇਸ਼ਾਨ ਹੋ ਕੇ ਸ਼ਰਾਬ ਪੀਣ ਵਾਲਿਆਂ ਲਈ ਵੱਧ ਸਵੀਕਾਰਯੋਗ ਹੈ। ਨੀਦਰਲੈਂਡ 'ਚ ਵੀ. ਯੂ. ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਹ ਖੋਜ ਕੀਤੀ ਹੈ।
ਅਫਗਾਨਿਸਤਾਨ 'ਚ 25 ਤਾਲਿਬਾਨੀ ਅੱਤਵਾਦੀ ਢੇਰ
NEXT STORY