ਨਿਊਯਾਰਕ (ਰਾਜ ਗੋਗਨਾ)- ਅੱਜ ਦੇ ਆਧੁਨਿਕ ਯੁੱਗ ਵਿੱਚ ਜੇਕਰ ਸੋਸ਼ਲ ਮੀਡੀਆ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਆਮ ਲੋਕਾਂ ਦੀ ਜ਼ਿੰਦਗੀ ਨੂੰ ਵੀ ਬਰੇਕ ਲੱਗ ਸਕਦੀ ਹੈ। ਸੋਸ਼ਲ ਮੀਡੀਆ ਲੋਕਾਂ ਲਈ ਬਹੁਤ ਹੀ ਜ਼ਰੂਰੀ ਹੋ ਗਿਆ ਹੈ। ਭਾਰਤ ਸਮੇਤ ਦੁਨੀਆ ਭਰ ਦੇ ਲੋਕ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦੇ ਹਨ। ਫੇਸਬੁੱਕ, ਇੰਸਟਾਗ੍ਰਾਮ, ਵਟਸਐਪ, ਟਵਿੱਟਰ, ਸਨੈਪਚੈਟ ਵਰਗੇ ਕਈ ਸੋਸ਼ਲ ਮੀਡੀਆ ਐਪਸ ਅਤੇ ਪਲੇਟਫਾਰਮ ਭਾਰਤ ਵਿੱਚ ਸਭ ਤੋਂ ਵੱਧ ਵਰਤੇ ਜਾਂਦੇ ਹਨ।ਇਹ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਅਮਰੀਕਾ ਵਿੱਚ ਹੀ ਬਣੇ ਹਨ।
ਕੀ ਤੁਸੀਂ ਜਾਣਦੇ ਹੋ ਕਿ ਅਮਰੀਕਾ ਵਿੱਚ ਰਹਿਣ ਵਾਲੇ ਲੋਕ ਕਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦੇ ਹਨ। ਤੇ ਅਮਰੀਕਾ ਵਿੱਚ ਸਭ ਤੋਂ ਵੱਧ ਵਰਤੀ ਜਾਂਦੀ ਐਪ ਕਿਹੜੀ ਹੈ। ਇੱਕ ਸਰਵੇਖਣ ਮੁਤਾਬਕ ਅਮਰੀਕਾ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਯੂਟਿਊਬ ਦੀ ਸਭ ਤੋਂ ਵੱਧ ਵਰਤੋਂ ਕਰਦੇ ਹਨ। ਸਰਵੇਖਣ ਰਿਪੋਰਟ ਅਨੁਸਾਰ 83% ਅਮਰੀਕੀ ਬਾਲਗ ਯੂਟਿਊਬ ਦੀ ਵਰਤੋਂ ਕਰਦੇ ਹਨ, ਜੋ ਕਿ ਦੁਨੀਆ ਦਾ ਸਭ ਤੋਂ ਮਸ਼ਹੂਰ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਹੈ।
ਪੜ੍ਹੋ ਇਹ ਅਹਿਮ ਖ਼ਬਰ-ਇਹ ਹੈ ਦੁਨੀਆ ਦਾ ਸਭ ਤੋਂ ਅਨੋਖਾ 'ਪਾਸਪੋਰਟ', ਸਿਰਫ਼ 500 ਲੋਕਾਂ ਕੋਲ ਉਪਲਬਧ
ਯੂਟਿਊਬ ਤੋਂ ਬਾਅਦ ਫੇਸਬੁੱਕ ਇਸ ਸੂਚੀ 'ਚ ਦੂਜੇ ਨੰਬਰ 'ਤੇ ਹੈ, ਜਿਸ ਦੀ ਵਰਤੋਂ ਅਮਰੀਕਾ 'ਚ 68 ਫੀਸਦੀ ਲੋਕ ਕਰਦੇ ਹਨ। ਤੀਜੇ ਸਥਾਨ 'ਤੇ ਇੰਸਟਾਗ੍ਰਾਮ ਹੈ। ਜਿਸ ਦੀ ਵਰਤੋਂ ਅਮਰੀਕਾ 'ਚ ਰਹਿਣ ਵਾਲੇ 47 ਫੀਸਦੀ ਲੋਕ ਕਰਦੇ ਹਨ। ਇਸ ਸੂਚੀ ਵਿੱਚ ਚੌਥਾ ਨੰਬਰ Pinterest ਹੈ, ਜਿਸ ਦੀ ਵਰਤੋਂ ਅਮਰੀਕਾ ਵਿਚ ਰਹਿਣ ਵਾਲੇ 35 ਫੀਸਦੀ ਲੋਕ ਕਰਦੇ ਹਨ। ਇਸ ਸੂਚੀ 'ਚ ਪੰਜਵੇਂ ਨੰਬਰ 'ਤੇ ਚੀਨੀ ਐਪ ਟਿਕਟਾਕ TikTok ਹੈ, ਜਿਸ ਦੀ ਵਰਤੋਂ ਅਮਰੀਕਾ 'ਚ ਰਹਿਣ ਵਾਲੇ 33 ਫੀਸਦੀ ਲੋਕ ਕਰਦੇ ਹਨ। ਇਸ ਸੂਚੀ ਵਿਚ ਛੇਵੇਂ ਨੰਬਰ 'ਤੇ ਲਿੰਕਡਇਨ ਹੈ, ਜਿਸ ਦੀ ਵਰਤੋਂ ਅਮਰੀਕਾ ਵਿਚ ਰਹਿਣ ਵਾਲੇ 30 ਫੀਸਦੀ ਲੋਕ ਕਰਦੇ ਹਨ। ਇਸ ਸੂਚੀ 'ਚ ਸੱਤਵੇਂ ਨੰਬਰ 'ਤੇ WhatsApp ਹੈ, ਜਿਸ ਦੀ ਵਰਤੋਂ ਅਮਰੀਕਾ 'ਚ ਰਹਿਣ ਵਾਲੇ 29 ਫੀਸਦੀ ਲੋਕ ਕਰਦੇ ਹਨ। ਅੱਠਵੇਂ ਨੰਬਰ 'ਤੇ ਸਨੈਪਚੈਟ ਹੈ, ਜਿਸ ਦੀ ਵਰਤੋਂ ਅਮਰੀਕਾ 'ਚ ਰਹਿਣ ਵਾਲੇ 27 ਫੀਸਦੀ ਲੋਕ ਕਰਦੇ ਹਨ। ਨੌਵੇਂ ਨੰਬਰ 'ਤੇ ਐਕਸ (ਟਵਿਟਰ) ਹੈ, ਜਿਸ ਦੀ ਵਰਤੋਂ ਅਮਰੀਕਾ ਵਿਚ ਰਹਿਣ ਵਾਲੇ 22 ਫੀਸਦੀ ਲੋਕ ਕਰਦੇ ਹਨ। ਯੂਟਿਊਬ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਅੱਗੇ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
US 'ਚ 4 ਭਾਰਤੀ ਵਿਦਿਆਰਥੀਆਂ ਦੀ ਮੌਤ, ਗੁੱਸੇ 'ਚ ਆਏ ਲੋਕਾਂ ਨੇ ਭਾਰਤ ਸਰਕਾਰ ਤੋਂ ਕੀਤੀ ਇਹ ਮੰਗ
NEXT STORY