ਮੈਟਾ ਦੇ ਸੰਸਥਾਪਕ ਅਤੇ ਸੀ. ਈ.ਓ. ਮਾਰਕ ਜ਼ੁਕਰਬਰਗ ਨੇ ਫੇਸਬੁੱਕ, ਇੰਸਟਾਗ੍ਰਾਮ ਅਤੇ ਥ੍ਰੈਡਸ ’ਤੇ ਗਲਤ ਜਾਣਕਾਰੀ ਨੂੰ ਹੱਲ ਕਰਨ ਦੇ ਤਰੀਕੇ ਵਿਚ ਵੱਡੀਆਂ ਤਬਦੀਲੀਆਂ ਦਾ ਐਲਾਨ ਕੀਤਾ ਹੈ। ਸੁਤੰਤਰ ਤੀਜੀ-ਧਿਰ ਤੱਥ ਜਾਂਚਕਰਤਾਵਾਂ ’ਤੇ ਨਿਰਭਰ ਕਰਨ ਦੀ ਬਜਾਏ ਮੈਟਾ ਹੁਣ ‘ਕਮਿਊਨਿਟੀ ਨੋਟਸ’ ਦੀ ਵਰਤੋਂ ਕਰਨ ਵਿਚ ਐਲੋਨ ਮਸਕ ਦੇ ਐਕਸ (ਪਹਿਲਾਂ ਟਵਿੱਟਰ) ਦੀ ਪਾਲਣਾ ਕਰੇਗਾ। ਇਹ ਕ੍ਰਾਊਡ-ਸੋਰਸ ਕੀਤੇ ਯੋਗਦਾਨ ਖਪਤਕਾਰਾਂ ਨੂੰ ਅਜਿਹੀ ਸਮੱਗਰੀ ਨੂੰ ਫਲੈਗ ਕਰਨ ਦੀ ਆਗਿਆ ਦਿੰਦੇ ਹਨ, ਜੋ ਉਨ੍ਹਾਂ ਨੂੰ ਸ਼ੱਕੀ ਲੱਗਦੀ ਹੈ।
ਜ਼ੁਕਰਬਰਗ ਨੇ ਦਾਅਵਾ ਕੀਤਾ ਕਿ ਇਹ ਬਦਲਾਅ ‘ਆਜ਼ਾਦੀ ਪ੍ਰਗਟਾਵੇ’ ਨੂੰ ਉਤਸ਼ਾਹਿਤ ਕਰਦੇ ਹਨ ਪਰ ਕੁਝ ਮਾਹਰ ਚਿੰਤਤ ਹਨ ਕਿ ਉਹ ਸੱਜੇ-ਪੱਖੀ ਰਾਜਨੀਤਿਕ ਦਬਾਅ ਅੱਗੇ ਝੁਕ ਰਹੇ ਹਨ ਅਤੇ ਮੈਟਾ ਪਲੇਟਫਾਰਮ ’ਤੇ ਨਫ਼ਰਤ ਭਰੇ ਭਾਸ਼ਣ ਅਤੇ ਝੂਠ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਫੈਲਣ ਦੇਣਗੇ।
ਸੋਸ਼ਲ ਮੀਡੀਆ ਦੀ ਸਮੂਹ ਗਤੀਸ਼ੀਲਤਾ (ਗਰੁੱਪ ਡਾਇਨਾਮਿਕਸ) ’ਤੇ ਖੋਜ ਦਰਸਾਉਂਦੀ ਹੈ ਕਿ ਮਾਹਿਰਾਂ ਦੀ ਗੱਲ ਸਹੀ ਹੈ।
ਵਿਕੀਪੀਡੀਆ, ਮੈਟਾਕੂਲਸ ਅਤੇ ਪ੍ਰੀਡਿਕਟ ਵਰਗੇ ਕ੍ਰਾਊਡਸੋਰਸ ਕੀਤੀਆਂ ਗਈਆਂ ਪ੍ਰਣਾਲੀਆਂ (ਸਿਸਟਮ) ਭਾਵੇਂ ਕਿ ਅਪੂਰਨ ਹਨ, ਅਕਸਰ ਭੀੜ ਦੀ ਬੁੱਧੀ ਦਾ ਸ਼ੋਸ਼ਣ ਕਰਨ ਵਿਚ ਸਫਲ ਹੁੰਦੇ ਹਨ, ਜਿੱਥੇ ਬਹੁਤ ਸਾਰੇ ਲੋਕਾਂ ਦਾ ਸਮੂਹਿਕ ਨਿਰਣਾ ਕਈ ਵਾਰ ਮਾਹਿਰਾਂ ਨੂੰ ਵੀ ਪਛਾੜ ਸਕਦਾ ਹੈ।
ਖੋਜ ਦਰਸਾਉਂਦੀ ਹੈ ਕਿ ਸੁਤੰਤਰ ਨਿਰਣੇ ਅਤੇ ਅੰਦਾਜ਼ਾ ਲਾਉਣ ਵਾਲੇ ਵੱਖ-ਵੱਖ ਸਮੂਹ ਸੱਚਾਈ ਨੂੰ ਸਮਝਣ ਵਿਚ ਹੈਰਾਨੀਜਨਕ ਤੌਰ ’ਤੇ ਪ੍ਰਭਾਵਸ਼ਾਲੀ ਹੋ ਸਕਦੇ ਹਨ। ਹਾਲਾਂਕਿ, ਸਮਝਦਾਰ ਲੋਕਾਂ ਨੂੰ ਸੋਸ਼ਲ ਮੀਡੀਆ ਐਲਗੋਰਿਦਮ ਨਾਲ ਘੱਟ ਹੀ ਜੂਝਣਾ ਪੈਂਦਾ ਹੈ।
ਬਹੁਤ ਸਾਰੇ ਲੋਕ ਆਪਣੀਆਂ ਖ਼ਬਰਾਂ ਲਈ ਫੇਸਬੁੱਕ ਵਰਗੇ ਪਲੇਟਫਾਰਮਾਂ ’ਤੇ ਨਿਰਭਰ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਦਾ ਗਲਤ ਜਾਣਕਾਰੀ ਅਤੇ ਪੱਖਪਾਤੀ ਸਰੋਤਾਂ ਦੇ ਸੰਪਰਕ ਵਿਚ ਆਉਣ ਦਾ ਖ਼ਤਰਾ ਹੁੰਦਾ ਹੈ। ਜਾਣਕਾਰੀ ਦੀ ਸ਼ੁੱਧਤਾ ਦੀ ਨਿਗਰਾਨੀ ਲਈ ਸੋਸ਼ਲ ਮੀਡੀਆ ਖਪਤਕਾਰਾਂ ’ਤੇ ਭਰੋਸਾ ਕਰਨਾ ਪਲੇਟਫਾਰਮਾਂ ਦਾ ਹੋਰ ਧਰੁਵੀਕਰਨ ਕਰ ਸਕਦਾ ਹੈ ਅਤੇ ਕੱਟੜਪੰਥੀ ਆਵਾਜ਼ਾਂ ਨੂੰ ਵਧਾ ਸਕਦਾ ਹੈ।
ਮਨੁੱਖ ਜਾਣਕਾਰੀ ਦਾ ਮੁਲਾਂਕਣ ਕਰਨ ਦੇ ਤਰੀਕੇ ਵਿਚ ਪੱਖਪਾਤੀ ਹੁੰਦੇ ਹਨ। ਲੋਕ ਆਪਣੇ ਸਮੂਹਾਂ, ਜੋ ਉਨ੍ਹਾਂ ਦੀ ਪਛਾਣ ਸਾਂਝੀ ਕਰਦੇ ਹਨ, ਤੋਂ ਪ੍ਰਾਪਤ ਜਾਣਕਾਰੀ ’ਤੇ ਭਰੋਸਾ ਕਰਨ ਅਤੇ ਯਾਦ ਰੱਖਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ, ਜਦੋਂ ਕਿ ਕਥਿਤ ਆਊਟ-ਗਰੁੱਪ (ਬਾਹਰਲੇ ਗਰੁੱਪ) ਤੋਂ ਪ੍ਰਾਪਤ ਜਾਣਕਾਰੀ ’ਤੇ ਭਰੋਸਾ ਨਹੀਂ ਕਰਦੇ।
ਸੋਸ਼ਲ ਮੀਡੀਆ ਐਕਰੋਫਿਲੀ ਨਾਮਕ ਇਕ ਵਰਤਾਰੇ ਜਾਂ ਕੱਟੜਵਾਦ ਲਈ ਤਰਜੀਹ ਰਾਹੀਂ ਇਸ ਸਮੱਸਿਆ ਨੂੰ ਵਧਾਉਂਦਾ ਹੈ। ਖੋਜ ਦਰਸਾਉਂਦੀ ਹੈ ਕਿ ਲੋਕ ਅਜਿਹੀਆਂ ਪੋਸਟਾਂ ਨਾਲ ਜੁੜਦੇ ਹਨ, ਜੋ ਉਨ੍ਹਾਂ ਦੇ ਆਪਣੇ ਵਿਚਾਰਾਂ ਨਾਲੋਂ ਥੋੜ੍ਹੀਆਂ ਜ਼ਿਆਦਾ ਅੱਤਵਾਦੀ ਹੁੰਦੀਆਂ ਹਨ। ਕੱਟੜਪੰਥੀ ਅਤੇ ਨਕਾਰਾਤਮਕ ਵਿਚਾਰਾਂ ਨੂੰ ਆਨਲਾਈਨ ਵਧੇਰੇ ਧਿਆਨ ਦਿੱਤਾ ਜਾਂਦਾ ਹੈ, ਜਿਸ ਨਾਲ ਸੋਸ਼ਲ ਮੀਡੀਆ ਭਾਈਚਾਰਿਆਂ ਵਿਚ ਵੰਡੀਆਂ ਪੈਂਦੀਆਂ ਹਨ। ਇਹ ਕੱਟੜਪੰਥੀ ਪੋਸਟਾਂ ਸਾਕਾਰਾਤਮਕ ਨਾਲੋਂ ਘਾਤਕ ਤੌਰ ’ਤੇ ਨਕਾਰਾਤਮਕ ਹੋਣ ਦੀ ਸੰਭਾਵਨਾ ਜ਼ਿਆਦਾ ਰੱਖਦੀਆਂ ਹਨ। ਮਨੋਵਿਗਿਆਨੀ ਦਹਾਕਿਆਂ ਤੋਂ ਜਾਣਦੇ ਹਨ ਕਿ ਬੁਰਾਈ ਚੰਗੇ ਨਾਲੋਂ ਜ਼ਿਆਦਾ ਆਕਰਸ਼ਕ ਹੁੰਦੀ ਹੈ। ਅਸੀਂ ਸਾਕਾਰਾਤਮਕ ਤਜਰਬਿਆਂ ਅਤੇ ਸੂਚਨਾਵਾਂ ਨਾਲੋਂ ਨਕਾਰਾਤਮਕ ਤਜਰਬਿਆਂ ਅਤੇ ਸੂਚਨਾਵਾਂ ਵੱਲ ਵਧੇਰੇ ਧਿਆਨ ਦੇਣ ਲਈ ਤਿਆਰ ਹਾਂ।
ਜਿਹੜੇ ਲੋਕ ਇਨ੍ਹਾਂ ਅਤਿਅੰਤ ਨਕਾਰਾਤਮਕ ਵਿਚਾਰਾਂ ਨੂੰ ਪ੍ਰਗਟ ਕਰਦੇ ਹਨ, ਉਹ ਆਪਣੇ ਸਮੂਹਾਂ ਵਿਚ ਰੁਤਬਾ ਪ੍ਰਾਪਤ ਕਰਦੇ ਹਨ, ਵਧੇਰੇ ਪੈਰੋਕਾਰਾਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਆਪਣਾ ਪ੍ਰਭਾਵ ਵਧਾਉਂਦੇ ਹਨ। ਸਮੇਂ ਦੇ ਨਾਲ ਲੋਕ ਇਨ੍ਹਾਂ ਥੋੜ੍ਹੇ ਵੱਧ ਅਤਿਅੰਤ ਨਕਾਰਾਤਮਕ ਵਿਚਾਰਾਂ ਨੂੰ ਆਮ ਸਮਝਣਾ ਸ਼ੁਰੂ ਕਰ ਦਿੰਦੇ ਹਨ ਅਤੇ ਹੌਲੀ-ਹੌਲੀ ਆਪਣੇ ਵਿਚਾਰਾਂ ਨੂੰ ਧਰੁਵਾਂ ਵੱਲ ਲਿਜਾਣਾ ਸ਼ੁਰੂ ਕਰ ਦਿੰਦੇ ਹਨ।
ਫੇਸਬੁੱਕ ਅਤੇ ਟਵਿੱਟਰ ’ਤੇ 2.7 ਮਿਲੀਅਨ ਪੋਸਟਾਂ ਦੇ ਇਕ ਤਾਜ਼ਾ ਅਧਿਐਨ ਵਿਚ ਪਾਇਆ ਗਿਆ ਹੈ ਕਿ ‘ਨਫ਼ਰਤ’, ‘ਹਮਲਾ’ ਅਤੇ ‘ਨਸ਼ਟ’ ਵਰਗੇ ਸ਼ਬਦਾਂ ਵਾਲੇ ਸੁਨੇਹੇ ਲਗਭਗ ਕਿਸੇ ਵੀ ਹੋਰ ਸਮੱਗਰੀ ਨਾਲੋਂ ਵੱਧ ਦਰ ’ਤੇ ਸਾਂਝੇ ਅਤੇ ਪਸੰਦ ਕੀਤੇ ਗਏ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਸੋਸ਼ਲ ਮੀਡੀਆ ਨਾ ਸਿਰਫ਼ ਅੱਤਵਾਦੀ ਵਿਚਾਰਾਂ ਨੂੰ ਵਧਾ ਰਿਹਾ ਹੈ, ਸਗੋਂ ਸਮੂਹ ਤੋਂ ਬਾਹਰ ਨਫ਼ਰਤ ਦੇ ਸੱਭਿਆਚਾਰ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ।
ਅੱਗੇ ਦਾ ਰਸਤਾ ਨਕਾਰਾਤਮਕ ਪੱਖਪਾਤ, ਇਨ-ਗਰੁੱਪ/ਆਊਟ-ਗਰੁੱਪ ਪੱਖਪਾਤ ਅਤੇ ਐਕਰੋਫਿਲੀ ਦਾ ਸੁਮੇਲ ਸਾਡੇ ਸਮੇਂ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਵਿਚੋਂ ਇਕ-ਧਰੁਵੀਕਰਨ ਨੂੰ ਹੋਰ ਵਧਾ ਦਿੰਦਾ ਹੈ। ਧਰੁਵੀਕਰਨ ਰਾਹੀਂ ਅੱਤਵਾਦੀ ਵਿਚਾਰ ਆਮ ਹੋ ਜਾਂਦੇ ਹਨ, ਜੋ ਸਮੂਹ ਵੰਡਾਂ ਵਿਚ ਸਾਂਝੀ ਸਮਝ ਦੀ ਯੋਗਤਾ ਨੂੰ ਨਸ਼ਟ ਕਰ ਦਿੰਦੇ ਹਨ। ਸਭ ਤੋਂ ਵਧੀਆ ਹੱਲ ਸਾਡੇ ਜਾਣਕਾਰੀ ਸਰੋਤਾਂ ’ਚ ਵਿਭਿੰਨਤਾ ਲਿਆਉਣ ਨਾਲ ਸ਼ੁਰੂ ਹੁੰਦੇ ਹਨ।
ਸਭ ਤੋਂ ਪਹਿਲਾਂ, ਲੋਕਾਂ ਨੂੰ ਬੇਭਰੋਸਗੀ ਦੀਆਂ ਰੁਕਾਵਟਾਂ ਨੂੰ ਤੋੜਨ ਲਈ ਵੱਖ-ਵੱਖ ਸਮੂਹਾਂ ਨਾਲ ਜੁੜਨ ਅਤੇ ਸਹਿਯੋਗ ਕਰਨ ਦੀ ਲੋੜ ਹੈ।
ਦੂਜਾ, ਉਨ੍ਹਾਂ ਨੂੰ ਸਿਰਫ ਭਰੋਸੇਯੋਗ ਖ਼ਬਰਾਂ ਅਤੇ ਜਾਣਕਾਰੀ ਆਊਟਲੈੱਟਾਂ ਤੋਂ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ, ਨਾ ਕਿ ਸਿਰਫ਼ ਸੋਸ਼ਲ ਮੀਡੀਆ ਤੋਂ।
ਸ਼ਾਇਦ ਇਨ੍ਹਾਂ ਪੱਖਪਾਤਾਂ ਪ੍ਰਤੀ ਵਧਦੀ ਜਾਗਰੂਕਤਾ ਸਾਨੂੰ ਬਿਹਤਰ ਪ੍ਰਣਾਲੀਆਂ ਡਿਜ਼ਾਈਨ ਕਰਨ ਵਿਚ ਮਦਦ ਕਰ ਸਕਦੀ ਹੈ ਜਾਂ ਖਪਤਕਾਰਾਂ ਨੂੰ ਕਮਿਊਨਿਟੀ ਨੋਟਸ ਦੀ ਵਰਤੋਂ ਕਰ ਕੇ ਵੰਡ ਦੇ ਪਾਰ ਸੰਵਾਦ ਨੂੰ ਉਤਸ਼ਾਹਿਤ ਕਰਨ ਲਈ ਸਮਰੱਥ ਬਣਾ ਸਕਦੀ ਹੈ। ਸਿਰਫ ਤਦ ਹੀ ਪਲੇਟਫਾਰਮ ਗਲਤ ਜਾਣਕਾਰੀ ਦੀ ਸਮੱਸਿਆ ਨੂੰ ਹੱਲ ਕਰਨ ਦੇ ਨੇੜੇ ਪਹੁੰਚ ਸਕਦੇ ਹਨ।
ਕੋਲਿਨ ਐੱਮ. ਫਿਸ਼ਰ
ਅਮਰੀਕਾ ਵਿਚ ਥਰਡ ਜੈਂਡਰ ਨਾਮਨਜ਼ੂਰ : ਇਕ ਅਣਕਿਹਾ ਸੰਘਰਸ਼
NEXT STORY