ਹੇਲਸਿੰਕੀ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੇਲਸਿੰਕੀ 'ਚ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰ, ਜਦੋਂ ਪ੍ਰੈਸ ਕਾਨਫਰੰਸ 'ਚ ਇਕੱਠੇ ਹੋਏ ਤਾਂ ਦੇਖਿਆ ਜਾ ਸਕਦਾ ਸੀ ਕਿ ਟਰੰਪ ਪੁਤਿਨ ਨਾਲ ਹੋਈ ਇਸ ਮੁਲਾਕਾਤ ਤੋਂ ਬਹੁਤ ਖੁਸ਼ ਸਨ। ਉਥੇ ਹੀ ਇਸ ਖੁਸ਼ੀ ਨੂੰ ਵਧਾਉਣ ਲਈ ਵਲਾਦੀਮੀਰ ਪੁਤਿਨ ਨੇ ਟਰੰਪ ਨੂੰ ਇਕ ਫੁੱਟਬਾਲ ਤੋਹਫੇ ਵੱਜੋਂ ਦਿੰਦੇ ਹੋਏ ਕਿਹਾ ਕਿ, 'ਇਹ ਫੁੱਟਬਾਲ ਤੁਹਾਡੇ ਲਈ ਅਤੇ ਹੁਣ ਇਹ ਬਾਲ ਤੁਹਾਡੇ ਵਾਲੇ ਪਾਸੇ ਆ ਗਈ ਹੈ। ਇਹ ਇਸ ਲਈ ਕਿਉਂਕਿ ਅਮਰੀਕਾ 2026 'ਚ ਹੋਣ ਜਾ ਰਹੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ।'
ਟਰੰਪ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਧੰਨਵਾਦ, ਹਾਂ ਅਸੀਂ 2026 'ਚ ਹੋਣ ਜਾ ਰਹੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਅਸੀਂ ਵੀ ਇਸ ਹੋਣ ਵਾਲੇ ਵਿਸ਼ਵ ਕੱਪ ਦੀ ਮੇਜ਼ਬਾਨੀ ਵਧੀਆ ਢੰਗ ਨਾਲ ਕਰਾਂਗੇ।' ਇਹ ਕਹਿਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਇਹ ਫੁੱਟਬਾਲ ਮੇਰੇ ਪੁੱਤਰ ਬੈਰਨ ਲਈ ਅਤੇ ਬਾਅਦ 'ਚ ਫੁੱਟਬਾਲ ਨੂੰ ਸਾਹਮਣੇ ਬੈਠੀ ਆਪਣੀ ਪਤਨੀ ਮੇਲਾਨੀਆ ਵੱਲ ਸੁੱਟ ਦਿੰਦੇ ਹਨ।
ਅਦਿਆਲਾ ਜੇਲ 'ਚ ਸ਼ਰੀਫ ਨੂੰ ਕਾਫੀ ਖਰਾਬ ਹਾਲਤ 'ਚ ਰੱਖਿਆ ਗਿਆ ਹੈ : ਸ਼ਹਿਬਾਜ਼
NEXT STORY