ਇੰਟਰਨੈਸ਼ਨਲ ਡੈਸਕ- ਮਨੁੱਖੀ ਚੇਤਨਾ ਕਦੋਂ ਵਿਕਸਤ ਹੁੰਦੀ ਹੈ? ਬੱਚੇ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਕਿਵੇਂ ਅਤੇ ਕਦੋਂ ਸਮਝਣਾ ਸ਼ੁਰੂ ਕਰਦੇ ਹਨ? ਇਸ ਸੰਸਾਰ ਨਾਲ ਆਪਣਾ ਪਹਿਲਾ ਸਬੰਧ ਕਿਵੇਂ ਸਥਾਪਿਤ ਕਰਦੇ ਹਨ? ਇਹ ਸਵਾਲ ਸੈਂਕੜੇ ਸਾਲਾਂ ਤੋਂ ਵਿਗਿਆਨੀਆਂ ਨੂੰ ਪਰੇਸ਼ਾਨ ਕਰ ਰਹੇ ਹਨ। ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਫਲੋਰਿਡਾ ਐਟਲਾਂਟਿਕ ਯੂਨੀਵਰਸਿਟੀ ਦੇ ਖੋਜੀਆਂ ਨੇ ਏਆਈ ਨਾਲ ਲੈਸ ਅਤਿ-ਆਧੁਨਿਕ ਉਪਕਰਨਾਂ ਦੀ ਮਦਦ ਨਾਲ 1960 ਦੇ ਦਹਾਕੇ ਦੇ 'ਬੇਬੀ-ਮੋਬਾਈਲ ਪ੍ਰਯੋਗ' ਨੂੰ ਦੁਹਰਾਇਆ। ਉਹ ਨਤੀਜੇ ਦੇਖ ਕੇ ਹੈਰਾਨ ਰਹਿ ਗਏ। ਇਹ ਗੱਲ ਸਾਹਮਣੇ ਆਈ ਹੈ ਕਿ ਬੱਚੇ ਆਪਣੇ ਪੈਰਾਂ ਰਾਹੀਂ ਹੀ ‘ਚੇਤਨਾ’ ਜਾਂ ‘ਸਮਝ’ ਦੀ ਦੁਨੀਆ ਵਿੱਚ ਪ੍ਰਵੇਸ਼ ਕਰਦੇ ਹਨ।
ਜਾਣੋ ਕੀ ਹੈ ਬੇਬੀ-ਮੋਬਾਈਲ ਪ੍ਰਯੋਗ
ਬੇਬੀ-ਮੋਬਾਈਲ ਪ੍ਰਯੋਗ ਵਿੱਚ ਬੱਚੇ ਦੇ ਪੰਘੂੜੇ ਉੱਪਰ ਲਾਈਟਾਂ ਅਤੇ ਆਵਾਜ਼ਾਂ ਕਰਨ ਵਾਲਾ ਇਕ ਖਿਡੌਣਾ ਲਟਕਾਇਆ ਜਾਂਦਾ ਹੈ। ਇਸ ਨੂੰ ਬੱਚੇ ਦੀ ਲੱਤ ਜਾਂ ਹੱਥ ਨਾਲ ਬੰਨ੍ਹਿਆ ਜਾਂਦਾ ਹੈ। ਜਦੋਂ ਬੱਚਾ ਲੱਤ ਮਾਰਦਾ ਹੈ ਤਾਂ ਮੋਬਾਈਲ ਹਿਲਦਾ ਹੈ, ਅਤੇ ਉਹ ਉਸ ਵੱਲ ਦੇਖਦਾ ਰਹਿੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮੋਬਾਈਲ ਜਿੰਨਾ ਜ਼ਿਆਦਾ ਹਿਲਦਾ ਹੈ, ਬੱਚਾ ਓਨਾ ਹੀ ਜ਼ਿਆਦਾ ਪੈਰ ਹਿਲਾਉਣ ਲਈ ਪ੍ਰੇਰਿਤ ਹੁੰਦਾ ਹੈ। ਇਹ ਹੋਰ ਸਪੀਡ ਬਣਾਉਂਦਾ ਹੈ। ਇਹ ਸੈਟਅਪ ਖੋਜੀਆਂ ਨੂੰ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਬੱਚੇ ਆਪਣੀਆਂ ਹਰਕਤਾਂ ਨੂੰ ਕਿਵੇਂ ਨਿਯੰਤਰਿਤ ਕਰਦੇ ਹਨ। ਆਲੇ ਦੁਆਲੇ ਦੇ ਵਾਤਾਵਰਣ ਨੂੰ ਪ੍ਰਭਾਵਿਤ ਕਰਨ ਦੀ ਉਹਨਾਂ ਦੀ ਯੋਗਤਾ ਦਾ ਪਤਾ ਲਗਾਉਂਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਧਿਆਪਕਾਂ ਨੂੰ ਮਿਲੇਗਾ Dubai ਦਾ Golden Visa, ਇਸ ਤਾਰੀਖ਼ ਤੋਂ ਕਰ ਸਕੋਗੇ ਅਪਲਾਈ
ਪ੍ਰਯੋਗ ਦਾ ਉਦੇਸ਼:
ਬੱਚੇ ਆਖਿਰ ਕਿਸ ਤਰ੍ਹਾਂ ਮਕਸਦ ਭਰਪੂਰ ਢੰਗ ਨਾਲ ਕੰਮ ਕਰਨਾ ਸ਼ੁਰੂ ਕਰਦੇ ਹਨ? ਉਹ ਆਸਾਨ ਪ੍ਰਤੀਕਿਰਿਆ ਦੀ ਬਜਾਏ ਅਰਥਪੂਰਨ ਪੈਟਰਨ ਵਿਚ ਵਾਤਾਵਰਣ ਨਾਲ ਕਿਵੇਂ ਸੰਪਰਕ ਕਰਦੇ ਹਨ। ਕਿਸੇ ਇੱਕ ਖਾਸ ਟੀਚੇ ਜਾਂ ਕੰਮ ਨੂੰ ਪੂਰਾ ਕਰਨ ਲਈ ਕਿਹੜੇ ਸਿਧਾਂਤ ਮਨੁੱਖ ਨੂੰ ਪਹਿਲੀ ਵਾਰ ਪ੍ਰੇਰਿਤ ਕਰਦੇ ਹਨ।
ਇੰਝ ਕੀਤਾ ਗਿਆ ਪ੍ਰਯੋਗ :
ਮਸ਼ੀਨ ਅਤੇ ਡੂੰਘੀ ਸਿਖਲਾਈ ਦੋਵਾਂ ਦੀ ਵਰਤੋਂ ਕਰਦੇ ਹੋਏ ਪ੍ਰਯੋਗ ਦੇ ਵੱਖ-ਵੱਖ ਪੜਾਵਾਂ 'ਤੇ ਬੱਚੇ ਦੀਆਂ ਹਰਕਤਾਂ ਦੀਆਂ ਪੰਜ-ਸਕਿੰਟ ਦੀਆਂ 3D ਕਲਿੱਪਾਂ ਦੀ ਵਰਤੋਂ ਵੱਖ-ਵੱਖ ਪੜਾਵਾਂ ਵਿਚ ਵਰਗੀਕ੍ਰਿਤ ਕੀਤੀ ਗਈ। ਸਾਰੇ ਟੈਸਟਾਂ ਵਿੱਚ ਪਾਇਆ ਗਿਆ ਕਿ ਲੱਤਾਂ ਦੀ ਹਰਕਤ ਦੀ ਸ਼ੁੱਧਤਾ ਸਭ ਤੋਂ ਵੱਧ ਸੀ।
ਇਹ ਮਿਲੇ ਨਤੀਜੇ :
ਐਫ.ਏ.ਯੂ ਦੇ ਸੈਂਟਰ ਫਾਰ ਕੰਪਲੈਕਸ ਸਿਸਟਮਜ਼ ਐਂਡ ਬ੍ਰੇਨ ਸਾਇੰਸਜ਼ ਵਿੱਚ ਮੁੱਖ ਲੇਖਕ ਅਤੇ ਪੋਸਟ-ਡਾਕਟੋਰਲ ਖੋਜ ਵਿਗਿਆਨੀ ਐਲਿਜ਼ਾ ਸਲੋਅਨ ਨੇ ਦੱਸਿਆ 'ਸਹਿਜ ਪ੍ਰਤੀਕਿਰਿਆ ਹੌਲੀ-ਹੌਲੀ ਬੱਚੇ ਅਤੇ ਖਿਡੌਣੇ ਦੇ ਵਿਚਕਾਰ ਇੱਕ ਸਬੰਧ ਨੂੰ ਅੱਗੇ ਵੱਲ ਲੈ ਜਾਂਦੀ ਹੈ।' ਸਲੋਅਨ ਅਨੁਸਾਰ ਤਾਲਮੇਲ ਦੇ ਕਿਸੇ ਅਹਿਮ ਪੱਧਰ 'ਤੇ ਬੱਚਾ ਆਪਣੀਆਂ ਸ਼ਕਤੀਆਂ ਨੂੰ ਪਛਾਣਦਾ ਹੈ ਅਤੇ ਇਹ ਉਹ ਪਲ ਹੁੰਦਾ ਹੈ ਜਦੋਂ ਉਸਦਾ ਵਿਵਹਾਰ ਸਵੈ-ਇੱਛਤ ਤੋਂ 'ਉਦੇਸ਼ਪੂਰਣ' ਵਿੱਚ ਬਦਲ ਜਾਂਦਾ ਹੈ। ਇਸਦੀ ਪਛਾਣ ਉਸ ਦੀਆਂ ਲੱਤਾਂ ਨੂੰ ਹਿਲਾਉਣ ਦੀ ਦਰ ਵਿੱਚ ਅਚਾਨਕ ਵਾਧੇ ਦੁਆਰਾ ਕੀਤੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਮਲਾ ਹੈਰਿਸ ਜੇ ਚੋਣ ਜਿੱਤਦੀ ਹੈ ਤਾਂ ਮੈਨੂੰ ਜੇਲ੍ਹ 'ਚ ਸੁੱਟ ਦਿੱਤਾ ਜਾਵੇਗਾ, ਜਾਣੋ ਅਜਿਹਾ ਕਿਉਂ ਬੋਲੇ ਐਲੋਨ ਮਸਕ
NEXT STORY