ਅੰਕਾਰਾ (ਸਪੁਤਨਿਕ)- ਤੁਰਕੀ ਵਿਚ ਸੁਰੱਖਿਆ ਦਸਤਿਆਂ ਨੇ ਪਿਛਲੇ ਇਕ ਹਫਤੇ ਦੌਰਾਨ ਯੂਰਪ ਤੋਂ ਬਿਨਾਂ ਦਸਤਾਵੇਜ਼ ਦੇ ਤੁਰਕੀ ਆਏ ਤਿੰਨ ਹਜ਼ਾਰ ਤੋਂ ਜ਼ਿਆਦਾ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਹੈ। ਤੁਰਕੀ ਦੀ ਅਨਾਦੋਲਾ ਨਿਊਜ਼ ਏਜੰਸੀ ਨੇ ਸੁਰੱਖਿਆ ਦਸਤਿਆਂ ਦੇ ਹਵਾਲੇ ਤੋਂ ਸੋਮਵਾਰ ਨੂੰ ਆਪਣੀ ਰਿਪੋਰਟ ਵਿਚ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਗ੍ਰੀਸ ਅਤੇ ਬੁਲਗਾਰੀਆ ਦੇ ਖੇਤਰਾਂ ਦੇ ਨਾਲ-ਨਾਲ ਤੁਰਕੀ ਦੇ ਪੱਛਮੀ ਤਟੀ ਖੇਤਰਾਂ ਤੋਂ ਹਿਰਾਸਤ ਵਿਚ ਲਿਆ ਗਿਆ ਹੈ।
ਏਜੰਸੀ ਮੁਤਾਬਕ ਹਿਰਾਸਤ ਵਿਚ ਲਏ ਗਏ ਪ੍ਰਵਾਸੀਆਂ ਵਿਚੋਂ 1960 ਜ਼ਿਆਦਾ ਪ੍ਰਵਾਸੀਆਂ ਨੂੰ ਗ੍ਰੀਸ ਅਤੇ ਬੁਲਗਾਰੀਆ ਨਾਲ ਲੱਗਦੇ ਤੁਰਕੀ ਦੇ ਪੱਛਮੀ ਉੱਤਰ ਸੂਬੇ ਇਦਿਰਨੇ, ਕਿਕਲਰਿਲੀ ਅਤੇ ਟੇਕਿਰਡਗ ਤੋਂ ਫੜਿਆ ਗਿਆ ਹੈ। ਇਸ ਦੇ ਨਾਲ ਹੀ ਤੁਰਕੀ ਦੇ ਕੋਸਟ ਗਾਰਡਾਂ ਅਤੇ ਪੁਲਸ ਨੇ ਸਾਂਝੇ ਤੌਰ 'ਤੇ ਨਾਲ ਦੇਸ਼ ਨੂੰ ਪੱਛਮੀ ਤਟੀ ਸ਼ਹਿਰਾਂ ਤੋਂ ਇਕ ਹਜ਼ਾਰ ਤੋਂ ਜ਼ਿਆਦਾ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਹੈ।
ਇਸ ਤੋਂ ਇਲਾਵਾ ਸੁਰੱਖਿਆ ਦਸਤਿਆਂ ਨੇ ਤੁਰਕੀ ਦੀ ਰਾਜਧਾਨੀ ਅੰਕਾਰਾ ਤੋਂ ਬਿਨਾਂ ਦਸਤਾਵੇਜ਼ ਵਾਲੇ 38 ਪ੍ਰਵਾਸੀਆਂ ਨੂੰ ਫੜਿਆ, ਜਦੋਂ ਕਿ 17 ਪ੍ਰਵਾਸੀਆਂ ਨੂੰ ਬਿਟਲਿਸ ਤੋਂ ਹਿਰਾਸਤ ਵਿਚ ਲਿਆ ਹੈ। ਤੁਰਕੀ ਦੇ ਸੁਰੱਖਿਆ ਦਸਤਿਆਂ ਮੁਤਾਬਕ ਹਿਰਾਸਤ ਵਿਚ ਲਏ ਗਏ ਪ੍ਰਵਾਸੀ ਵੱਖ-ਵੱਖ 22 ਦੇਸ਼ਾਂ ਦੇ ਵਾਸੀ ਹਨ, ਜਿਸ ਵਿਚ ਸੀਰੀਆ, ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਨਾਗਰਿਕ ਵੀ ਸ਼ਾਮਲ ਹਨ।
'ਨੋ ਫਲਾਈ ਲਿਸਟ' ਵਿਚੋਂ ਨਾਂ ਨਾ ਹਟਣ ਕਾਰਨ ਮਰੀਅਮ ਨਹੀਂ ਜਾ ਸਕੀ ਪਿਤਾ ਨਵਾਜ਼ ਸ਼ਰੀਫ ਕੋਲ
NEXT STORY