ਇੰਟਰਨੈਸ਼ਨਲ ਡੈਸਕ- ਹਮਾਸ ਤੇ ਇਜ਼ਰਾਈਲ ਵਿਚਾਲੇ ਜੰਗ ਵਿਚਕਾਰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਆਪਣੇ ਹੀ ਦੇਸ਼ ਵਿੱਚ ਘਿਰ ਗਏ ਹਨ। ਰਾਜਧਾਨੀ ਤੇਲ ਅਵੀਵ 'ਚ ਹਜ਼ਾਰਾਂ ਲੋਕਾਂ ਨੇ ਨੇਤਨਯਾਹੂ ਸਰਕਾਰ ਖ਼ਿਲਾਫ਼ ਰੈਲੀ ਕੱਢੀ। ਪ੍ਰਦਰਸ਼ਨਕਾਰੀਆਂ ਨੇ ਇਜ਼ਰਾਈਲ 'ਚ ਤੁਰੰਤ ਚੋਣਾਂ ਦੀ ਮੰਗ ਕਰਦੇ ਹੋਏ ਕਿਹਾ ਕਿ ਸਰਕਾਰ ਸਿਰਫ ਆਪਣੇ ਫ਼ਾਇਦੇ ਲਈ ਕੰਮ ਕਰ ਰਹੀ ਹੈ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਅੱਗਜ਼ਨੀ ਵੀ ਸ਼ੁਰੂ ਕਰ ਦਿੱਤੀ, ਜਦੋਂ ਕਿ ਹੋਰ ਪ੍ਰਦਰਸ਼ਨਕਾਰੀ ਦੇਸ਼ ਭਗਤੀ ਦੇ ਗੀਤ ਗਾ ਰਹੇ ਸਨ ਅਤੇ ਨੇਤਨਯਾਹੂ ਦੀ ਆਲੋਚਨਾ ਕਰਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ।
ਨੇਤਨਯਾਹੂ ਵਿਰੁੱਧ ਤੇਜ਼ ਹੋਏ ਪ੍ਰਦਰਸ਼ਨ
ਇਹ ਪ੍ਰਦਰਸ਼ਨ ਇੱਕ ਥਾਂ 'ਤੇ ਨਹੀਂ ਹੋਏ ਸਗੋਂ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਵੀ ਹੋਏ। ਹੋਰ ਥਾਵਾਂ 'ਤੇ ਆਯੋਜਿਤ ਪ੍ਰਦਰਸ਼ਨ ਦੌਰਾਨ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਮਾਸ ਦੁਆਰਾ ਬੰਧਕ ਬਣਾਏ ਗਏ ਨਾਗਰਿਕਾਂ ਨੂੰ ਤੁਰੰਤ ਰਿਹਾਅ ਕਰਵਾਉਣ ਲਈ ਹੋਰ ਕੋਸ਼ਿਸ਼ਾਂ ਕੀਤੀਆਂ ਜਾਣ ਅਤੇ 'ਬੰਧਕਾਂ ਨੂੰ ਘਰ ਲਿਆਓ' ਵਰਗੇ ਨਾਅਰੇ ਲਗਾਏ। ਹਮਾਸ ਨਾਲ ਜੰਗਬੰਦੀ ਲਈ ਸਰਕਾਰ 'ਤੇ ਦਬਾਅ ਬਣਾਉਣ ਲਈ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ 'ਚ ਪ੍ਰਦਰਸ਼ਨਕਾਰੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਹਮਾਸ ਕਾਂਡ ਨੂੰ ਲੈ ਕੇ ਇਜ਼ਰਾਈਲ ਦੇ ਇੱਕ ਵਰਗ ਵਿੱਚ ਕਾਫੀ ਅਸੰਤੁਸ਼ਟੀ ਹੈ ਅਤੇ ਲੋਕ ਇਸ ਸਾਰੀ ਗੜਬੜ ਲਈ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਚੋਣਾਂ: ਧਾਂਦਲੀ ਦੇ ਦੋਸ਼ਾਂ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨ
ਨੇਤਨਯਾਹੂ ਨੇ ਹਮਾਸ ਨੂੰ ਖ਼ਤਮ ਕਰਨ ਦੀ ਖਾਧੀ ਸਹੁੰ
ਤੁਹਾਨੂੰ ਦੱਸ ਦੇਈਏ ਕਿ ਨੇਤਨਯਾਹੂ ਨੇ ਹਮਾਸ ਨੂੰ ਖ਼ਤਮ ਕਰਨ ਦੀ ਕਸਮ ਖਾਧੀ ਹੈ। ਨੇਤਨਯਾਹੂ ਨੇ ਦੋ ਟੁੱਕ ਸ਼ਬਦਾਂ ਵਿਚ ਕਿਹਾ ਹੈ ਕਿ ਜਦੋਂ ਤੱਕ ਹਮਾਸ ਬੰਧਕਾਂ ਨੂੰ ਰਿਹਾਅ ਨਹੀਂ ਕਰ ਦਿੰਦਾ, ਉਦੋਂ ਤੱਕ ਜੰਗਬੰਦੀ ਨੂੰ ਨਹੀਂ ਹਟਾਇਆ ਜਾਵੇਗਾ। ਇਜ਼ਰਾਈਲ ਆਪਣੇ ਹਮਲੇ ਜਾਰੀ ਰੱਖੇਗਾ। ਕਿਉਂਕਿ ਇਹ ਹਮਾਸ ਦੇ ਸਾਹਮਣੇ ਗੋਡੇ ਟੇਕਣ ਵਰਗਾ ਹੋਵੇਗਾ। ਫਲਸਤੀਨੀ ਸਿਹਤ ਅਧਿਕਾਰੀਆਂ ਅਨੁਸਾਰ ਇਜ਼ਰਾਈਲੀ ਹਵਾਈ ਅਤੇ ਜ਼ਮੀਨੀ ਹਮਲਿਆਂ ਨੇ ਗਾਜ਼ਾ ਦੇ ਜ਼ਿਆਦਾਤਰ ਹਿੱਸਿਆਂ ਨੂੰ ਤਬਾਹ ਕਰ ਦਿੱਤਾ ਹੈ, ਜਿਸ ਨਾਲ 28,775 ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਨਾਗਰਿਕ ਸ਼ਾਮਲ ਹਨ। ਇਜ਼ਰਾਈਲ ਦੇ ਅੰਕੜਿਆਂ ਅਨੁਸਾਰ 7 ਅਕਤੂਬਰ ਨੂੰ ਹਮਾਸ ਦੇ ਹਮਲੇ ਵਿੱਚ ਲਗਭਗ 1,200 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਆਮ ਨਾਗਰਿਕ ਸਨ। ਹਮਾਸ ਦੇ ਅੱਤਵਾਦੀਆਂ ਨੇ 253 ਬੰਧਕਾਂ ਨੂੰ ਵੀ ਬੰਦੀ ਬਣਾ ਲਿਆ ਸੀ, ਹਾਲਾਂਕਿ ਨਵੰਬਰ ਦੇ ਅਖੀਰ ਵਿੱਚ ਜੰਗਬੰਦੀ ਦੌਰਾਨ ਉਨ੍ਹਾਂ ਵਿੱਚੋਂ 100 ਤੋਂ ਵੱਧ ਨੂੰ ਰਿਹਾਅ ਕਰ ਦਿੱਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਵਲਨੀ ਦੀ ਟੀਮ ਨੇ ਕਿਹਾ-ਵਿਰੋਧੀ ਨੇਤਾ ਦਾ ਕਤਲ ਕੀਤਾ ਗਿਆ, ਲਾਸ਼ ਪਰਿਵਾਰ ਨੂੰ ਸੌਂਪੀ ਜਾਵੇ
NEXT STORY