ਨਿਊਯਾਰਕ/ਬਰੈਂਪਟਨ (ਰਾਜ ਗੋਗਨਾ) : ਬਰੈਂਪਟਨ ਟੋਰਬਰਾਮ ਰੋਡ ਅਤੇ ਕਲਾਰਕ ਬੁਲੇਵਾਰਡ ਦੇ ਖੇਤਰ ਵਿਚ ਸਥਿਤ ਇਕ ਘਰ ਵਿਚ ਵੀਰਵਾਰ ਸਵੇਰੇ ਸਵਾ 9 ਵਜੇ ਦੇ ਕਰੀਬ ਅੱਗ ਲੱਗਣ ਕਾਰਨ 3 ਬੱਚਿਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਉਮਰ 9, 12, 15 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੇ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਘਰ ਅੰਦਰ ਮੌਜੂਦ ਬੱਚਿਆਂ ਨੂੰ ਬਚਾਉਣ ਬਹੁਤ ਯਤਨ ਕੀਤੇ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀ ਨੌਜਵਾਨ ਉਤਪੀੜਨ ਦੇ 6 ਮਾਮਲਿਆਂ 'ਚ ਦੋਸ਼ੀ ਕਰਾਰ, ਭਾਰਤ ਕੀਤਾ ਜਾ ਸਕਦੈ ਡਿਪੋਰਟ
ਪੀਲ ਪੁਲਸ ਕਾਂਸਟੇਬਲ ਅਖਿਲ ਮੂਕਨ ਨੇ ਕਿਹਾ, ‘ਘਰ ’ਚ ਲੱਗੀ ਅੱਗ ਕਾਰਨ ਇਕੋ ਪਰਿਵਾਰ ਦੇ 3 ਬੱਚਿਆਂ ਦੀ ਮੌਤ ਹੋ ਗਈ ਹੈ ਜੋ ਕਿ ਬਹੁਤ ਹੀ ਦੁਖ਼ਦਾਈ ਹੈ।’ ਪੀਲ ਪੈਰਾਮੈਡਿਕਸ ਸੁਪਰਡੈਂਟ ਜੇ. ਸਿਜ਼ਮੈਨਸਕੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਬੱਚਿਆਂ ਨੂੰ, ਜਿਨ੍ਹਾਂ ਦੀ ਉਮਰ 9, 12, 15 ਸਾਲ ਸੀ, ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅੱਗ ਲੱਗਣ ਦਾ ਕਾਰਨ ਅਜੇ ਤੱਕ ਸ਼ਪਸਟ ਨਹੀਂ ਹੋ ਸਕਿਆ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਕੀਤੇ ਇਹ ਬਦਲਾਅ
ਬ੍ਰਿਟੇਨ ’ਚ ਭਾਰਤੀ ਮੂਲ ਦੇ ਭਰਾਵਾਂ ਦਾ ਨੇਕ ਉਪਰਾਲਾ, ‘ਕਬਾਬ ਵਿਦ ਵੈਕਸੀਨ’ ਸੇਵਾ ਦੀ ਕੀਤੀ ਸ਼ੁਰੂਆਤ
NEXT STORY