ਕੇਨੋਸ਼ਾ-ਅਮਰੀਕਾ ਦੇ ਵਿਸਕਾਨਿਸਨ ਸੂਬੇ 'ਚ ਕੇਨੋਸ਼ਾ ਕਾਉਂਟੀ ਦੇ ਇਕ ਬਾਰ 'ਚ ਹੋਈ ਗੋਲੀਬਾਰੀ 'ਚ ਤਿੰਨ ਲੋਕ ਮਾਰੇ ਗਏ ਜਦਕਿ ਦੋ ਹੋਰ ਜ਼ਖਮੀ ਹੋ ਗਏ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕਾਉਂਟੀ ਦੇ ਸਾਰਜੇਂਟ ਡੈਵਿਡ ਰਾਈਟ ਨੇ ਦੱਸਿਆ ਕਿ ਇਹ ਘਟਨਾ ਸੋਮਰਸ ਪਿੰਡ ਦੇ ਇਕ ਬਾਰ 'ਚ ਐਤਵਾਰ ਸਵੇਰੇ ਹੋਈ। ਉਨ੍ਹਾਂ ਨੇ ਦੱਸਿਆ ਕਿ ਇਹ ਇਕ ਨਿਸ਼ਾਨਾ ਹਮਲਾ ਸੀ ਅਤੇ ਸ਼ੱਕੀ ਹਮਲਾਵਾਰ ਨੂੰ ਹੁਣ ਤੱਕ ਫੜਿਆ ਨਹੀਂ ਜਾ ਸਕਿਆ ਹੈ।
ਇਹ ਵੀ ਪੜ੍ਹੋ-ਹਵਾ ਰਾਹੀਂ ਕੋਰੋਨਾ ਵਾਇਰਸ ਫੈਲਣ ਨੂੰ ਲੈ ਕੇ ਨਾ ਡਰੋ, ਐਕਸਪਰਟ ਡਾ. ਨੇ ਕਿਹਾ-ਇੰਝ ਕਰੋ ਬਚਾਅ
ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਕਿਆਂ ਦੇ ਹਸਪਤਾਲ 'ਚ ਲਿਜਾਇਆ ਗਿਆ ਹੈ। ਰਾਈਟ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਇੰਡੀਆਨਾਪੋਲਿਸ 'ਚ ਹੋਈ ਗੋਲੀਬਾਰੀ ਦੀ ਘਟਨਾ 'ਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪਿਛਲੇ ਮਹੀਨੇ ਕੈਲੀਫੋਰਨੀਆ ਦੇ ਇਕ ਦਫਤਰ 'ਚ ਹੋਈ ਗੋਲੀਬਾਰੀ 'ਚ ਚਾਰ ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ-2004 ਤੋਂ ਬਾਅਦ ਜਨਮੇ ਲੋਕਾਂ ਲਈ Smoking ਕਰਨਾ ਹੋਵੇਗਾ ਬੈਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਪਾਕਿ 'ਚ ਭੜਕੀ ਹਿੰਸਾ, ਫਰਾਂਸ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਛੱਡਣ ਦੀ ਦਿੱਤੀ ਸਲਾਹ
NEXT STORY