ਪੈਰਿਸ/ਇਸਲਾਮਾਬਾਦ (ਬਿਊਰੋ): ਫਰਾਂਸ ਦੇ ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਪਾਕਿਸਤਾਨ ਛੱਡ ਦੇਣ ਦੀ ਸਲਾਹ ਦਿੱਤੀ ਹੈ। ਦੂਤਾਵਾਸ ਨੇ ਕਿਹਾ ਹੈ ਕਿ ਧਾਰਮਿਕ ਸੰਗਠਨ ਤਹਿਰੀਕ-ਏ-ਲਬੈਕ ਫਰਾਂਸ ਵਿਰੋਧੀ ਹਿੰਸਾ ਨੂੰ ਲਗਾਤਾਰ ਭੜਕਾਉਣ ਵਿਚ ਵੱਡੀ ਭੂਮਿਕਾ ਨਿਭਾ ਰਿਹਾ ਹੈ। ਹਿੰਸਾ ਦੇ ਬਾਅਦ ਤੋਂ ਹੀ ਪਾਕਿਸਤਾਨ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਇੰਟਰਨੈੱਟ ਮੀਡੀਆ ਅਤੇ ਮੈਸੇਜਿੰਗ ਐਪਸ 'ਤੇ ਕਈ ਘੰਟੇ ਤੱਕ ਰੋਕ ਲਗਾ ਦਿੱਤੀ ਸੀ। ਇਹ ਪਾਬੰਦੀ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਦੇ ਟੀ.ਐੱਲ.ਪੀ. 'ਤੇ ਦੇਸ਼ ਦੇ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਕਾਰਵਾਈ ਦੇ ਬਾਅਦ ਲਗਾਈ ਗਈ।
ਪੜ੍ਹੋ ਇਹ ਅਹਿਮ ਖਬਰ- ਤਾਇਵਾਨ 'ਤੇ ਚੀਨ ਦੇ ਹਮਲੇ ਦਾ ਖਤਰਾ, ਆਸਟ੍ਰੇਲੀਆਈ ਸੈਨਾ ਨੇ ਸ਼ੁਰੂ ਕੀਤੀ ਯੁੱਧ ਦੀ ਤਿਆਰੀ
ਟੀ.ਐੱਲ.ਪੀ. ਦੇ ਨੇਤਾ ਸਾਦ ਹੁਸੈਨ ਰਿਜ਼ਵੀ ਨੂੰ ਵੀ ਗ੍ਰਿਫ਼ਤਾਰ ਕਰਨ ਦੇ ਬਾਅਦ ਅਜਿਹਾ ਕੀਤਾ ਗਿਆ। ਤਹਿਰੀਕ-ਏ-ਲਬੈਕ ਈਸ਼ਨਿੰਦਾ ਦੇ ਦੋਸ਼ ਵਿਚ ਮੌਤ ਦੀ ਸਜ਼ਾ ਦੀ ਵਿਵਸਥਾ ਕੀਤੇ ਜਾਣ ਲਈ ਇਕ ਵੱਡੀ ਮੁਹਿੰਮ ਚਲਾ ਰਿਹਾ ਹੈ। ਪਾਕਿਸਤਾਨ ਵਿਚ ਈਸ਼ਨਿੰਦਾ ਨੂੰ ਅਪਰਾਧਿਕ ਕਾਨੂੰਨ ਮੰਨਿਆ ਗਿਆ ਹੈ। ਸ਼ਾਰਲੀ ਹੇਬਦੋ ਦੇ ਮਾਮਲੇ ਮਗਰੋਂ ਫਰਾਂਸ ਵਿਚ ਹਿੰਸਾ ਦੀਆਂ ਘਟਨਾਵਾਂ ਦੇ ਬਾਅਦ ਤੋਂ ਹੀ ਟੀ.ਐੱਲ.ਪੀ. ਨੇ ਪਾਕਿਸਤਾਨ ਵਿਚ ਫਰਾਂਸ ਵਿਰੋਧੀ ਮੁਹਿੰਮ ਚਲਾਈ ਹੋਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਾਕਿਸਤਾਨ ਦੀ ਇਮਰਾਨ ਖਾਨ ਨੇ ਕੱਟੜ ਇਸਲਾਮੀ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ ਨੂੰ 1997 ਦੇ ਅੱਤਵਾਦੀ ਵਿਰੋਧੀ ਐਕਟ ਦੇ ਨਿਯਮ 11-ਬੀ ਦੇ ਤਹਿਤ ਪਾਬੰਦੀਸ਼ੁਦਾ ਕਰ ਦਿੱਤਾ ਸੀ।
ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ, ਦੁਨੀਆ ਤੋਂ ਪਲਾਸਟਿਕ ਕਚਰੇ ਨੂੰ ਖ਼ਤਮ ਕਰੇਗਾ ਇਹ 'ਮਸ਼ਰੂਮ'
ਪਾਕਿਸਤਾਨ ਨੇ ਇਹ ਕਦਮ ਕੱਟੜ ਇਸਲਾਮੀ ਪਾਰਟੀ ਦੇ ਸਮਰਥਕਾਂ ਦੀ ਲਗਾਤਾਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਝੜਪ ਦੇ ਬਾਅਦ ਚੁੱਕਿਆ ਸੀ। ਹੁਣ ਤੱਕ ਇਹਨਾਂ ਝੜਪਾਂ ਵਿਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਸੈਂਕੜੇ ਪੁਲਸ ਕਰਮੀ ਜ਼ਖਮੀ ਹੋਏ ਹਨ। ਟੀ.ਐੱਲ.ਪੀ. ਦੇ ਸਮਰਥਕ ਪੈਗੰਬਰ ਮੁਹੰਮਦ ਦਾ ਕਾਰਟੂਨ ਪ੍ਰਕਾਸ਼ਿਤ ਕਰਨ ਦੇ ਮਾਮਲੇ ਵਿਚ ਫਰਾਂਸ ਦੇ ਰਾਜਦੂਤ ਨੂੰ ਦੇਸ਼ ਨਿਕਾਲਾ ਦੇਣ ਦੀ ਮੰਗ ਕਰ ਰਹੇ ਹਨ। ਤਹਿਰੀਕ-ਏ-ਲਬੈਕ ਪਾਕਿਸਤਾਨ ਦੇ ਨੇਤਾਵਾਂ ਨੇ ਫ੍ਰਾਂਸੀਸੀ ਰਾਜਦੂਤ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਇਮਰਾਨ ਖਾਨ ਸਰਕਾਰ ਨੂੰ 20 ਅਪ੍ਰੈਲ ਤੱਕ ਦੀ ਮੋਹਲਤ ਦਿੱਤੀ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਸ ਨੇ ਪਾਰਟੀ ਦੇ ਪ੍ਰਮੁੱਖ ਸਾਦ ਹੁਸੈਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਪਾਕਿਸਤਾਨ: PML-N ਨੇ ਕੈਬਨਿਟ ਫੇਰਬਦਲ ਨੂੰ ਲੈ ਕੇ ਇਮਰਾਨ ਨੂੰ ਸੁਣਾਈਆਂ ਖਰ੍ਹੀਆਂ-ਖਰ੍ਹੀਆਂ
NEXT STORY