ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਸੈਂਟਰਲ ਯੂਰਪੀਅਨ ਦੇਸ਼ ਚੈੱਕ ਗਣਰਾਜ ਦੀ ਇਕ ਮਸ਼ਹੂਰ ਮਾਡਲ ਤੇਰੀਜ਼ਾ ਲੁਸਕੋਵਾ (21) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਪਰਿਵਾਰਕ ਮੀਟਿੰਗ ਦੇ ਨਾਂ 'ਤੇ 3 ਮਹੀਨੇ ਦਾ ਵੀਜ਼ਾ ਲੈ ਕੇ ਪਾਕਿਸਤਾਨ ਆਈ ਸੀ। ਹਾਲਾਂਕਿ ਬੀਤੇ ਹਫਤੇ ਜਦੋਂ ਲਾਹੌਰ ਹਵਾਈ ਅੱਡੇ 'ਤੇ ਉਸ ਦੀ ਚੈਕਿੰਗ ਕੀਤੀ ਗਈ ਤਾਂ ਉਸ ਕੋਲੋਂ 9 ਕਿਲੋ ਹੈਰੋਇਨ ਜ਼ਬਤ ਕੀਤੀ ਗਈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਅਸਲੀ ਪਰੇਸ਼ਾਨੀ ਇਸ ਗ੍ਰਿਫਤਾਰੀ ਮਗਰੋਂ ਸ਼ੁਰੂ ਹੋਈ, ਜਦੋਂ ਤਿੰਨ ਵਿਭਾਗ ਇਹ ਤੈਅ ਨਹੀਂ ਕਰ ਪਾਏ ਕਿ ਮਾਡਲ ਦੀ ਕਸਟੱਡੀ ਕਿਸ ਨੂੰ ਦਿੱਤੀ ਜਾਵੇ।
ਅਸਲ ਵਿਚ ਤੇਰੀਜ਼ਾ ਨੂੰ ਕਮਟਮ ਅਧਿਕਾਰੀਆਂ ਨੇ ਫੜਿਆ ਸੀ। ਉਹ ਦੋ ਐਂਟੀ ਨਾਰਕੋਟਿਕਸ ਫੋਰਸ (ANF) ਦੇ ਨਾਕਿਆਂ ਤੋਂ ਬਚ ਕੇ ਨਿਕਲ ਆਈ ਸੀ। ਇਸ ਸਥਿਤੀ ਵਿਚ ਏ. ਐੱਨ. ਐੱਫ. ਅਤੇ ਹਵਾਈ ਅੱਡਾ ਸੁਰੱਖਿਆ ਬਲ ਉਸ ਕੋਲੋਂ ਪੁੱਛਗਿੱਛ ਕਰਨੀ ਚਾਹੁੰਦੇ ਹਨ ਪਰ ਕਸਟਮ ਵਿਭਾਗ ਕਸਟੱਡੀ ਦੇਣ ਨੂੰ ਤਿਆਰ ਨਹੀਂ। ਮਾਡਲ ਨੂੰ ਕਸਟਮ ਹਾਊਸ ਵਿਚ ਰੱਖਿਆ ਗਿਆ ਹੈ। ਹਾਲਾਂਕਿ ਕਾਨੂੰਨ ਮੁਤਾਬਕ ਇਸ ਤਰ੍ਹਾਂ ਦੇ ਕੇਸ ਵਿਚ ਏ. ਐੱਨ. ਐੱਫ. ਨੂੰ ਸ਼ੱਕੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨ ਦਾ ਅਧਿਕਾਰ ਹੁੰਦਾ ਹੈ ਪਰ ਕਮਟਮ ਵਿਭਾਗ ਇਸ ਲਈ ਰਾਜ਼ੀ ਨਹੀਂ ਹੋ ਰਿਹਾ। ਇਸ਼ ਬਾਰੇ ਵਿਚ ਏ. ਐੱਨ. ਐੱਫ. ਅਤੇ ਕਸਮਟ ਵਿਭਾਗ ਦੇ ਅਧਿਕਾਰੀਆਂ ਵਿਚਕਾਰ ਕਾਫੀ ਬਹਿਸ ਹੋ ਚੁੱਕੀ ਹੈ। ਹਾਲਾਤ ਇਹ ਹਨ ਕਿ ਪੁੱਛਗਿੱਛ ਕਰਨ ਦੀ ਥਾਂ ਵਿਭਾਗ ਇਸ ਗੱਲ ਦੀ ਕਾਨੂੰਨੀ ਰਿਸਰਚ ਕਰਵਾ ਰਹੇ ਹਨ ਕਿ ਆਖਿਰ ਮਾਡਲ ਦੀ ਕਸਟੱਡੀ ਕਿਸ ਨੂੰ ਮਿਲਣੀ ਚਾਹੀਦੀ ਹੈ।
ਇਤਾਲਵੀ ਔਰਤ ਨੇ ਕੀਤਾ ਨਾਈਜ਼ੀਰੀਅਨ ਨੌਜਵਾਨ ਦਾ ਪਰਸ ਚੋਰੀ, ਹੋਈ ਜੇਲ
NEXT STORY