ਟੋਕੀਓ (ਬਿਊਰੋ)- ਜਾਪਾਨ ਦੇ ਤੋਚੀਗੀ ਸ਼ਹਿਰ 'ਚ ਐਤਵਾਰ ਸਵੇਰੇ ਤਿੰਨ ਘਰਾਂ 'ਚ ਅੱਗ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਾਪਾਨ ਦੇ ਜਨਤਕ ਪ੍ਰਸਾਰਕ NHK ਨੇ ਐਤਵਾਰ ਨੂੰ ਦੱਸਿਆ ਕਿ ਸਥਾਨਕ ਪੁਲਸ ਨੇ ਕਿਹਾ ਕਿ ਓਯਾਮਾ ਸ਼ਹਿਰ 'ਚ ਇਕ ਦੋ ਮੰਜ਼ਿਲਾ ਲੱਕੜ ਦੇ ਘਰ 'ਚ ਅੱਗ ਲੱਗਣ ਦੀ ਸੂਚਨਾ ਦੁਪਹਿਰ 2:00 ਵਜੇ ਤੋਂ ਬਾਅਦ ਮਿਲੀ।
ਇਹ ਵੀ ਪੜ੍ਹੋ- ਵਿਦਿਆਰਥੀਆਂ ਦੇ ਬਸਤੇ 'ਚ ਪੁੱਜੀ ਸ਼ਰਾਬ, DEO ਦਾ ਹੁਕਮ- ਬੈਗ ਤੇ ਬੋਤਲਾਂ ਕਰੋ ਚੈੱਕ
ਇਸ ਦੌਰਾਨ ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਸਥਾਨਕ ਫ਼ਾਇਰ ਵਿਭਾਗ ਨੇ ਕਰੀਬ ਤਿੰਨ ਘੰਟੇ ਬਾਅਦ ਅੱਗ ਨੂੰ ਬੁਝਾਇਆ, ਪਰ ਘਰ ਦੇ ਸੜ ਜਾਣ ਕਾਰਨ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਹਾਦਸੇ 'ਚ ਕੁੱਲ ਤਿੰਨ ਰਿਹਾਇਸ਼ੀ ਘਰ ਸੜ ਗਏ। ਪੀੜਤਾਂ ਦੀ ਪਛਾਣ ਕਰਨ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਸ ਅਤੇ ਫ਼ਾਇਰ ਵਿਭਾਗ ਵੱਲੋਂ ਸਾਂਝੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਗੱਡੀ ਨਾਲ ਬੰਦ ਕੀਤਾ ਸੀ ਨਵੀਂ ਬਣ ਰਹੀ ਗਲੀ ਦਾ ਰਸਤਾ, ਤੈਸ਼ 'ਚ ਆਏ ਨੌਜਵਾਨਾਂ ਨੇ ਦਾਗੇ ਫ਼ਾਇਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਨਿਊਜ਼ੀਲੈਂਡ 'ਚ ਚੱਕਰਵਾਤ 'ਗੈਬਰੀਏਲ' ਦਾ ਕਹਿਰ, ਉਡਾਣਾਂ ਰੱਦ ਤੇ ਜਨਜੀਵਨ ਪ੍ਰਭਾਵਿਤ (ਤਸਵੀਰਾਂ)
NEXT STORY